ਰਾਏਪੁਰ: ਨਵਾਂ ਰਾਏਪੁਰ ਵਿੱਚ ਹੋਈ ਕਾਂਗਰਸ ਦੀ ਕੌਮੀ ਕਨਵੈਨਸ਼ਨ ਦੌਰਾਨ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਪੰਜਾਬ ਦੇਸ਼ ਦਾ ਕੋਹਿਨੂਰ ਰਿਹਾ ਹੈ। ਇਹ ਸੂਬਾ ਸਭ ਤੋਂ ਅਹਿਮ ਹੈ। ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਪੰਜਾਬੀਆਂ ਨੂੰ ਲਗਾਤਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਰਿਕਵਰੀ ਵੱਲ ਵਧ ਰਿਹਾ ਸੀ ਕਿ ਇਸ ਦੌਰਾਨ ਅਜਨਾਲਾ ਹਿੰਸਾ ਮਗਰੋਂ ਹਾਲਾਤ ਫਿਰ ਬਦਲ ਗਏ। ਅਜਨਾਲਾ ਵਿਖੇ ਹੋਈ ਝੜਪ ਤੋਂ ਬਾਅਦ ਸੂਬੇ ਦੇ ਹਰ ਵਿਅਕਤੀ ਦਾ ਕਾਨੂੰਨ ਪ੍ਰਬੰਧਾਂ ਤੋਂ ਵਿਸ਼ਵਾਸ ਉਠ ਗਿਆ ਹੈ।
"ਅਸੀਂ 75 ਸਾਲਾਂ ਵਿੱਚ ਅਜਿਹਾ ਨਹੀਂ ਦੇਖਿਆ": ਪ੍ਰਤਾਪ ਸਿੰਘ ਬਾਜਵਾ ਨੇ ਅੱਗੇ ਕਿਹਾ ਕਿ "ਅੰਮ੍ਰਿਤਪਾਲ ਸਿੰਘ ਦੇ ਸਾਥੀਆਂ 'ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਦੇ ਸਾਥੀ ਤੂਫਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਗ੍ਰਿਫਤਾਰੀ ਤੋਂ ਬਾਅਦ ਅੰਮ੍ਰਿਤਪਾਲ ਨੇ ਚਿਤਾਵਨੀ ਦਿੱਤੀ ਸੀ ਕਿ "ਮੈਂ ਆ ਰਿਹਾ ਹਾਂ, ਮੇਰੇ ਸਾਥੀਆਂ ਨੂੰ ਛੁਡਾਉਣ ਲਈ।" ਉਨ੍ਹਾਂ ਨੇ ਅਜਨਾਲਾ ਦੇ ਥਾਣੇ 'ਤੇ ਹਮਲਾ ਕਰ ਦਿੱਤਾ, ਅਸੀਂ 75 ਸਾਲਾਂ ਵਿਚ ਅਜਿਹਾ ਨਹੀਂ ਦੇਖਿਆ, ਅਸੀਂ ਮਾੜਾ ਦੌਰ ਵੀ ਦੇਖਿਆ ਸੀ ਪਰ ਉਸ ਦੌਰ ਵਿਚ ਵੀ ਅਜਿਹਾ ਕਦੇ ਨਹੀਂ ਹੋਇਆ, ਜਿਥੇ ਥਾਣੇ ਉਤੇ ਕਬਜ਼ਾ ਕਰ ਲਿਆ ਗਿਆ ਹੋਵੇ।
ਇਹ ਵੀ ਪੜ੍ਹੋ :Double murder in Ludhiana: ਡੇਰਾ ਪ੍ਰਬੰਧਕ ਅਤੇ ਨੌਕਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
'ਸੂਬੇ ਦੇ ਲੋਕਾਂ ਦੀ ਰਾਖੀ ਕੌਣ ਕਰੇਗਾ': ਇਸ ਪੂਰੇ ਮਾਮਲੇ 'ਤੇ ਮੁੱਖ ਮੰਤਰੀ ਦੀ ਚੁੱਪ ਬਾਰੇ ਬਾਜਵਾ ਨੇ ਕਿਹਾ ਕਿ ਜੇਕਰ ਸੀਐਮ ਭਗਵਤ ਮਾਨ ਸਮਝਦੇ ਹਨ ਕਿ ਚੁੱਪ ਰਹਿਣ ਨਾਲ ਕੁਝ ਹੋਵੇਗਾ ਤਾਂ ਕੁਝ ਨਹੀਂ ਹੋਣਾ। ਪੰਜਾਬ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਅਸੀਂ ਭਗਵੰਤ ਮਾਨ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਸੂਬੇ ਦੇ ਲੋਕਾਂ ਦੀ ਰਾਖੀ ਕੌਣ ਕਰੇਗਾ। ਅਸੀਂ ਇਨ੍ਹਾਂ ਬਾਹਰੀ ਲੋਕਾਂ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਭਾਜਪਾ ਨੇ ਕਿਹਾ ਕਿ ਇਹ ਲੋਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਆਪਣੇ ਨਾਲ ਲੈ ਗਏ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ।" "ਭਗਵੰਤ ਮਾਨ ਅਤੇ ਭਾਜਪਾ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ"।
ਭਗਵੰਤ ਮਾਨ ਤੇ ਭਾਜਪਾ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ : ਪ੍ਰਤਾਪ ਸਿੰਘ ਬਾਜਵਾ ਨੇ ਅੱਗੇ ਕਿਹਾ ਕਿ "ਅਜਨਾਲਾ ਦੀ ਘਟਨਾ ਵਿਚ ਇੰਟੈਲੀਜੈਂਸੀ ਫੇਲ੍ਹ ਹੈ। ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਸ ਘਟਨਾ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਹਾਲੇ ਤੱਕ ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਕੋਈ ਬਿਆਨ ਨਹੀਂ ਆਇਆ। ਇਸ ਦੀ ਜ਼ਿੰਮੇਵਾਰੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣੀ ਚਾਹੀਦੀ ਹੈ। ਘਟਨਾ 'ਤੇ ਨਿਸ਼ਚਤ ਕੀਤਾ ਜਾਵੇ।" ਜਦੋਂ ਅੰਮ੍ਰਿਤਪਾਲ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਥਾਣੇ ਜਾ ਰਿਹਾ ਸੀ, ਉਸ ਦਾ ਵਿਰੋਧ ਹੋਣਾ ਚਾਹੀਦਾ ਸੀ। ਗ੍ਰੰਥ ਸਾਹਿਬ ਨੂੰ ਅਜਿਹੇ ਮਾੜੇ ਕੰਮਾਂ ਵਿੱਚ ਢਾਲ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਭਗਵੰਤ ਮਾਨ ਅਤੇ ਭਾਜਪਾ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ ਪਰ ਪੰਜਾਬੀ ਅਜਿਹਾ ਨਹੀਂ ਹੋਣ ਦੇਣਗੇ।"