ਰੋਹਤਕ: ਸਾਧਵੀ ਬਲਾਤਕਾਰ ਮਾਮਲੇ ਚ ਸੁਨਾਰੀਆ ਜੇਲ੍ਹ ਚ ਉਮਰਕੈਦ ਦੀ ਸਜਾ ਕੱਟ ਰਹੇ ਰਾਮ ਰਹੀਮ ਨੂੰ ਕੋਰੋਨਾ ਦੀ ਸ਼ੰਕਾ ਦੇ ਚੱਲਦੇ ਭਾਰੀ ਸੁਰੱਖਿਆ ਦੇ ਵਿਚਾਲੇ ਪੀਜੀਆਈ ’ਚ ਭਰਤੀ ਕਰਵਾਇਆ ਗਿਆ ਸੀ। 13 ਮਈ ਵੀਰਵਾਰ ਨੂੰ ਉਸਨੂੰ ਪੀਜੀਆਈ ਤੋਂ ਡਿਸਚਾਰਜ ਕਰ ਦਿੱਤਾ ਗਿਆ। ਕੜੀ ਸੁਰੱਖਿਆ ਚ ਰਾਮ ਰਹੀਮ ਨੂੰ ਦੁਬਾਰਾ ਰੋਹਤਕ ਦੀ ਸੁਨਾਰੀਆ ਜੇਲ੍ਹ ਚ ਲਿਆਇਆ ਗਿਆ।
ਰਾਮ ਰਹੀਮ ਨੂੰ ਪੀਜੀਆਈ ਚ ਲਿਆਉਣ ਤੋਂ ਪਹਿਲਾਂ ਸੁਨਾਰੀਆ ਜੇਲ੍ਹ ਤੋਂ ਲੈ ਕੇ ਪੀਜੀਆਈ ਤੱਕ ਚੱਪੇ ਚੱਪੇ ਤੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ ਅਤੇ ਰਾਮ ਰਹੀਮ ਨੂੰ ਸਪੈਸ਼ਲ ਵਾਰਡ ਚ ਰੱਖਿਆ ਗਿਆ ਹੈ।
ਜੇਲ੍ਹ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੀਜੀਆਈ ਚ ਰਾਮ ਰਹੀਮ ਦੀ ਕੋਰੋਨਾ ਜਾਂਚ ਵੀ ਕੀਤੀ ਗਈ। ਹਾਲਾਂਕਿ ਅਜੇ ਰਿਪੋਰਟ ਨਹੀਂ ਆਈ ਹੈ। ਰਾਮ ਰਹੀਮ ਪਹਿਲਾਂ ਤੋਂ ਹੀ ਸ਼ੁਗਰ ਅਤੇ ਬੀਪੀ ਦਾ ਮਰੀਜ਼ ਹੈ ਅਤੇ ਉਹ ਲਗਾਤਾਰ ਦਵਾਈਆਂ ਲੈ ਰਿਹਾ ਹੈ।
ਦੱਸ ਦਈਏ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਚ ਪਿਛਲੇ ਕੁਝ ਦਿਨਾਂ ਤੋਂ ਕਾਫੀ ਕੈਦੀ ਕੋਰੋਨਾ ਪਾਜ਼ੀਟਿਵ ਪਾਏ ਗਏ। ਜਿਸ ਕਾਰਨ ਇਹ ਸ਼ੰਕਾ ਜਤਾਈ ਜਾ ਰਹੀ ਸੀ ਕਿ ਰਾਮ ਰਹੀਮ ਨੂੰ ਕੋਰੋਨਾ ਹੋ ਗਿਆ ਹੈ। ਕਿਉਂਕਿ ਉਸਨੂੰ ਬੇਚੈਨੀ ਮਹਿਸੂਸ ਹੋ ਰਹੀ ਸੀ। ਇਸ ਲਈ ਉਸਨੂੰ ਤੁਰੰਤ ਪੀਜੀਆਈ ਲੈ ਜਾਇਆ ਗਿਆ। ਹੁਣ ਪੀਜੀਆਈ ਚ ਕੜੀ ਸੁਰੱਖਿਆ ਦੇ ਵਿਚਾਰੇ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਚ ਲੈ ਜਾਇਆ ਗਿਆ ਹੈ।
ਇਹ ਵੀ ਪੜੋ: ਕੱਲ, ਅੱਜ ਅਤੇ ਕੱਲ - ਮੇਰੀ ਆਤਮਾ ਗੁਰੂ ਸਾਹਿਬ ਦੇ ਇਨਸਾਫ ਦੀ ਮੰਗ ਕਰਦੀ ਹੈ