ਪੰਜਾਬ

punjab

ETV Bharat / bharat

ਪੰਜਾਬ ਸਮੇਤ ਉੱਤਰ ਭਾਰਤ ’ਚ ਅੱਜ ਵੀ ਲਗਾਤਾਰ ਪਵੇਗਾ ਮੀਂਹ, ਜਾਣੋ ਮੌਸਮ ਕਦੋਂ ਹੋਵੇਗਾ ਸਾਫ਼

ਪੰਜਾਬ ਸਮੇਤ ਪੂਰੇ ਉੱਤਰ ਭਾਰਤ ’ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਠੰਡ ਵਿੱਚ ਹੋਰ ਵਾਧਾ (Further increase in frost) ਹੋ ਗਿਆ ਹੈ ਤੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲਗਾਤਾਰ ਪਵੇਗਾ ਮੀਂਹ
ਲਗਾਤਾਰ ਪਵੇਗਾ ਮੀਂਹ

By

Published : Jan 23, 2022, 9:41 AM IST

ਚੰਡੀਗੜ੍ਹ: ਸੂਬੇ ਭਰ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਥੇ ਹੀ ਮੌਸਮ ਵਿਭਾਗ (Meteorological Department) ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਜਿੱਥੇ ਐਤਵਾਰ ਨੂੰ ਦਿਨ ਭਰ ਮੀਂਹ ਪੈਣ ਦੀ ਸੰਭਾਵਨਾ ਹੈ, ਉਥੇ ਹੀ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਲਗਾਈ ਜਾ ਰਹੀ ਹੈ।

ਇਹ ਵੀ ਪੜੋ:ਤੜਕਸਾਰ ਹੀ ਕਿਸਾਨਾਂ ਦਾ ਚੜ੍ਹਿਆ ਪਾਰਾ, ਪਾੜੇ ਨਰਿੰਦਰ ਮੋਦੀ ਦੇ ਪੋਸਟਰ

ਕਿਸਾਨਾਂ ਨੂੰ ਕੀਤਾ ਅਲਰਟ

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲਗਾਤਾਰ ਮੌਸਮ 'ਚ ਤਬਦੀਲੀ ਆ ਰਹੀ ਹੈ ਤੇ ਮੀਂਹ ਕਾਰਨ ਹੋਰ ਠੰਡ ਵਧ ਰਹੀ ਹੈ। ਮੌਸਮ ਵਿਭਾਗ ਨੇ ਕਿਸਾਨਾਂ ਨੂੰ ਵੀ ਅਲਰਟ ਕੀਤਾ ਹੈ ਤੇ ਕਿਹਾ ਹੈ ਕਿ ਆਪਣਾ ਫਸਲ ਦਾ ਧਿਆਨ ਰੱਖਿਆ ਜਾਵੇ।

ਰਾਜਧਾਨੀ ਵਿੱਚ ਵੀ ਮੀਂਹ ਦਾ ਕਹਿਰ

ਰਾਜਧਾਨੀ 'ਚ ਸ਼ਨੀਵਾਰ ਸਵੇਰ ਤੋਂ ਖਰਾਬ ਹੋਇਆ ਮੌਸਮ ਹੁਣ ਤੱਕ ਜਾਰੀ ਹੈ। ਸਵੇਰੇ 4.30 ਵਜੇ ਤੱਕ ਚੰਗੀ ਬਾਰਿਸ਼ ਹੋਈ। ਹਾਲਾਂਕਿ ਮੌਸਮ ਅਜੇ ਵੀ ਖਰਾਬ ਹੈ ਅਤੇ ਇਸ ਕਾਰਨ ਪਾਰਾ ਡਿੱਗ ਗਿਆ ਹੈ ਅਤੇ ਠੰਡ ਕਾਫੀ ਵੱਧ ਗਈ ਹੈ।

ਇੱਕ ਪਾਸੇ ਭਾਵੇਂ ਕੋਰੋਨਾ ਦੇ ਮਾਮਲੇ ਘੱਟ ਹੋਣੇ ਸ਼ੁਰੂ ਹੋ ਗਏ ਹਨ ਪਰ ਦੂਜੇ ਪਾਸੇ ਦਿੱਲੀ ਦੇ ਲੋਕਾਂ ਨੂੰ ਫਿਲਹਾਲ ਠੰਡ ਤੋਂ ਰਾਹਤ ਨਹੀਂ ਮਿਲ ਰਹੀ ਹੈ। ਇਸ ਤੋਂ ਪਹਿਲਾਂ ਧੁੰਦ ਅਤੇ ਧੂੰਏਂ ਕਾਰਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋ ਸਕੇ ਸਨ। ਹੁਣ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਰਾਜਧਾਨੀ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਹ ਖੁਸ਼ਕਿਸਮਤੀ ਹੀ ਹੈ ਕਿ ਦੋ ਦਿਨ ਦੇ ਵੀਕੈਂਡ ਕਰਫਿਊ ਕਾਰਨ ਜ਼ਿਆਦਾਤਰ ਲੋਕ ਬਾਜ਼ਾਰ ਅਤੇ ਜ਼ਿਆਦਾਤਰ ਦਫਤਰ ਬੰਦ ਹੋਣ ਕਾਰਨ ਘਰਾਂ ਵਿਚ ਹੀ ਰਹੇ ਹਨ।

ਇਹ ਵੀ ਪੜੋ:ਹਰਮੀਤ ਸਿੰਘ ਕਾਲਕਾ ਬਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਦਿੱਲੀ ਦੇ ਮੌਸਮ 'ਚ ਸ਼ੁੱਕਰਵਾਰ ਤੋਂ ਬਦਲਾਅ ਸ਼ੁਰੂ ਹੋ ਗਿਆ ਅਤੇ ਸ਼ਨੀਵਾਰ ਤੜਕੇ ਤੋਂ ਹੀ ਬਾਰਿਸ਼ ਸ਼ੁਰੂ ਹੋ ਗਈ। ਦਿਨ ਭਰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਪਰ ਰਾਤ 12 ਵਜੇ ਤੋਂ ਬਾਅਦ ਪੱਛਮੀ ਦਿੱਲੀ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੇਖਣ ਨੂੰ ਮਿਲਿਆ। ਚੰਗੀ ਬਾਰਿਸ਼ ਦਾ ਸਿਲਸਿਲਾ ਸਵੇਰੇ ਸਾਢੇ ਚਾਰ ਵਜੇ ਤੱਕ ਜਾਰੀ ਰਿਹਾ। ਜਿਸ ਕਾਰਨ ਮੌਸਮ ਕਾਫੀ ਠੰਡਾ ਹੋ ਗਿਆ। ਇਸ ਦੌਰਾਨ ਤੇਜ਼ ਹਵਾਵਾਂ ਕਾਰਨ ਮੌਸਮ ਵਿਚ ਠੰਢ ਹੋਰ ਵਧ ਗਈ। ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਲੁਕਣ ਲਈ ਮਜਬੂਰ ਹਨ। ਮੀਂਹ ਏਨਾ ਪਿਆ ਕਿ ਕਈ ਥਾਵਾਂ 'ਤੇ ਗਲੀਆਂ 'ਚ ਪਾਣੀ ਵੀ ਜਮ੍ਹਾ ਹੋ ਗਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 24 ਘੰਟੇ ਤੱਕ ਅਜਿਹਾ ਹੀ ਮੌਸਮ ਬਣਿਆ ਰਹਿ ਸਕਦਾ ਹੈ।

ABOUT THE AUTHOR

...view details