ਬਾਗਪਤ:ਇੱਕ ਪਾਸੇ ਯੂਪੀ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸੀ ਅਖਾੜਾ ਤੇਜ਼ ਹੋ ਰਹੀ ਹੈ ਦੂਜੇ ਪਾਸੇ ਕਿਸਾਨਾਂ ਨੇ ਵੀ ਆਪਣੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ, ਅਜਿਹੇ 'ਚ ਲੀਡਰਾਂ ਦੇ ਵਿ`ਚ ਜ਼ੁਬਾਨੀ ਜੰਗ ਵੀ ਭਖ ਗਈ ਹੈ। ਇਸ ਦਰਮਿਆਨ 'ਅੱਬਾ ਜਾਨ' ਸ਼ਬਦ ਤੋਂ ਬਾਅਦ ਹੁਣ 'ਚਾਚਾ ਜਾਨ' (chacha jaan) ਚਰਚਾ 'ਚ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ (Rakesh Tikait) ਨੇ 'ਚਾਚਾ ਜਾਨ' ਸ਼ਬਦ ਦਾ ਇਸਤੇਮਾਲ ਕੀਤਾ ਹੈ। ਟਿਕੈਤ ਨੇ ਏਆਈਐਮਆਈਐਮ (AIMIM) ਮੁਖੀ ਅਸਦੁਦੀਨ ਉਵੈਸੀ ਨੂੰ ਬਜੇਪੀ ਦਾ 'ਚਾਚਾ ਜਾਨ' ਕਿਹਾ ਹੈ। ਦਰਅਸਲ ਟਿਕੈਤ ਬਾਗਪਤ 'ਚ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਰਾਕੇਸ਼ ਟਿਕੈਤ ਨੇ ਦਿੱਤਾ ਅਜਿਹਾ ਬਿਆਨ ਇਸ ਦੌਰਾਨ ਟਿਕੈਤ ਨੇ ਬੀਜੇਪੀ 'ਤੇ ਜ਼ਬਰਦਸਤ ਹਮਲਾ ਬੋਲਿਆ। ਟਿਕੈਤ ਨੇ ਕਿਹਾ, 'ਬੀਜੇਪੀ ਦੇ 'ਚਾਚਾ ਜਾਨ' ਅਸਦੁਦੀਨ ਉਵੈਸੀ ਯੂਪੀ ਆ ਗਏ ਹਨ। ਜੇਕਰ ਓਵੈਸੀ ਬੀਜੇਪੀ ਨੂੰ ਗਾਲ਼ ਵੀ ਕੱਢਣਗੇ ਤਾਂ ਵੀ ਉਨ੍ਹਾਂ 'ਤੇ ਕੋਈ ਕੇਸ ਦਰਜ ਨਹੀਂ ਹੋਵੇਗਾ ਕਿਉਂਕਿ ਬੀਜੇਪੀ ਤੇ ਓਵੈਸੀ ਇਕ ਹੀ ਟੀਮ ਹੈ।'
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਯੋਗੀ ਅਦਿੱਤਯਾਨਥ ਨੇ ਇਸ ਤੋਂ ਪਹਿਲਾਂ 'ਅੱਬਾ ਜਾਨ' ਸ਼ਬਦ ਦਾ ਇਸਤੇਮਾਲ ਕੀਤਾ ਸੀ। ਬੀਤੇ ਐਤਵਾਰ ਕੁਸ਼ੀਨਗਰ 'ਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਲੋਕਾਂ ਤੋਂ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਰਾਸ਼ਨ ਮਿਲ ਰਿਹਾ ਹੈ ਤੇ 2017 ਤੋਂ ਪਹਿਲਾਂ ਇਹ ਰਾਸ਼ਨ ਉਨ੍ਹਾਂ ਨੂੰ ਕਿੱਥੋਂ ਮਿਲ ਰਿਹਾ ਸੀ?
ਮੁੱਖ ਮੰਤਰੀ ਨੇ ਕਿਹਾ ਸੀ, 'ਕਿਉਂਕਿ ਉਦੋਂ ਅੱਬਾ ਜਾਨ ਕਹੇ ਜਾਣ ਵਾਲੇ ਲੋਕ ਰਾਸ਼ਨ ਖਾ ਜਾਂਦੇ ਸਨ। ਕੁਸ਼ੀਨਗਰ ਦਾ ਰਾਸ਼ਨ ਨੇਪਾਲ ਤੇ ਬੰਗਲਾਦੇਸ਼ ਜਾਂਦਾ ਸੀ। ਅੱਜ ਜੇਕਰ ਕੋਈ ਗਰੀਬਾਂ ਦਾ ਰਾਸ਼ਨ ਖੋਹਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਨਿਸਚਿਤ ਰੂਪ ਨਾਲ ਜੇਲ੍ਹ ਜਾਵੇਗਾ।
ਇਹ ਸ਼ਬਦੀ ਜੰਗ ਲਗਾਤਾਰ ਭਖਦੀ ਜਾ ਰਹੀ ਹੈ ਪਰ ਕਿਸਾਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਜਿਵੇਂ ਬੰਗਾਲ ਚ ਭਾਜਪਾ ਨੂੰ ਝਟਕਾ ਦਿੱਤਾ ਓਵੇਂ ਹੀ ਯੂਪੀ 'ਚ ਵੀ ਭਾਜਪਾ ਨੂੰ ਝਟਕਾ ਦੇਵਾਗੇਂ। ਕਿਸਾਨਾਂ ਵੱਲੋਂ ਲਗਾਤਾਰ ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ। ਕਿਸਾਨਾਂ ਵੱਲੋਂ ਮਿਸ਼ਨ ਬੰਗਾਲ ਤੋਂ ਬਾਅਦ ਮਿਸ਼ਨ ਯੂਪੀ ਚਲਾਇਆ ਗਿਆ ਹੈ।
ਇਹ ਵੀ ਪੜ੍ਹੋ: ਸੀ.ਐੱਮ. ਦੇ ਬਿਆਨ 'ਤੇ ਭੜਕੇ ਕਿਸਾਨ, ਕਿਹਾ-ਆਰਥਿਕਤਾ ਨੂੰ ਢਾਹ ਲਾਉਣ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