ਨਵੀਂ ਦਿੱਲੀ/ਗਾਜ਼ੀਆਬਾਦ: ਗਾਜ਼ੀਪੁਰ ਬਾਰਡਰ (Gazipur Border) 'ਤੇ ਕਿਸਾਨ (Farmer) ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਨੇਤਾ ਰਾਕੇਸ਼ ਟਿਕੈਤ (Rakesh Tikait) ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਿੰਘੂ ਬਾਰਡਰ (Singhu Border) 'ਤੇ ਪੁਲਿਸ (Police) ਵਲੋਂ ਅੰਦੋਲਨਕਾਰੀ ਕਿਸਾਨਾਂ (Farmers) 'ਤੇ ਲਾਠੀਚਾਰਜ ਨਹੀਂ ਕੀਤਾ ਗਿਆ ਹੈ। ਕੁਝ ਲੋਕਾਂ ਵਲੋਂ ਅਜਿਹੀ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ (Farmers) 'ਤੇ ਲਾਠੀਚਾਰਜ ਹੋਇਆ ਹੈ ਇਹ ਅਫਵਾਹ ਹੈ।
ਜਾਣਕਾਰੀ ਮੁਤਾਬਕ ਸਿੰਘੂ ਬਾਰਡਰ (Singhu Border) ਨੇੜੇ ਪੁਲਿਸ (Police) ਨੇ ਹਿੰਦ ਮਜ਼ਦੂਰ ਕਿਸਾਨ ਕਮੇਟੀ (Mazdoor kissan committee) ਦੇ ਵਰਕਰਾਂ 'ਤੇ ਲਾਠੀਚਾਰਜ ਕੀਤਾ ਹੈ। ਸੰਗਠਨ ਦੇ ਵਰਕਰਾਂ ਸਿੰਘੂ ਬਾਰਡਰ (Singhu Border) 'ਤੇ ਮਾਰੇ ਗਏ ਲਖਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਉਨ੍ਹਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ (Government Job) ਦੀ ਮੰਗ ਕਰ ਰਹੇ ਸਨ ਅਤੇ ਬਾਰਡਰ (Border) 'ਕੇ ਹਵਨ ਕਰਨ ਲਈ ਅੱਗੇ ਵਧ ਰਹੇ ਸਨ। ਟਿਕੈਤ (Tikait) ਦਾ ਕਹਿਣਾ ਹੈ ਜਿਨ੍ਹਾਂ ਲੋਕਾਂ 'ਤੇ ਲਾਠੀਚਾਰਜ ਹੋਇਆ ਹੈ ਉਹ ਬੀ.ਜੇ.ਪੀ. (BJP) ਅਤੇ ਆਰ.ਐੱਸ.ਐੱਸ. (RSS) ਦੇ ਲੋਕ ਹਨ। ਸਾਡਾ ਇਨ੍ਹਾਂ ਲੋਕਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ।