ਚੰਡੀਗੜ੍ਹ:ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਇਸ ਵਾਰ ਉਨ੍ਹਾਂ ਨੂੰ 21 ਦਿਨਾਂ ਲਈ ਰਿਹਾਅ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡੇਰਾ ਮੁਖੀ ਨੂੰ ਹੁਣ ਤੱਕ ਕੁੱਲ ਛੇ ਵਾਰ ਜੇਲ੍ਹ ਤੋਂ ਪੈਰੋਲ ਮਿਲ ਚੁੱਕੀ ਹੈ। ਰਾਮ ਰਹੀਮ ਯੂਪੀ ਦੇ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ 21 ਦਿਨ ਬਿਤਾਉਣਗੇ। ਸੰਭਾਵਨਾ ਹੈ ਕਿ ਉਨ੍ਹਾਂ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਵੀ ਡੇਰਾ ਮੁਖੀ ਦੇ ਨਾਲ ਜਾਵੇਗੀ। ਪੈਰੋਲ ਮਿਲਣ ਤੋਂ ਬਾਅਦ ਉਨ੍ਹਾਂ ਦੇ ਸ਼ਰਧਾਲੂਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਦੇ ਆਸ਼ਰਮ 'ਚ ਆਉਣ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।
ਹਰਿਆਣਾ ਵਿਧਾਨ ਸਭਾ ਚੋਣਾਂ ਦੂਜੇ ਪਾਸੇ ਰਾਮ ਰਹੀਮ ਦੇ ਬਾਹਰ ਹੋਣ ਨੂੰ ਹਰਿਆਣਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਆਸ਼ਰਮ ਦੇ ਬੁਲਾਰੇ ਜਤਿੰਦਰ ਖੁਰਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ 21 ਦਿਨ੍ਹਾਂ ਦੀ ਫਰਲੋ ਮਨਜ਼ੂਰ ਹੋ ਗਈ ਹੈ। ਇੰਸਪੈਕਟਰ ਬਿਨੌਲੀ ਐਮਪੀ ਸਿੰਘ ਨੇ ਦੱਸਿਆ ਕਿ ਰੋਹਤਕ ਜੇਲ੍ਹ ਸੁਪਰਡੈਂਟ ਨੇ ਇਸ ਸਬੰਧੀ ਕਈ ਨੁਕਤਿਆਂ ’ਤੇ ਰਿਪੋਰਟ ਮੰਗੀ ਸੀ, ਜੋ ਭੇਜ ਦਿੱਤੀ ਗਈ ਹੈ।
ਰਾਮ ਰਹੀਮ ਨੂੰ ਪੰਜਵੀਂ ਵਾਰ ਪੈਰੋਲ :ਡੇਰਾ ਮੁਖੀ ਗੁਰਮੀਤ ਸਿੰਘ ਨੂੰ ਪਹਿਲੀ ਵਾਰ 17 ਜੂਨ 2022 ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਇਸ ਤੋਂ ਬਾਅਦ ਉਹ ਬਰਨਵਾ ਆਸ਼ਰਮ ਵਿੱਚ ਰਹੇ। 18 ਜੁਲਾਈ ਨੂੰ ਵਾਪਸ ਸੁਨਾਰੀਆ ਜੇਲ੍ਹ ਗਿਆ। 88 ਦਿਨਾਂ ਬਾਅਦ ਉਸ ਨੂੰ 15 ਅਕਤੂਬਰ ਨੂੰ ਦੂਜੀ ਵਾਰ ਪੈਰੋਲ ਮਿਲੀ। 25 ਨਵੰਬਰ ਨੂੰ ਉਹ ਵਾਪਿਸ ਸੁਨਾਰੀਆ ਜੇਲ੍ਹ ਚਲੇ ਗਏ ਸਨ। 21 ਜਨਵਰੀ 2023 ਨੂੰ ਗੁਰਮੀਤ ਸਿੰਘ ਤੀਜੀ ਵਾਰ 40 ਦਿਨਾਂ ਦੀ ਪੈਰੋਲ 'ਤੇ ਬਰਨਾਵਾ ਆਸ਼ਰਮ ਆਏ ਸੀ। 3 ਮਾਰਚ ਨੂੰ ਪੈਰੋਲ ਪੂਰੀ ਕਰਨ ਤੋਂ ਬਾਅਦ ਉਹ ਵਾਪਸ ਸੁਨਾਰੀਆ ਜੇਲ੍ਹ ਚਲੇ ਗਏ। ਚੌਥੀ ਵਾਰ ਡੇਰਾ ਮੁਖੀ 30 ਦਿਨਾਂ ਦੀ ਪੈਰੋਲ 'ਤੇ 20 ਜੁਲਾਈ ਨੂੰ ਬਰਨਾਵਾ ਆਸ਼ਰਮ ਪਹੁੰਚੇ ਸੀ, ਇਸ ਤੋਂ ਬਾਅਦ ਉਹ ਜੇਲ੍ਹ ਚਲਾ ਗਏ।
ਰਾਮ ਰਹੀਮ ਰੋਹਤਕ ਜੇਲ੍ਹ ਵਿੱਚ ਕੱਟ ਰਹੇ ਸਜ਼ਾ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਦੇ ਇੱਕ ਕੇਸ ਵਿੱਚ ਸਜ਼ਾ ਕੱਟ ਰਹੇ ਹਨ। ਇਸ ਵਾਰ ਡੇਰਾ ਮੁਖੀ ਦੇ ਜੇਲ੍ਹ ਤੋਂ ਬਾਹਰ ਆਉਣ ਪਿੱਛੇ ਵੀ ਸਿਆਸੀ ਪ੍ਰਭਾਵ ਪਾਇਆ ਜਾ ਰਿਹਾ ਹੈ ਕਿਉਂਕਿ ਅਗਲੇ ਸਾਲ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਇਹੀ ਕਾਰਨ ਹੈ ਕਿ ਫਰਲੋ ਦੀ ਮਨਜ਼ੂਰੀ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ।