ਪੰਚਕੂਲਾ:ਕੁਕਰਮ ਅਤੇ ਕਤਲ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸੱਜ਼ਾ ਕੱਟ ਰਹੇ ਰਾਮ ਰਹੀਮ (Ram Rahim) ਨੂੰ ਅੱਜ ਰਣਜੀਤ ਸਿੰਘ ਕਤਲ ਮਾਮਲੇ ਵਿੱਚ ਸਜ਼ਾ ਸੁਣਾਈ ਜਾਵੇਗੀ ਹੈ। ਇਸ ਸਬੰਧੀ ਰੰਜੀਤ ਸਿੰਘ ਕਤਲ ਮਾਮਲੇ ’ਚ ਸੀਬੀਆਈ ਜਜ ਨੇ ਫੈਸਲਾ ਲਿਖਣਾ ਸ਼ੁਰੂ ਕਰ ਦਿੱਤਾ ਹੈ। ਥੋੜੀ ਦੇਰ ਚ ਸੀਬੀਆਈ ਜਜ ਮਾਮਲੇ ’ਚ ਫੈਸਲਾ ਸੁਣਾ ਸਕਦੇ ਹਨ।
ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਰਾਮ ਰਹੀਮ ਸਮੇਤ ਪੰਜ ਮੁਲਜ਼ਮਾਂ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਏਗੀ। ਅਜਿਹੇ ਵਿੱਚ ਸ਼ਹਿਰ ਦੀ ਸੁਰੱਖਿਆ ਨੂੰ ਵੇਖਦੇ ਹੋਏ ਜਿਲਾ ਪ੍ਰਸ਼ਾਸਨ ਨੇ ਪੂਰੇ ਜਿਲ੍ਹੇ ਵਿੱਚ ਧਾਰਾ -144 ਲਗਾ ਦਿੱਤੀ ਹੈ। ਦੱਸ ਦੇਈਏ ਕਿ 12 ਅਕਤੂਬਰ ਨੂੰ ਰਾਮ ਰਹੀਮ ਦੀ ਸਜ਼ਾ ਦਾ ਐਲਾਨ ਹੋਣਾ ਸੀ ਪਰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ (panchkula cbi court) ਨੇ ਰਾਮ ਰਹੀਮ ਸਮੇਤ 5 ਮਲਜ਼ਮਾਂ ਦੀ ਸਜ਼ਾ ਉੱਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ 18 ਅਕਤੂਬਰ ਨੂੰ ਸਜ਼ਾ ਸੁਣਾਉਣ ਦਾ ਫੈਸਲਾ ਸੁਣਾਇਆ ਸੀ।
ਪੰਚਕੂਲਾ ਪੁਲਿਸ ਡਿਪਟੀ ਕਮਿਸ਼ਨਰ ਮੋਹਿਤ ਹਾਂਡਾ ਵੱਲੋਂ ਜਾਰੀ ਆਦੇਸ਼ ਜਾਰੀ ਕਰ ਸੂਚਿਤ ਕੀਤਾ ਗਿਆ ਹੈ ਕਿ ਰਾਮ ਰਹੀਮ ਸਮੇਤ 5 ਮੁਲਜ਼ਮਾਂ ਦੀ ਸਜ਼ਾ ਦਾ ਐਲਾਨ ਦੇ ਚਲਦੇ ਜਿਲ੍ਹੇ ਵਿੱਚ ਜਾਨ ਅਤੇ ਮਾਲ ਦੇ ਨੁਕਸਾਨ ਜਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦਾ ਤਨਾਅ ਪੈਦਾ ਕਰਨ, ਸ਼ਾਂਤੀ ਭੰਗ ਕਰਨ ਅਤੇ ਦੰਗਿਆਂ ਨੂੰ ਵੇਖਦੇ ਹੋਏ ਧਾਰਾ 144 ਨੂੰ ਲਾਗੂ ਕੀਤੀ ਗਈ ਹੈ। ਇਸ ਦੌਰਾਨ ਰਣਜੀਤ ਸਿੰਘ ਹੱਤਿਆ ਮਾਮਲੇ ਵਿੱਚ ਮੁਲਜ਼ਮ ਗੁਰਮੀਤ ਰਾਮ ਰਹੀਮ ਰੋਹਤਕ ਸੁਨਾਰੀਆ ਜੇਲ੍ਹ ਵਿਚੋਂ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ ਹੋਵੇਗਾ। ਉਥੇ ਹੀ ਮੁਲਜ਼ਮ ਕ੍ਰਿਸ਼ਣ ਲਾਲ , ਅਵਤਾਰ , ਸਬਦਿਲ ਅਤੇ ਜਸਬੀਰ ਪ੍ਰਤੱਖ ਰੂਪ ਨਾਲ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਕੋਰਟ ਵਿੱਚ ਪੇਸ਼ ਹੋਣਗੇ।