ਰਿਸੀਕੇਸ਼/ਉਤਰਾਖੰਡ: ਉਤਰਾਖੰਡ ਦੀ ਵਿਸ਼ਵ ਪ੍ਰਸਿੱਧ ਚਾਰ-ਧਾਮ ਯਾਤਰਾ ਲਈ ਅੱਜ 2 ਮਈ ਤੋਂ ਸ਼ਰਧਾਲੂਆਂ ਨੇ ਜਾਣਾ ਸ਼ੁਰੂ ਕਰ ਦਿੱਤਾ ਹੈ। ਰਾਜ ਸਭਾ ਮੈਂਬਰ ਨਰੇਸ਼ ਬਾਂਸਲ ਨੇ ਰਿਸ਼ੀਕੇਸ਼ 'ਚ ਇਸ ਪਵਿੱਤਰ ਯਾਤਰਾ ਲਈ 25 ਬਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ । ਪਹਿਲੇ ਦਿਨ ਕਰੀਬ ਇੱਕ ਹਜਾਰ ਯਾਤਰੀ ਰਿਸ਼ੀਕੇਸ਼ ਤੋਂ ਗੰਗੋਤਰੀ ਅਤੇ ਯਮੁਨੋਤਰੀ ਲਈ ਨਿਕਲੇ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਚਾਰ-ਧਾਮ ਯਾਤਰਾ ਮਾਰਗ 'ਤੇ ਸ਼ਰਧਾਲੂਆਂ ਲਈ ਨਿਜੀ ਸਿਹਤ ਸੰਗਠਨਾਂ ਵਲੋਂ ਦਿੱਤੀਆਂ ਜਾ ਰਹਿਆਂ ਮੁੱਫਤ ਸਿਹਤ ਸੁਵਿਧਾਵਾਂ ਨੂੰ ਦੇ ਕੇ ਰਵਾਨਾ ਕੀਤਾ।
ਕੱਲ 3 ਮਈ ਨੂੰ ਗੰਗੋਤ੍ਰੀ ਅਤੇ ਯਮਨੋਤ੍ਰੀ ਧਾਮ ਦੇ ਕਪਾਟ ਖੁੱਲ੍ਹਣ ਦੇ ਨਾਲ ਹੀ ਚਾਰ-ਧਾਮ ਦੀ ਯਾਤਰਾ ਸ਼ੁਰੂ ਹੋ ਜਾਵੇਗੀ। ਇਸਦੇ ਬਾਅਦ 6 ਮਈ ਨੂੰ ਕੇਦਾਰਨਾਥ ਅਤੇ 9 ਮਈ ਨੂੰ ਬੱਦਰੀਨਾਥ ਦੇ ਦਵਾਰ ਖੁੱਲ੍ਹਣਗੇ । ਇਸ ਵਾਰ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੇ ਚਾਰ-ਧਾਮ ਯਾਤਰਾ ਤੇ ਆਉਣ ਦੀ ਉਮੀਦ ਹੈ। ਇਸ ਯਾਤਰਾ ਲਈ ਸ਼ਰਧਾਲੂਆਂ ਨੂੰ ਆਨਲਾਇਨ ਜਾਂ ਫਿਰ ਆਫਲਾਇਨ ਰਜਿਸਟਰੇਸ਼ਨ ਕਰਵਾਉਣਾ ਜਰੁਰੀ ਹੈ। ਹਜੇ ਤੱਕ 2.50 ਲੱਖ ਤੋਂ ਜਿਆਦਾ ਸ਼ਰਧਾਲੂ ਚਾਰ-ਧਾਮ ਯਾਤਰਾ ਲਈ ਰਜਿਸਟਰੇਸ਼ਨ ਕਰਵਾ ਚੁਕੇ ਹਨ। ਸਬਤੋਂ ਜਿਆਦਾ ਇੱਕ ਲੱਖ ਤੋ ਵੱਧ ਭਗਤਾਂ ਨੇ ਕੇਦਾਰਨਾਥ ਦੇ ਲਈ ਰਜਿਸਟਰੇਸ਼ਨ ਕਰਵਾਇਆ ਹੈ।
ਹਾਲਾਂਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਅਤੇ ਸ਼ਰਧਾਲੂਆਂ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ ਸਰਕਾਰ ਨੇ ਚਾਰ-ਧਾਮ ਯਾਤਰਾ ਦੇ ਲਈ ਕੁੱਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰੀ ਨਿਰਦੇਸ਼ਾਂ ਦੇ ਮੁਤਾਬਿਕ ਬੱਦਰੀਨਾਥ ਧਾਮ 'ਚ ਰੋਜ਼ 15 ਹਜਾਰ, ਗੰਗੋਤ੍ਰੀ 'ਚ 7 ਹਜਾਰ, ਅਤੇ ਯਮੁਨੋਤ੍ਰੀ 'ਚ 4 ਹਜ਼ਾਰ ਭਗਤ ਹੀ ਜਾ ਸਕਣਗੇ । ਇਹ ਵਿਵਸਥਾ ਅਗਲੇ 45 ਦਿਨ ਜਾਰੀ ਰਹੇਗੀ।
