ਚੰਡੀਗੜ੍ਹ:ਰਾਜ ਕੁੰਦਰਾ ਦੇ ਕੇਸ ਵਿਚ ਦਿਨੋਂ ਦਿਨ ਕਈ ਨਵੇਂ ਖੁਲਾਸੇ ਹੋ ਰਹੇ ਹਨ।ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਉਸਦੀ ਸਾਲੀ ਸ਼ਮਿਤਾ ਸ਼ੈਟੀ (Shamita Shetty)ਆਪਣੀ ਵੱਡੀ ਭੈਣ ਸ਼ਿਲਪਾ ਸ਼ੈਟੀ ਦੀ ਸਪੋਰਟ ਵਿਚ ਆ ਗਈ ਹੈ। ਤੁਹਾਨੂੰ ਦੱਸਦੇਈਏ ਕਿ ਰਾਜ ਕੁੰਦਰਾ ਆਉਣ ਵਾਲੇ ਸਮੇਂ ‘ਚ ਇਕ ਹੋਰ ਨਵੀਂ ਐਪ ਲੌਂਚ ਕਰਕੇ ਇਕ ਫਿਲਮ ਦਾ ਨਿਰਮਾਣ ਕਰਨ ਵਾਲੇ ਸਨ। ਜਿਸ ਵਿਚ ਉਹ ਸ਼ਮਿਤਾ ਸ਼ੈਟੀ ਨੂੰ ਬਤੌਰ ਹੀਰੋਇਨ ਲੈ ਰਹੇ ਸਨ।
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਡਿਜ਼ਨੀ ਪਲੱਸ ਹੌਟਸਟਾਰ (Disney Plus Hotstar)ਉਤੇ ਸ਼ਿਲਪਾ ਦੀ ਫਿਲਮ ਹੰਗਾਮਾ2 ਰਿਲੀਜ਼ ਹੋਈ ਹੈ।ਇਸ ਨੂੰ ਲੈ ਕੇ ਉਸਦੀ ਭੈਣ ਸ਼ਮਿਤਾ ਸ਼ੈਟੀ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਕਰਕੇ ਸ਼ਿਲਪਾ ਸ਼ੈਟੀ ਨੂੰ ਮੌਟੀਵੇਟ ਕੀਤਾ ਹੈ।ਜਿਸ ਤੋਂ ਬਾਅਦ ਇਹ ਪੋਸਟ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।
ਸ਼ਮਿਤਾ ਸ਼ੈਟੀ ਨੇ ਪੋਸਟਰ ਸ਼ੇਅਰ ਕਰਕੇ ਦਿੱਤੀ ਸ਼ੁੱਭਕਾਮਨਾਵਾਂ
ਰਾਜ ਕੁੰਦਰਾ ਦੀ ਸਾਲੀ ਸ਼ਮਿਤਾ ਸ਼ੈਟੀ ਨੇ ਹੰਗਾਮਾ2 ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਟਿੱਪਣੀ ਲਿਖੀ ਹੈ ਕਿ 'ਇਹ ਵੀ ਬੀਤ ਜਾਵੇਗਾ, ਆਲ ਦੀ ਬੈਸਟ ਮਾਈ ਡਾਰਲਿੰਗ ਮੁੰਕੀ 14 ਸਾਲ ਬਾਅਦ ਤੁਹਾਡੀ ਫਿਲਮ ਹੰਗਾਮਾ 2 ਦੀ ਰਿਲੀਜ਼ ਲਈ। ਮੈਨੂੰ ਪਤਾ ਹੈ ਕਿ ਇਸ ਲਈ ਤੁਸੀਂ ਤੇ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਤੁਸੀਂ ਜ਼ਿੰਦਗੀ ‘ਚ ਕਈ ਉਤਰਾਅ-ਚੜ੍ਹਾਅ ਵੇਖੇ ਹਨ ਪਰ ਫਿਰ ਵੀ ਤੁਸੀਂ ਮਜ਼ਬੂਤ ਬਣੇ। ਹੰਗਾਮਾ 2 ਦੀ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ’
ਸ਼ਿਲਪਾ ਨੇ ਫੈਨਜ਼ ਨੂੰ ਕੀਤੀ ਅਪੀਲ
ਸ਼ੁੱਕਰਵਾਰ ਨੂੰ ਸ਼ਿਲਪਾ ਨੇ ਆਪਣੇ ਫੈਨਜ਼ ਨੂੰ ਫਿਲਮ ਵੇਖਣ ਦੀ ਅਪੀਲ ਕਰਦੇ ਹੋਏ ਲਿਖਿਆ ਹੈ ਕਿ ਹੰਗਾਮਾ2 ਦੀ ਪੂਰੀ ਟੀਮ ਨੇ ਇਸ ਨੂੰ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ।ਉਨ੍ਹਾਂ ਲਿਖਿਆ ਹੈ ਕਿ ਫਿਲਮ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਹੈ ਇਸ ਲਈ ਮੈਂ ਸਾਰੇ ਫੈਨਜ਼ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਹੰਗਾਮਾ 2 ਨੂੰ ਜਰੂਰ ਵੇਖੇ।
ਇਹ ਵੀ ਪੜੋ:Pornography Case: ਜਾਣੋ ਕਿਉਂ ਰੋਣ ਲੱਗ ਪਈ ਸ਼ਿਲਪਾ ਸ਼ੈਟੀ