ਉਦੈਪੁਰ: ਕਨ੍ਹਈਆ ਲਾਲ ਸਾਹੂ ਦਾ 28 ਜੂਨ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। NIA ਅਤੇ ATS ਮਾਮਲੇ 'ਚ ਲਗਾਤਾਰ ਕਾਰਵਾਈ ਕਰ ਰਹੇ ਹਨ। ਏਟੀਐਸ ਨੇ ਐਤਵਾਰ ਦੇਰ ਰਾਤ ਚਾਰ ਹੋਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਏਟੀਐਸ ਨੇ ਚਾਰਾਂ ਮੁਲਜ਼ਮਾਂ ਨੂੰ ਐਤਵਾਰ ਰਾਤ ਉਦੈਪੁਰ ਦੇ ਇੱਕ ਧਾਰਮਿਕ ਸਥਾਨ ਤੋਂ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਵਿੱਚ ਅਬਦੁਲ ਰਜ਼ਾਕ, ਰਿਆਸਤ ਹੁਸੈਨ, ਵਸੀਮ ਅਥਾਰੀ, ਅਖਤਰ ਰਜ਼ਾ ਸ਼ਾਮਲ ਹਨ। ਦੋਸ਼ ਹੈ ਕਿ ਇਨ੍ਹਾਂ ਵਿੱਚੋਂ ਦੋ ਮੁਲਜ਼ਮਾਂ ਨੇ ਕਾਤਲ ਗੌਸ ਮੁਹੰਮਦ ਨੂੰ ਪਾਕਿਸਤਾਨ ਭੇਜਿਆ ਸੀ।
ਅੱਜ 12 ਘੰਟੇ ਲਈ ਕਰਫਿਊ 'ਚ ਢਿੱਲ:ਦਰਜ਼ੀ ਕਨ੍ਹਈਲਾਲ ਦੀ ਹੱਤਿਆ ਤੋਂ ਬਾਅਦ ਉਦੈਪੁਰ 'ਚ ਸਥਿਤੀ ਹੌਲੀ-ਹੌਲੀ ਆਮ ਵਾਂਗ ਹੋ ਰਹੀ ਹੈ। ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਐਤਵਾਰ ਨੂੰ ਕਰਫਿਊ ਪ੍ਰਭਾਵਿਤ ਇਲਾਕਿਆਂ 'ਚ 10 ਘੰਟਿਆਂ ਲਈ ਢਿੱਲ ਦਿੱਤੀ ਸੀ। ਹੁਣ ਕਰਫਿਊ 'ਚ ਅੱਜ 12 ਘੰਟਿਆਂ ਲਈ ਢਿੱਲ ਦਿੱਤੀ ਗਈ ਹੈ। ਅੱਜ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਬਾਜ਼ਾਰ ਖੁੱਲ੍ਹੇ ਰਹਿਣਗੇ। ਅੱਜ ਦੁਪਹਿਰ ਤੱਕ ਇੰਟਰਨੈੱਟ ਸੇਵਾ ਵੀ ਬਹਾਲ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਅੱਜ ਉਦੈਪੁਰ ਜਾਣਗੇ। ਉਹ ਮ੍ਰਿਤਕ ਕਨ੍ਹਈਲਾਲ ਦੇ ਘਰ ਜਾ ਕੇ ਦੁੱਖ ਪ੍ਰਗਟ ਕਰਨਗੇ।