ਪੰਜਾਬ

punjab

ETV Bharat / bharat

ਰਾਕੇਸ਼ ਟਿਕੈਤ ਦਾ ਐਲਾਨ, 60 ਟਰੈਕਟਰਾਂ ਨਾਲ ਕਰਾਂਗੇ ਸੰਸਦ ਮਾਰਚ - 60 ਟਰੈਕਟਰਾਂ ਨਾਲ ਕਰਨਗੇ ਸੰਸਦ ਮਾਰਚ

ਭਾਰਤੀ ਕਿਸਾਨ ਸੰਘ (BKU) ਦੇ ਆਗੂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਫਸਲਾਂ ਲਈ ਘੱਟ-ਘੱਟ ਸਮਰਥਨ ਮੁੱਲ (MSP) ਦੀ ਗਾਰੰਟੀ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ 60 ਟਰੈਕਟਰਾਂ ਦੇ ਨਾਲ ਸੰਸਦ ਲਈ ਮਾਰਚ ਕੱਢਿਆ ਜਾਵੇਗਾ।

ਰਾਕੇਸ਼ ਟਿਕੈਤ ਦਾ ਐਲਾਨ,  60 ਟਰੈਕਟਰ ਨਾਲ ਕਰਨਗੇ ਸਾਂਸਦ ਮਾਰਚ
ਰਾਕੇਸ਼ ਟਿਕੈਤ ਦਾ ਐਲਾਨ, 60 ਟਰੈਕਟਰ ਨਾਲ ਕਰਨਗੇ ਸਾਂਸਦ ਮਾਰਚ

By

Published : Nov 24, 2021, 11:53 AM IST

Updated : Nov 24, 2021, 12:38 PM IST

ਕੌਸ਼ਾਂਬੀ:ਭਾਰਤੀ ਕਿਸਾਨ ਸੰਘ (BKU) ਦੇ ਆਗੂ ਰਾਕੇਸ਼ ਟਿਕੈਤ ਨੇ ਮੰਗਲਵਾਰ ਐਲਾਨ ਕੀਤਾ ਕਿ ਫਸਲਾਂ ਲਈ ਘੱਟ-ਘੱਟ ਸਮਰਥਨ ਮੁੱਲ (MSP)ਦੀ ਗਾਰੰਟੀ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ 60 ਟਰੈਕਟਰਾਂ ਦੇ ਨਾਲ ਸੰਸਦ ਤੱਕ ਮਾਰਚ ਕੱਢਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ 29 ਨਵੰਬਰ ਨੂੰ 60 ਟਰੈਕਟਰ ਦੇ ਨਾਲ ਸਾਂਸਦ ਲਈ ਮਾਰਚ ਕੱਢਿਆ ਜਾਵੇਗਾ। ਟਰੈਕਟਰ ਉਨ੍ਹਾਂ ਸੜਕਾਂ ਤੋਂ ਲੰਘਣਗੇ, ਜਿਨ੍ਹਾਂ ਨੂੰ ਸਰਕਾਰ ਨੇ ਖੋਲ੍ਹ ਦਿੱਤਾ ਹੈ। ਸਾਡੇ ਉਤੇ ਸੜਕਾਂ ਨੂੰ ਸੜਕ ਰੋਕਣ ਦਾ ਇਲਜ਼ਾਮ ਲਗਾਇਆ ਗਿਆ ਸੀ। ਅਸੀਂ ਰਸਤਾ ਨਹੀਂ ਰੋਕਿਆ ਸੀ। ਸੜਕ ਜਾਮ ਕਰਨਾ ਸਾਡਾ ਅੰਦੋਲਨ ਨਹੀਂ ਹੈ। ਸਾਡਾ ਅੰਦੋਲਨ ਕਿਸਾਨਾਂ ਦੀ ਸਮੱਸਿਆ ਹੈ। ਇਸ ਦੇ ਲਈ ਅਸੀਂ ਸਿੱਧੇ ਸਾਂਸਦ ਜਾਵਾਂਗੇ।

