ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤੋਂ ਠੀਕ ਪਹਿਲਾਂ ਰਾਕੇਸ਼ ਟਿਕੈਤ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਟਿਕੈਤ ਨੇ ਟਵੀਟ ਕਰਕੇ ਕਿਹਾ ਹੈ, ''ਹਿਜਾਬ 'ਤੇ ਨਹੀਂ, ਦੇਸ਼ 'ਚ ਬੈਂਕਾਂ (ਘਪਲੇ) ਦੇ ਹਿਸਾਬ 'ਤੇ ਅੰਦੋਲਨ ਕਰੋ, ਮੇਰੇ ਪਿਆਰੇ ਦੇਸ਼ ਵਾਸੀਓ, ਜੇਕਰ ਇਹ ਸਥਿਤੀ ਬਣੀ ਰਹੀ ਤਾਂ ਦੇਸ਼ ਨੂੰ ਵੇਚਣ 'ਚ ਦੇਰ ਨਹੀਂ ਲੱਗੇਗੀ ਅਤੇ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।
ਕਿਸਾਨ ਅੰਦੋਲਨ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਬੈਂਕ ਘੁਟਾਲਿਆਂ ਨੂੰ ਲੈ ਕੇ ਨਵਾਂ ਅੰਦੋਲਨ ਸ਼ੁਰੂ ਕਰਨ ਦੀ ਗੱਲ ਆਖ ਰਹੇ ਹਨ। ਟਿਕੈਤ ਦਾ ਇਹ ਬਿਆਨ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤੋਂ ਪਹਿਲਾਂ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਬਾਅਦ ਵੀ ਰਾਕੇਸ਼ ਟਿਕੈਤ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਪੱਛਮੀ ਯੂਪੀ ਵਿੱਚ ਵੰਡ, ਝਗੜੇ, ਮੁੱਦੇ ਰਹਿਤ ਰਾਜਨੀਤੀ ਕਰਨ ਦੇ ਦਿਨ ਚਲੇ ਗਏ ਹਨ। ਕਿਸਾਨ-ਕਮੇਰਾਂ ਅਤੇ ਪੇਂਡੂ ਲੋਕਾਂ ਨੇ ਨਫ਼ਰਤ ਨੂੰ ਨਕਾਰਦੇ ਹੋਏ ਮੁੱਦਿਆਂ 'ਤੇ ਵੋਟ ਪਾਏ, ਅੱਗੇ ਵੀ ਪਾਉਣਗੇ। ਇਹ ਅੰਦੋਲਨ ਦੀ ਦੇਣ ਹੈ। ਲੋਕਤੰਤਰ ਦੀ ਮਜ਼ਬੂਤੀ ਲਈ ਅਤੇ ਬੇਲਗਾਮ ਸਰਕਾਰਾਂ ਨੂੰ ਨੱਥ ਪਾਉਣ ਲਈ ਵੀ ਅੰਦੋਲਨ ਜ਼ਰੂਰੀ ਹੈ।