ਨਵੀਂ ਦਿੱਲੀ:ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਪੜਾਅ ਤਹਿਤ 27 ਫਰਵਰੀ ਨੂੰ ਵੋਟਿੰਗ ਹੋਣੀ ਹੈ। ਵੋਟਿੰਗ ਤੋਂ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait)ਕੇਂਦਰ ਅਤੇ ਸੂਬੇ ਦੀ ਭਾਜਪਾ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧ ਰਹੇ ਹਨ। ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਦੇਸ਼ 'ਚ ਮਜ਼ਦੂਰਾਂ ਦੀ ਫੌਜ ਤਿਆਰ ਕਰ ਰਹੀ ਹੈ ਅਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤੀ ਜਾ ਰਹੀ ਹੈ।
ਸੂਬੇ ਦੀ ਯੋਗੀ ਸਰਕਾਰ 'ਤੇ ਚੁਟਕੀ ਲੈਂਦਿਆਂ ਟਿਕੈਤ ਨੇ ਕਿਹਾ ਕਿ ਪੂਰੇ ਸੂਬੇ 'ਚ ਅਵਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਫ਼ਸਲਾਂ ਦੇ ਚਰਨ ਕਾਰਨ ਖੇਤੀ ਪਛੜ ਰਹੀ ਹੈ, ਜਿਸ ਕਾਰਨ ਝਾੜ ਵੀ ਘਟਦਾ ਹੈ।
ਚੋਣ ਦੌਰ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਲਗਾਤਾਰ ਕੇਂਦਰ ਅਤੇ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ, ਉਥੇ ਹੀ ਦੂਜੇ ਪਾਸੇ ਉਹ ਚੋਣਾਵੀ ਬੇਈਮਾਨੀ ਹੋਣ ਦਾ ਖਦਸ਼ਾ ਵੀ ਪ੍ਰਗਟਾ ਰਹੇ ਹਨ। ਹਾਲ ਹੀ ਵਿੱਚ ਟਿਕੈਤ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਜੋ ਜ਼ਿਲ੍ਹਾ ਪੰਚਾਇਤ ਚੋਣਾਂ ਵਿੱਚ ਹੋਇਆ ਸੀ ਜੇਕਰ ਓਹੀ ਹਾਲਾਤ ਰਿਹਾ ਤਾਂ ਇੰਨ੍ਹਾਂ ਨੂੰ ਕੌਣ ਹਰਾ ਸਕੇਗਾ। ਜਦਕਿ ਜਨਤਾ ਉਨ੍ਹਾਂ (ਭਾਜਪਾ) ਨੂੰ ਵੋਟ ਨਹੀਂ ਦਿੰਦੀ ਹੈ।
ਟਿਕੈਤ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਨਤਾ ਨੇ ਮੌਜੂਦਾ ਸਰਕਾਰ ਦੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਬਾਕੀ ਤਿੰਨ ਪੜਾਵਾਂ ਵਿੱਚ ਸਰਕਾਰ ਦੇ ਜਾਣ ਦੀ ਵਿਦਾਈ ਤੈਅ ਹੋ ਜਾਵੇਗੀ। ਕਿਸਾਨ ਆਗੂ ਨੇ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਨ ਅਤੇ ਵਿਰੋਧ ਨਹੀਂ ਕਰਦੇ। ਪਰ ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਉੱਤਰ ਪ੍ਰਦੇਸ਼ ਅਤੇ ਕੇਂਦਰ ਸਰਕਾਰ ਹੈ। ਇਸ ਤੋਂ ਪਹਿਲਾਂ ਭਾਜਪਾ 'ਤੇ ਦੰਗਿਆਂ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਉੱਤਰਾਖੰਡ 'ਚ ਕਿਹਾ ਸੀ ਕਿ ਭਾਜਪਾ ਦੇ ਜਿੱਤਣ ਤੋਂ ਬਾਅਦ ਇਸ ਵਾਰ ਦੰਗਾ ਮੰਤਰੀ ਦਾ ਨਵਾਂ ਅਹੁਦਾ ਬਣਾਇਆ ਜਾਵੇਗਾ। ਉਹ ਲਗਾਤਾਰ ਭਾਜਪਾ ਖਿਲਾਫ਼ ਪ੍ਰਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ:Ukraine Crisis: ਰੂਸ ਦੇ ਹਮਲਿਆਂ ਤੋਂ ਘਬਰਾਏ ਯੂਕਰੇਨ ਨੇ PM ਮੋਦੀ ਤੋਂ ਮੰਗੀ ਮਦਦ