ਮੁੰਬਈ: ਰਾਜਧਾਨੀ ਐਕਸਪ੍ਰੈਸ ਹਜ਼ਰਤ ਨਿਜ਼ਾਮੂਦੀਨ ਤੋਂ ਗੋਆ ਦੇ ਮਾਰਗਾਓ ਜਾ ਰਹੀ ਸੀ ਸ਼ਨੀਵਾਰ ਸਵੇਰੇ ਰਤਨਾਗਿਰੀ (ਮਹਾਰਾਸ਼ਟਰ) ਦੇ ਨੇੜੇ ਕਰਬੂੜੇ ਟਨਲ 'ਚ ਪਟਰੀ ਤੋਂ ਲਹਿ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਹ ਥਾਂ ਜਿਥੇ ਰੇਲਗੱਡੀ ਪਟੜੀ ਤੋਂ ਲਹਿ ਗਈ ਸੀ, ਮੁੰਬਈ ਤੋਂ 325 ਕਿਲੋਮੀਟਰ ਦੀ ਦੂਰੀ 'ਤੇ ਹੈ।
ਰਤਨਾਗਰੀ 'ਚ ਪਟਰੀ ਤੋਂ ਲਹੀ ਰਾਜਧਾਨੀ ਐਕਸਪ੍ਰੈਸ, ਸਾਰੇ ਯਾਤਰੀ ਸੁਰੱਖਿਅਤ - ਕਰਬੂੜੇ ਟਨਲ
ਸ਼ਨੀਵਾਰ ਸਵੇਰੇ ਦਿੱਲੀ ਤੋਂ ਗੋਆ ਜਾ ਰਹੀ ਰਾਜਧਾਨੀ ਐਕਸਪ੍ਰੈਸ ਰਤਨਾਗਿਰੀ (ਮਹਾਰਾਸ਼ਟਰ) ਦੇ ਨੇੜੇ ਕਰਬੂੜੇ ਟਨਲ 'ਚ ਪਟਰੀ ਤੋਂ ਲਹਿ ਗਈ। ਹਾਲਾਂਕਿ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਕੋਂਕਣ ਰੇਲਵੇ ਦੀ ਟੀਮ ਮੌਕੇ 'ਤੇ ਪਹੁੰਚ ਕੇ ਟਰੈਕ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪਟਰੀ ਤੋਂ ਲਹੀ ਰਾਜਧਾਨੀ ਐਕਸਪ੍ਰੈਸ
ਇਹ ਘਟਨਾ ਸ਼ਨੀਵਾਰ ਸਵੇਰੇ 4.15 ਵਜੇ ਕੋਂਕਣ ਰੇਲਵੇ ਲਾਈਨ 'ਤੇ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਕਰਬੂੜੇ ਟਨਲ 'ਚ ਰਾਜਧਾਨੀ ਐਕਸਪ੍ਰੈਸ ਰੇਲਗੱਡੀ ਦਾ ਇੰਜਨ ਪਟਰੀ ਤੋਂ ਫਿਸਲ ਗਿਆ। ਕੋਂਕਣ ਰੇਲਵੇ ਨੂੰ ਵੀ ਘਟਨਾ ਸਬੰਧੀ ਸੂਚਨਾ ਦੇ ਦਿੱਤੀ ਗਈ ਤੇ ਸੂਚਨਾ ਮਿਲਦੇ ਹੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਇਸ ਘਟਨਾ ਦੇ ਚਲਦੇ ਕੋਂਕਣ ਰੇਲਵੇ ਲਾਈਨ 'ਤੇ ਆਵਾਜਾਈ ਬੰਦ ਹੋ ਗਈ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ: ਰਾਜ ਭਵਨ ਦਾ ਘਿਰਾਓ ਕਰਨ ਲਈ ਕਿਸਾਨਾਂ ਦਾ ਵੱਡਾ ਕਾਫਲਾ ਚੰਡੀਗੜ੍ਹ ਲਈ ਰਵਾਨਾ