ਪੰਜਾਬ

punjab

ETV Bharat / bharat

ਕਿਸਾਨਾਂ ਨੂੰ ਮੁੜ ਦਿੱਲੀ ’ਚ ਜਾ ਕੇ ਬੈਰੀਕੇਡ ਤੋੜਨੇ ਪੈਣਗੇ: ਰਾਕੇਸ਼ ਟਿਕੈਤ - ਕਿਸਾਨ ਆਗੂ ਰਾਕੇਸ਼ ਟਿਕੈਤ

ਟਿਕੈਤ ਨੇ ਜੈਪੁਰ ਵਿਖੇ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਸਾਨੂੰ ਧਰਮ ਅਤੇ ਜਾਤੀ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਇਸ ’ਚ ਸਫਲ ਨਹੀਂ ਹੋ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਮੁੜ ਤੋਂ ਦਿੱਲੀ ਜਾ ਕੇ ਬੈਰੀਕੇਡ ਨੂੰ ਤੋੜਣ ਦੀ ਲੋੜ ਹੈ।

ਕਿਸਾਨਾਂ ਨੂੰ ਮੁੜ ਦਿੱਲੀ ’ਚ ਜਾ ਕੇ ਬੈਰੀਕੇਡ ਤੋੜਨੇ ਪੈਣਗੇ: ਰਾਕੇਸ਼ ਟਿਕੈਤ
ਕਿਸਾਨਾਂ ਨੂੰ ਮੁੜ ਦਿੱਲੀ ’ਚ ਜਾ ਕੇ ਬੈਰੀਕੇਡ ਤੋੜਨੇ ਪੈਣਗੇ: ਰਾਕੇਸ਼ ਟਿਕੈਤ

By

Published : Mar 24, 2021, 4:37 PM IST

ਜੈਪੂਰ: ਭਾਰਤ ਬੰਦ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤੀ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੋਈ ਵੀ ਵੰਡ ਨਹੀਂ ਸਕਦਾ।

ਟਿਕੈਤ ਨੇ ਜੈਪੁਰ ਵਿਖੇ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਸਾਨੂੰ ਧਰਮ ਅਤੇ ਜਾਤੀ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਇਸ ’ਚ ਸਫਲ ਨਹੀਂ ਹੋ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਮੁੜ ਤੋਂ ਦਿੱਲੀ ਜਾ ਕੇ ਬੈਰੀਕੇਡ ਨੂੰ ਤੋੜਣ ਦੀ ਲੋੜ ਹੈ।

ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੀਐੱਮ ਮੋਦੀ ਨੇ ਕਿਹਾ ਕਿ ਕਿਸਾਨ ਕਿਧਰੇ ਵੀ ਫਸਲ ਵੇਚ ਸਕਦੇ ਹਨ। ਹੁਣ ਅਸੀਂ ਆਪਣੀਆਂ ਫਸਲਾਂ ਨੂੰ ਵਿਧਾਨਸਭਾ, ਕਲੈਕਟਰਾਂ ਦੇ ਦਫਤਰਾਂ ਅਤੇ ਸੰਸਦ 'ਚ ਵੇਚਣਗੇ ਅਤੇ ਇਹ ਸਾਬਿਤ ਕਰਨਗੇ ਕਿ ਇਸ ਤੋਂ ਬਿਹਤਰ ਕੋਈ ਮੰਡੀ ਨਹੀਂ ਹੋ ਸਕਦੀ।

ਇਹ ਵੀ ਪੜੋ: ਚੰਡੀਗੜ੍ਹ ਯੂਨੀਵਰਸਿਟੀ 'ਚ ਹੋਣਹਾਰ ਵਿਦਿਆਰਥੀਆਂ ਲਈ 100% ਸਕਾਲਰਸ਼ਿਪ ਦੀ ਸਹੂਲਤ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਹ ਵੀ ਕਿਹਾ ਕਿ ਇਹ ਲੜਾਈ ਲੰਬੀ ਹੈ। ਇਹ ਲੜਾਈ ਉਸ ਸਮੇਂ ਤੱਕ ਚਲਦੀ ਰਹੇਗੀ ਜਦੋਂ ਤੱਕ ਤਿੰਨ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਅਤੇ ਐਮਐਸਪੀ ਨੂੰ ਲਾਗੂ ਨਹੀਂ ਕੀਤਾ ਜਾਂਦਾ। ਕਿਸਾਨਾਂ ਦਾ ਇਹ ਸੰਘਰਸ਼ ਚਲਦਾ ਰਹੇਗਾ।

ABOUT THE AUTHOR

...view details