ਪੰਜਾਬ

punjab

ETV Bharat / bharat

ਕੈਬਨਿਟ ਮੰਤਰੀ ਮਹੇਸ਼ ਜੋਸ਼ੀ ਖ਼ਿਲਾਫ਼ ਮਾਮਲਾ ਦਰਜ, ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਲੱਗਿਆ ਇਲਜ਼ਾਮ - ਜੈਪੁਰ ਪੁਲਿਸ

ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਖੁਦਕੁਸ਼ੀ ਮਾਮਲੇ 'ਚ ਕੈਬਨਿਟ ਮੰਤਰੀ ਮਹੇਸ਼ ਜੋਸ਼ੀ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਾਰਿਆਂ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ।

RAJASTHAN CABINET MINITER DR MAHESH JOSHI BOOKED IN ABETMENT OF SUICIDE CASE
ਕੈਬਨਿਟ ਮੰਤਰੀ ਮਹੇਸ਼ ਜੋਸ਼ੀ ਖ਼ਿਲਾਫ਼ ਮਾਮਲਾ ਦਰਜ, ਖੁਦਕੁਸ਼ੀ ਲਈ ਮਜਬੂਰ ਕਰਨ ਦਾ ਲੱਗਿਆ ਇਲਜ਼ਾਮ

By

Published : Apr 18, 2023, 7:13 PM IST

ਜੈਪੁਰ:ਰਾਜਸਥਾਨ ਸਰਕਾਰ 'ਚ ਕੈਬਨਿਟ ਮੰਤਰੀ ਡਾਕਟਰ ਮਹੇਸ਼ ਜੋਸ਼ੀ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜੈਪੁਰ ਦੇ ਸੁਭਾਸ਼ ਚੌਕ ਪੁਲਸ ਸਟੇਸ਼ਨ 'ਚ ਜਲ ਸਪਲਾਈ ਮੰਤਰੀ ਦੇ ਨਾਲ ਮੰਦਰ ਦੇ ਡਾਇਰੈਕਟਰ ਦੇਵੇਂਦਰ ਸ਼ਰਮਾ, ਲਲਿਤ ਸ਼ਰਮਾ, ਰਾਕੇਸ਼ ਟਾਂਕ, ਮੁੰਜੀ ਟਾਂਕ ਅਤੇ ਹੋਰਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਨੇ ਰਿਸ਼ਤੇਦਾਰਾਂ ਨੂੰ ਸਮਝਾਇਆ ਤੇ ਕਾਰਵਾਈ ਦਾ ਭਰੋਸਾ ਦਿੱਤਾ: ਦੱਸ ਦੇਈਏ ਕਿ ਸੋਮਵਾਰ ਨੂੰ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਇਕ ਵੀਡੀਓ ਬਣਾਈ ਅਤੇ ਕੈਬਨਿਟ ਮੰਤਰੀ ਮਹੇਸ਼ ਜੋਸ਼ੀ ਅਤੇ ਕੁਝ ਹੋਰਾਂ 'ਤੇ ਉਸ ਨੂੰ ਤੰਗ ਕਰਨ ਦੇ ਇਲਜ਼ਾਮ ਲਾਏ। ਇਸ ਦੇ ਨਾਲ ਹੀ ਨਾਰਾਜ਼ ਰਿਸ਼ਤੇਦਾਰਾਂ ਨੇ ਸੋਮਵਾਰ ਨੂੰ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਸੁਭਾਸ਼ ਚੌਕ ਥਾਣਾ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਰਿਸ਼ਤੇਦਾਰਾਂ ਨੂੰ ਸਮਝਾਇਆ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਪਰ ਰਿਸ਼ਤੇਦਾਰ ਨਹੀਂ ਮੰਨੇ।

ਘਟਨਾ ਤੋਂ ਬਾਅਦ ਰਿਸ਼ਤੇਦਾਰਾਂ ਨੇ ਉਸ ਕਮਰੇ ਨੂੰ ਤਾਲਾ ਲਗਾ ਦਿੱਤਾ, ਜਿਸ ਵਿਚ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਸੀ। ਘਟਨਾ ਦੇ ਪਿੱਛੇ ਜ਼ਮੀਨੀ ਵਿਵਾਦ ਨੂੰ ਲੈ ਕੇ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਰਾਮਪ੍ਰਸਾਦ ਨੇ ਵੀਡੀਓ ਬਣਾਈ ਸੀ। ਉਸ ਨੇ ਵੀਡੀਓ ਵਿੱਚ ਦੱਸਿਆ ਕਿ ਕਾਲੇ ਹਨੂੰਮਾਨ ਮੰਦਿਰ ਕੋਲ ਉਸ ਦੀ ਜ਼ਮੀਨ ਹੈ ਅਤੇ ਕੁਝ ਲੋਕ ਉਸਾਰੀ ਦਾ ਕੰਮ ਨਹੀਂ ਹੋਣ ਦੇ ਰਹੇ ਹਨ।

ਇਹ ਵੀ ਪੜ੍ਹੋ:ਪੁਲਿਸ ਨੂੰ ਮਾਫੀਆ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਦੀ ਮਿਲੀ ਲੋਕੇਸ਼ਨ, ਇਸ ਪਿੰਡ 'ਚ ਹੋ ਰਹੀ ਛਾਪੇਮਾਰੀ


ਜਾਂਚ 'ਚ ਜੁਟੀ ਪੁਲਸ : ਸੁਭਾਸ਼ ਚੌਕ ਪੁਲਸ ਥਾਣੇ ਦੇ ਅਧਿਕਾਰੀ ਰਾਮਫੂਲ ਮੀਨਾ ਦੇ ਮੁਤਾਬਕ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ। ਤੁਰੰਤ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਪੁਲਿਸ ਵੱਲੋਂ ਮੁਆਇਨਾ ਕੀਤਾ। ਰਿਸ਼ਤੇਦਾਰਾਂ ਨੇ ਕੁਝ ਲੋਕਾਂ 'ਤੇ ਇਲਜ਼ਾਮ ਲਗਾਏ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਖੁਦਕੁਸ਼ੀ ਮਾਮਲੇ ਦੀ ਵੀਡੀਓ ਵਾਇਰਲ ਹੋ ਗਈ। ਖੁਦਕੁਸ਼ੀ ਤੋਂ ਪਹਿਲਾਂ ਵੱਖ-ਵੱਖ ਤਰੀਕਿਆਂ ਨਾਲ ਵੀਡੀਓ ਬਣਾਈ ਗਈ ਸੀ। ਰਿਸ਼ਤੇਦਾਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਕਿਰੋੜੀ ਲਾਲ ਮੀਨਾ ਦਾ ਭਰਾ ਜਗਮੋਹਨ ਮੀਨਾ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਸਮੇਤ ਧਰਨੇ 'ਤੇ ਬੈਠ ਗਿਆ ਹੈ।


ਇਹ ਵੀ ਪੜ੍ਹੋ:Bihar Hooch Tragedy: ਮੋਤੀਹਾਰੀ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 40 ਤੋਂ ਪਾਰ

ABOUT THE AUTHOR

...view details