ਬੀਕੇਯੂ ਆਗੂ ਨੇ ਕਿਹਾ ਹੈ ਕਿ ਅਸੀਂ ਘੱਟੋ-ਘੱਟ ਸਮਰਥਨ ਮੁੱਲ 'ਤੇ ਸਰਕਾਰ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ। ਇਸ ਤੋਂ ਇਲਾਵਾ, ਪਿਛਲੇ ਇੱਕ ਸਾਲ ਵਿੱਚ ਜੋ ਘਟਨਾਵਾਂ ਵਾਪਰੀਆਂ, ਜਿਸ ਵਿੱਚ 750 ਕਿਸਾਨਾਂ ਦੀ ਮੌਤ ਹੋ ਗਈ। ਸਰਕਾਰ ਨੂੰ ਉਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਕਿਸਾਨਾਂ ਉਤੇ ਪਰਚੇ ਦਰਜ ਕੀਤੇ ਗਏ ਹਨ ਉਨ੍ਹਾਂ ਨੂੰ ਰੱਦ ਕੀਤਾ ਜਾਵੇ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ (Government) ਨੇ ਐਲਾਨ ਕੀਤਾ ਹੈ ਤਾਂ ਉਹ ਪ੍ਰਸਤਾਵ ਲਿਆ ਸਕਦੇ ਹਨ, ਪਰ ਐਮਐਸਪੀ ਅਤੇ 700 ਕਿਸਾਨਾਂ ਦੀ ਮੌਤ ਵੀ ਸਾਡਾ ਮੁੱਦਾ ਹੈ। ਸਰਕਾਰ ਨੂੰ ਵੀ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਜੇਕਰ ਸਰਕਾਰ 26 ਜਨਵਰੀ ਤੋਂ ਪਹਿਲਾਂ ਸਹਿਮਤ ਹੁੰਦੀ ਹੈ ਤਾਂ ਅਸੀਂ ਚਲੇ ਜਾਵਾਂਗੇ।

ਕਿਸਾਨੀ ਅੰਦੋਲਨ ਨੂੰ ਲੈ ਕੇ 26 ਨਵੰਬਰ ਨੂੰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਦੁਪਹਿਰ 12 ਤੋਂ 2 ਵਜੇ ਤੱਕ ਜੀ.ਐਮ.ਟੀ. ਇਸੇ ਦਿਨ (26 ਤੋਂ 27 ਤਰੀਕ ਦੀ ਰਾਤ) ਨੂੰ ਵੈਨਕੂਵਰ ਵਿੱਚ ਸਲੀਪ-ਆਊਟ ਤੋਂ ਇਲਾਵਾ ਕੈਨੇਡਾ ਦੇ ਸਰੀ ਵਿੱਚ ਸਲੀਪ-ਆਊਟ ਹੋਵੇਗਾ। 30 ਨਵੰਬਰ ਨੂੰ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।4 ਦਸੰਬਰ ਨੂੰ ਕੈਲੀਫੋਰਨੀਆ ਵਿਚ ਕਾਰ ਰੈਲੀ ਅਤੇ ਅਮਰੀਕਾ ਦੇ ਨਿਊਯਾਰਕ ਵਿਚ ਸਿਟੀ ਮਾਰਚ ਕੀਤਾ ਜਾ ਰਿਹਾ ਹੈ। ਉਸ ਦਿਨ ਸੈਨ ਗੁਰਦੁਆਰੇ ਵਿਖੇ ਇੱਕ ਸ਼ਰਧਾਂਜਲੀ ਅਤੇ ਮੋਮਬੱਤੀ ਜਗਾਈ ਵੀ ਹੋਵੇਗੀ।

ਉਨ੍ਹਾਂ ਨੇ ਕਿਹਾ ਗਿਆ ਹੈ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਪਹਿਲੀ ਵਰ੍ਹੇਗੰਢ ਨੂੰ ਮਨਾਉਣ ਲਈ 25 ਨਵੰਬਰ ਨੂੰ ਹੈਦਰਾਬਾਦ ਵਿਚ "ਮਹਾਂ ਧਰਨਾ" ਹੋ ਰਿਹਾ ਹੈ।ਕਈ SKM ਆਗੂ ਭਲਕੇ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਕਈ ਟਰੇਡ ਯੂਨੀਅਨਾਂ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਆਗੂ ਵੀ ਮਹਾਂ ਧਰਨੇ ਵਿੱਚ ਹਿੱਸਾ ਲੈਣਗੇ।

ਇਹ ਵੀ ਪੜੋ:ਭਾਜਪਾ ਆਗੂ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Last Updated : Nov 24, 2021, 12:38 PM IST

ABOUT THE AUTHOR

...view details