ਨਵੀਂ ਦਿੱਲੀ: ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਿਤ ਕੀਤੀ ਗਈ ਕੋਵਿਡ-19 ਐਂਟੀ-ਡਰੱਗ 2-ਡੀਜੀ ਦੀ ਪਹਿਲੀ ਖੇਪ ਸੋਮਵਾਰ ਨੂੰ ਸ਼ੁਰੂ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਇਸ ਦਵਾਈ ਦੀ ਸ਼ੁਰੂਆਤ ਕਰਨਗੇ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਰੱਖਿਆ ਮੰਤਰਾਲੇ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਕੋਵਿਡ-19 ਦੇ ਦਰਮਿਆਨੀ ਲੱਛਣਾਂ ਅਤੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਉੱਤੇ ਇਸ ਦਵਾਈ ਦੀ ਐਮਰਜੈਂਸੀ ਵਰਤੋਂ ਨੂੰ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਜੀਸੀਆਈ) ਨੇ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੀਆਰਡੀਓ ਦੇ ਹੈੱਡਕੁਆਰਟਰ ਵਿਖੇ ਸੋਮਵਾਰ ਨੂੰ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਦੋਵੇਂ ਕੇਂਦਰੀ ਮੰਤਰੀ ਇਸ ਦਵਾਈ ਦੀ ਪਹਿਲੀ ਖੇਪ ਨੂੰ ਸ਼ੁਰੂ ਕਰਨਗੇ।