ਪੰਜਾਬ

punjab

ETV Bharat / bharat

ਮੀਂਹ ਨੇ ਹਿਮਾਚਲ 'ਚ ਮਚਾਈ ਵੱਡੀ ਤਬਾਹੀ : ਵੇਖੋ ਵੀਡਿਓ - Himachal

ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਲਈ, ਸੋਮਵਾਰ ਦਾ ਦਿਨ ਕਾਲ ਬਣ ਕੇ ਆਇਆ ਹੈ। ਧਰਮਸ਼ਾਲਾ ਦੇ ਕਈ ਇਲਾਕਿਆਂ ਵਿੱਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੜ੍ਹ ਬੱਦਲ ਫਟਣ ਅਤੇ ਭਾਰੀ ਬਾਰਸ਼ ਕਾਰਨ ਆਇਆ ਹੈ।

ਹਿਮਾਚਲ
ਹਿਮਾਚਲ

By

Published : Jul 12, 2021, 5:45 PM IST

ਧਰਮਸ਼ਾਲਾ :ਹਿਮਾਚਲ ਵਿੱਚ ਮਾਨਸੂਨ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਕਾਂਗੜਾ ਵਿੱਚ ਭਾਰੀ ਮੀਂਹ ਕਾਰਨ ਹੜ ਵਰਗੇ ਹਾਲਾਤ ਪੈਦਾ ਹੋ ਗਏ ਹਨ। ਧਰਮਸ਼ਾਲਾ ਦੇ ਸੈਰ-ਸਪਾਟਾ ਸ਼ਹਿਰ ਭਾਗਸੁਨਾਗ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ ਵਾਹਨ ਰੁੜਦੇ ਨਜ਼ਰ ਆਏ। ਹੋਟਲਾਂ ਅਤੇ ਘਰਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਧਰਮਸ਼ਾਲਾ ਦੇ ਪਿੰਡ ਚੈਤਰੂ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ ਘਰ ਨਦੀ ਵਿੱਚ ਡੁੱਬ ਗਿਆ।

ਵੇਖੋ ਵੀਡਿਓ

ਭਾਰੀ ਮੀਂਹ ਕਾਰਨ ਦਰਿਆ ਬੜੀ ਤੇਜ਼ੀ ਨਾਲ ਆ ਵਹੀ ਰਹੇ ਹਨ। ਦਰਿਆਵਾਂ ਵਿੱਚ ਮਲਬੇ ਦੀ ਮਾਤਰਾ ਵੱਧ ਗਈ ਹੈ। ਦਰਿਆਵਾਂ ਦੇ ਪਾਣੀ ਦਾ ਸੱਤਰ ਵਧਦਾ ਜਾ ਰਿਹਾ ਹੈ ਅਤੇ ਇਹ ਪਾਣੀ ਹੁਣ ਪੁੱਲਾਂ ਤੱਕ ਪਹੁੰਚ ਰਿਹਾ ਹੈ। ਸਥਾਨਕ ਲੋਕਾਂ ਨੇ ਤਬਾਹੀ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਕੀਤੀਆਂ ਹਨ। ਪਾਣੀ ਦੇ ਤੇਜ਼ ਵਹਾਅ ਕਾਰਨ ਨੇੜਲੇ ਇਲਾਕਿਆਂ ਵਿੱਚ ਖ਼ਤਰਾ ਵੱਧ ਗਿਆ।

ਇਹ ਵੀ ਪੜ੍ਹੋਂ : ਮੀਂਹ ਦਾ ਕਹਿਰ: ਹਿਮਾਚਲ ਸਣੇ ਉਤਰਾਖੰਡ, ਕਸ਼ਮੀਰ 'ਚ ਹੜ ਵਰਗੇ ਹਾਲਾਤ

ABOUT THE AUTHOR

...view details