ਉਤਰਾਖੰਡ ਚਾਰਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ: ਚਾਰਧਾਮ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ, ਸ਼ਰਧਾਲੂਆਂ ਲਈ (ਉਤਰਾਖੰਡ ਚਾਰਧਾਮ ਲਈ ਰਜਿਸਟ੍ਰੇਸ਼ਨ) 'ਤੇ ਰਜਿਸਟਰ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰ ਪਾਉਂਦੇ ਹੋ, ਤਾਂ ਹਰਿਦੁਆਰ, ਦੇਹਰਾਦੂਨ, ਚਮੋਲੀ, ਰੁਦਰਪ੍ਰਯਾਗ ਅਤੇ ਉੱਤਰਕਾਸ਼ੀ ਜ਼ਿਲ੍ਹਿਆਂ ਵਿੱਚ 24 ਕੇਂਦਰ ਬਣਾਏ ਗਏ ਹਨ, ਜਿੱਥੇ ਤੁਸੀਂ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਜਿਸਟਰ ਕਰ ਸਕਦੇ ਹੋ। ਕੇਦਾਰਨਾਥ ਧਾਮ ਲਈ ਹਵਾਈ ਸੇਵਾ ਵੀ ਉਪਲਬਧ ਹੈ।
ਕੇਦਾਰਨਾਥ ਧਾਮ ਲਈ ਹੈਲੀਕਾਪਟਰ ਸੇਵਾ: ਸ਼ਰਧਾਲੂ GMVN (ਗੜ੍ਹਵਾਲ ਮੰਡਲ ਵਿਕਾਸ ਨਿਗਮ) gmvnonline.com ਦੀ ਵੈੱਬਸਾਈਟ ਤੋਂ ਕੇਦਾਰਨਾਥ ਧਾਮ ਲਈ ਹੈਲੀਕਾਪਟਰ ਸੇਵਾ ਬੁੱਕ ਕਰ ਸਕਦੇ ਹਨ। ਕੇਦਾਰਨਾਥ ਧਾਮ ਲਈ ਹੈਲੀਕਾਪਟਰ ਸੇਵਾ ਗੁਪਤਕਾਸ਼ੀ, ਫਾਟਾ ਅਤੇ ਸਿਰਸੀ ਤੋਂ ਉਪਲਬਧ ਹੈ। ਗੁਪਤਕਾਸ਼ੀ ਦਾ ਕਿਰਾਇਆ 7750 ਰੁਪਏ, ਫੱਤਾ ਤੋਂ 4720 ਰੁਪਏ ਅਤੇ ਸਿਰਸੀ ਤੋਂ 4680 ਰੁਪਏ ਹੈ। IRCTC ਨੇ ਟੂਰ ਪੈਕੇਜ ਵੀ ਪੇਸ਼ ਕੀਤੇ ਹਨ। 10 ਰਾਤਾਂ ਅਤੇ 11 ਦਿਨਾਂ ਦੇ ਇਸ ਪੈਕੇਜ ਦੀ ਕੀਮਤ ਪ੍ਰਤੀ ਯਾਤਰੀ 58,220 ਰੁਪਏ ਹੋਵੇਗੀ। ਇਸਦੇ ਲਈ ਤੁਸੀਂ IRCTC ਦੀ ਵੈੱਬਸਾਈਟ irctc.com 'ਤੇ ਸੰਪਰਕ ਕਰ ਸਕਦੇ ਹੋ|
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚਾਰਧਾਮ ਯਾਤਰਾ ਰੂਟ 'ਤੇ ਸ਼ਰਧਾਲੂਆਂ ਲਈ ਨਿੱਜੀ ਸਿਹਤ ਸੰਸਥਾਵਾਂ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਚਾਰਧਾਮ ਯਾਤਰਾ ਲੋਕਾਂ ਲਈ ਸੁਰੱਖਿਅਤ ਅਤੇ ਆਰਾਮਦਾਇਕ ਹੋਵੇ ਅਤੇ ਉਹ ਪੂਰੀ ਯਾਤਰਾ ਦੌਰਾਨ ਸਿਹਤਮੰਦ ਰਹਿਣ | ਯਾਤਰਾ ਦੌਰਾਨ ਰਾਜ ਭਰ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਡਾਕਟਰਾਂ ਅਤੇ ਨਰਸਾਂ ਦੀਆਂ ਟੀਮਾਂ ਸ਼ਰਧਾਲੂਆਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਗੀਆਂ।
ਇਹ ਵੀ ਪੜ੍ਹੋ:ਚੌਥੀ ਤਿਮਾਹੀ ਦੀ ਕਮਾਈ ਦੀ ਘੋਸ਼ਣਾ ਤੋਂ ਬਾਅਦ ਵਿਪਰੋ ਦੇ ਸ਼ੇਅਰਾਂ 'ਚ ਲਗਭਗ 3 ਫ਼ੀਸਦੀ ਦੀ ਗਿਰਾਵਟ