ਚਿਤੌੜਗੜ੍ਹ/ਰਾਜਸਥਾਨ: ਚਿਤੌੜਗੜ੍ਹ ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਨ ਦੁਸ਼ਯੰਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਨੇ ਮੰਡਫੀਆ ਥਾਣਾ ਖੇਤਰ ਦੇ ਕੋਸ਼ੀਥਲ ਵਿੱਚ ਇੱਕ ਥਾਂ ’ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਨਾਜਾਇਜ਼ ਅਫੀਮ, ਅਫੀਮ ਮਿਕਸਡ ਪਾਊਡਰ, ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਮੌਕੇ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਸਕਰੀ ਲਈ ਸਪਲਾਈ ਕੀਤੀ ਅਫੀਮ ਅਤੇ ਜ਼ਬਤ ਕੀਤੇ ਗਏ ਸਮਾਨ ਦੀ ਕੀਮਤ ਕਰੀਬ 4 ਕਰੋੜ ਰੁਪਏ ਹੈ। Police seized opium and gold
ਐਸ.ਪੀ ਰਾਜਨ ਦੁਸ਼ਯੰਤ ਨੇ ਦੱਸਿਆ ਕਿ ਪੁਲਿਸ ਨੇ ਨਜਾਇਜ਼ ਨਸ਼ਾ ਤਸਕਰੀ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਉਕਤ ਕਾਰਵਾਈ ਪਿੰਡ ਕੋਸ਼ੀਥਲ ਮੰਡਾਫੀਆ ਵਿਖੇ ਕੀਤੀ ਗਈ। ਇਸ ਦੌਰਾਨ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕਾਲਾਬਜ਼ਾਰੀ ਲਈ ਸਟਾਕ ਕੀਤਾ ਗਿਆ ਸੀ। ਐਸਪੀ ਦੁਸ਼ਯੰਤ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਨਸ਼ਾ ਤਸਕਰਾਂ ਵੱਲੋਂ ਅਫੀਮ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਿਰੁੱਧ ਕਾਰਵਾਈ ਕੀਤੀ ਗਈ ਹੈ।
ਇਸ ਦੇ ਮੱਦੇਨਜ਼ਰ ਸੋਮਵਾਰ ਸ਼ਾਮ ਨੂੰ ਏ.ਐੱਸ.ਪੀ.ਬੱਗਲਾਲ ਮੀਨਾ ਦੀ ਦੇਖ-ਰੇਖ 'ਚ ਡੀ.ਐੱਸ.ਪੀ ਭਾਦੇਸਰ ਰਾਜੇਸ਼, ਪੁਲਿਸ ਅਧਿਕਾਰੀ ਮੰਡਾਫੀਆ ਯਸ਼ਵਾਤਮਨ ਸੋਲੰਕੀ ਅਤੇ ਏ.ਐੱਸ.ਆਈ ਕੁੰਦਨ ਸਿੰਘ ਦੀ ਟੀਮ ਨੇ ਥਾਣਾ ਸਦਰ ਦੇ ਪਿੰਡ ਅਬਾਦੀ ਕੋਸ਼ੀਥਲ ਵਿੱਚ 38 ਸਾਲਾ ਭੈਰੂਲਾਲ ਪੁੱਤਰ ਸ਼ੰਕਰਲਾਲ ਜਾਟ ਦੇ ਘਰ,ਨੋਹਰੇ ਅਤੇ ਬਾੜੇ 'ਚ ਛਾਪੇਮਾਰੀ ਕੀਤੀ। ਛਾਪੇਮਾਰੀ ਅਤੇ ਤਲਾਸ਼ੀ ਦੌਰਾਨ ਪੁਲਿਸ ਨੂੰ ਭੈਰੂਲਾਲ ਜਾਟ ਵੱਲੋਂ 9 ਸਟਾਕ ਸਟੀਲ ਦੇ ਬਕਸਿਆਂ ਵਿੱਚ ਪੈਕ ਕੀਤੀ ਗਈ 73.700 ਕਿਲੋ ਸ਼ੁੱਧ ਅਫੀਮ, 6.400 ਕਿਲੋ ਅਫੀਮ ਮਿਕਸਡ ਪਾਊਡਰ ਅਤੇ ਅਫੀਮ ਨਾਲ ਭਰੇ ਹੋਏ, ਇੱਕ ਸਟੀਲ ਦੇ ਡੱਬੇ 'ਚ 5 ਲੱਖ 8 ਹਜ਼ਾਰ ਰੁਪਏ ਦੀ ਨਕਦੀ, 3 ਕਿਲੋ 97 ਗ੍ਰਾਮ ਚਾਂਦੀ ਦੇ ਗਹਿਣੇ ਅਤੇ 53.220 ਗ੍ਰਾਮ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ ਹਨ।
ਮੁਲਜ਼ਮ ਭੈਰੂਲਾਲ ਜਾਟ ਉਕਤ ਅਫੀਮ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ। ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਮਿਲਿਆ ਸਾਰਾ ਸਮਾਨ ਜ਼ਬਤ ਕਰਕੇ ਮੁਲਜ਼ਮ ਭੈਰੂਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਮੰਡਫੀਆ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਕਾਬੂ ਕੀਤੇ ਗਏ ਅਫੀਮ ਸਬੰਧੀ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।