ਪੰਜਾਬ

punjab

By

Published : Jul 22, 2021, 10:56 AM IST

ETV Bharat / bharat

ਜੰਤਰ-ਮੰਤਰ ’ਤੇ ਹੋਣ ਵਾਲੀ ਕਿਸਾਨ ਪੰਚਾਇਤ ’ਚ ਪਹੁੰਚਣਗੇ ਰਾਕੇਸ਼ ਟਿਕੈਤ, ਕਿਸਾਨੀ ਮੁੱਦਿਆ ’ਤੇ ਹੋਵੇਗੀ ਚਰਚਾ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਧਰਨਾ ਸ਼ਾਂਤੀਮਈ ਢੰਗ ਨਾਲ ਬੀਤੇ ਅੱਠ ਮਹੀਨਿਆਂ ਤੋਂ ਚਲ ਰਿਹਾ ਹੈ। ਅਸੀਂ ਆਪਣੀ ਗੱਲ ਸਰਕਾਰ ਦੇ ਸਾਹਮਣੇ ਰੱਖਣਾ ਚਾਹੁੰਦੇ ਹਨ।

ਜੰਤਰ-ਮੰਤਰ ’ਤੇ ਹੋਣ ਵਾਲੀ ਕਿਸਾਨ ਪੰਚਾਇਤ ’ਚ ਪਹੁੰਚਣਗੇ ਰਾਕੇਸ਼ ਟਿਕੈਤ, ਕਿਸਾਨੀ ਮੁੱਦਿਆ ’ਤੇ ਹੋਵੇਗੀ ਚਰਚਾ
ਜੰਤਰ-ਮੰਤਰ ’ਤੇ ਹੋਣ ਵਾਲੀ ਕਿਸਾਨ ਪੰਚਾਇਤ ’ਚ ਪਹੁੰਚਣਗੇ ਰਾਕੇਸ਼ ਟਿਕੈਤ, ਕਿਸਾਨੀ ਮੁੱਦਿਆ ’ਤੇ ਹੋਵੇਗੀ ਚਰਚਾ

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਵੀ ਜੰਤਰ- ਮੰਤਰ ਤੇ ਹੋਣ ਵਾਲੀ ਕਿਸਾਨ ਸੰਸਦ ਚ ਸ਼ਾਮਲ ਹੋਣਗੇ। ਸੰਸਦ ਦੇ ਅੰਦਰ ਕੀ ਚਲ ਰਿਹਾ ਹੈ ਉਸ ’ਤੇ ਕਿਸਾਨ ਸੰਸਦ ਆਪਣੀ ਨਜਰ ਰੱਖਣਗੇ।

ਜੰਤਰ-ਮੰਤਰ ’ਤੇ ਹੋਣ ਵਾਲੀ ਕਿਸਾਨ ਪੰਚਾਇਤ ’ਚ ਪਹੁੰਚਣਗੇ ਰਾਕੇਸ਼ ਟਿਕੈਤ, ਕਿਸਾਨੀ ਮੁੱਦਿਆ ’ਤੇ ਹੋਵੇਗੀ ਚਰਚਾ

ਰਾਕੇਸ਼ ਟਿਕੈਤ ਨੇ ਦੱਸਿਆ ਕਿ ਕੁੱਲ 200 ਕਿਸਾਨ ਜੰਤਰ ਮੰਤਰ ਤੇ ਹੋਣ ਵਾਲੀ ਕਿਸਾਨ ਸੰਸਦ ਚ ਸ਼ਾਮਲ ਹੋਣਗੇ। ਉਹ ਖੁਦ ਵੀ ਪਹਿਲਾਂ ਗਾਜੀਪੁਰ ਬਾਰਡਰ ਤੋਂ ਸਿੰਘੂ ਬਾਰਡਰ ਪਹੁੰਚਣਗੇ ਉੱਥੇ ਤੋਂ ਜੰਤਰ ਮੰਤਰ ਜਾਣ ਦੇ ਲਈ ਬੱਸਾਂ ਖੜੀਆਂ ਹੋਈਆਂ ਹਨ। ਉਨ੍ਹਾਂ ਦੇ ਨਾਲ ਕੁੱਲ 9 ਲੋਕ ਗਾਜੀਪੁਰ ਬਾਰਡਰ ਤੋਂ ਜੰਤਰ ਮੰਤਰ ਪਹੁੰਚਣਗੇ। ਜੰਤਰ ਮੰਤਰ ’ਤੇ ਕਿਸਾਨ ਪੰਚਾਇਤ ਹੋਵੇਗੀ। ਜਿਸਦਾ ਨਾਂ ਕਿਸਾਨ ਸੰਸਦ ਰੱਖਿਆ ਗਿਆ ਹੈ।

ਜੰਤਰ-ਮੰਤਰ ’ਤੇ ਹੋਣ ਵਾਲੀ ਕਿਸਾਨ ਪੰਚਾਇਤ ’ਚ ਪਹੁੰਚਣਗੇ ਰਾਕੇਸ਼ ਟਿਕੈਤ, ਕਿਸਾਨੀ ਮੁੱਦਿਆ ’ਤੇ ਹੋਵੇਗੀ ਚਰਚਾ

ਜੰਤਰ ਮੰਤਰ ਤੇ ਖੜੀ ਕੀਤੀ ਗਈ ਵਾਟਰ ਕੈਨਨ ’ਤੇ ਟਿਕੈਤ ਨੇ ਕਿਹਾ ਕਿ ਇਹ ਤਾਂ ਵਧੀਆ ਹੈ ਕਿ ਅੰਦੋਲਨ ਚ ਪੁਲਿਸ, ਫੋਰਸ, ਵਾਟਰ ਕੈਨਨ ਦਿਖਾਈ ਦੇਣਾ ਚਾਹੀਦਾ ਹੈ ਤਾਂ ਹੀ ਤਾਂ ਅੰਦੋਲਨ ਦਿਖਾਈ ਦਿੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਡਾ ਧਰਨਾ ਸ਼ਾਂਤੀਮਈ ਢੰਗ ਨਾਲ ਬੀਤੇ ਅੱਠ ਮਹੀਨਿਆਂ ਤੋਂ ਚਲ ਰਿਹਾ ਹੈ। ਅਸੀਂ ਆਪਣੀ ਗੱਲ ਸਰਕਾਰ ਦੇ ਸਾਹਮਣੇ ਰੱਖਣਾ ਚਾਹੁੰਦੇ ਹਨ। ਸੰਸਦ ਦੇ ਅੰਦਰ ਕੀ ਚਲ ਰਿਹਾ ਹੈ ਉਸ ਤੇ ਕਿਸਾਨ ਸੰਸਦ ਆਪਣੀ ਨਜਰ ਰੱਖਣਗੇ।

ਇਹ ਵੀ ਪੜੋ: FARMERS PROTEST LIVE UPDATES: ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੰਸਦ, ਪੁਲਿਸ ਅਲਰਟ

ABOUT THE AUTHOR

...view details