ਪੰਜਾਬ

punjab

ETV Bharat / bharat

ਕਰਨਾਟਕ 'ਚ ਭਾਰੀ ਮੀਂਹ : 7 ਜ਼ਿਲ੍ਹਿਆ 'ਚ ਰੈੱਡ ਅਲਰਟ, ਕੁਝ ਜ਼ਿਲ੍ਹਿਆ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ - ਭਾਰੀ ਮੀਂਹ ਦੀ ਭਵਿੱਖਬਾਣੀ

ਪਿਛਲੇ ਕੁਝ ਦਿਨਾਂ ਤੋਂ ਬੇਂਗਲੁਰੂ 'ਚ ਭਾਰੀ ਮੀਂਹ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਭਾਰਤੀ ਮੌਸਮ ਵਿਭਾਗ ਨੇ ਕਰਨਾਟਕ ਦੇ ਸੱਤ ਜ਼ਿਲ੍ਹਿਆ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਕਰਨਾਟਕ 'ਚ ਭਾਰੀ ਮੀਂਹ : 7 ਜ਼ਿਲਿਆਂ 'ਚ ਰੈੱਡ ਅਲਰਟ, ਕੁਝ ਜ਼ਿਲਿਆਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ
ਕਰਨਾਟਕ 'ਚ ਭਾਰੀ ਮੀਂਹ : 7 ਜ਼ਿਲਿਆਂ 'ਚ ਰੈੱਡ ਅਲਰਟ, ਕੁਝ ਜ਼ਿਲਿਆਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ

By

Published : May 19, 2022, 12:13 PM IST

ਬੈਂਗਲੁਰੂ (ਕਰਨਾਟਕ) : ਪਿਛਲੇ ਕੁਝ ਦਿਨਾਂ ਤੋਂ ਬੇਂਗਲੁਰੂ 'ਚ ਭਾਰੀ ਮੀਂਹ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਭਾਰਤੀ ਮੌਸਮ ਵਿਭਾਗ ਨੇ ਕਰਨਾਟਕ ਦੇ 7 ਜ਼ਿਲ੍ਹਿਆ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਸੱਤ ਜ਼ਿਲ੍ਹਿਆਂ ਲਈ ਰੈੱਡ ਅਲਰਟ ਦਾ ਐਲਾਨ ਕੀਤਾ ਗਿਆ ਹੈ। ਚਾਰ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਅਤੇ 12 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਦਾ ਐਲਾਨ ਕੀਤਾ ਗਿਆ ਹੈ।

ਰੈੱਡ ਅਲਰਟ (Red Alert) ਜ਼ਿਲ੍ਹੇ: ਦਕਸ਼ੀਨਾ ਕੰਨੜ, ਉਡੁਪੀ, ਉੱਤਰਾ ਕੰਨੜ, ਚਿੱਕਮਗਲੁਰੂ, ਹਸਨ, ਕੋਡਾਗੂ, ਸ਼ਿਵਮੋਗਾ।

ਔਰੇਂਜ ਅਲਰਟ (Orange Alert ) ਜ਼ਿਲ੍ਹੇ: ਚਾਮਰਾਜਨਗਰ, ਮੰਡਿਆ, ਮੈਸੂਰ, ਰਾਮਨਗਰ।

ਯੈਲੋ ਅਲਰਟ (Yellow Alert) ਜ਼ਿਲ੍ਹੇ:ਬੇਲਾਗਵੀ, ਧਾਰਵਾੜ, ਗਦਾਗ, ਹਾਵੇਰੀ, ਬੇਲਾਰੀ, ਬੈਂਗਲੁਰੂ ਸਿਟੀ, ਬੈਂਗਲੁਰੂ ਗ੍ਰਾਮੀਣ, ਚਿੱਕਬੱਲਾਪੁਰ, ਚਿਤਰਦੁਰਗਾ, ਦਾਵਨਗੇਰੇ, ਕੋਲਾਰ, ਤੁਮਾਕੁਰੂ।

ਸਕੂਲ ਲਈ ਛੁੱਟੀਆਂ:ਦੱਖਣੀ ਕੰਨੜ, ਮੈਸੂਰ ਅਤੇ ਸ਼ਿਵਮੋਗਾ ਜ਼ਿਲ੍ਹੇ ਨੇ ਭਾਰੀ ਬਾਰਿਸ਼ ਦੇ ਮੱਦੇਨਜ਼ਰ ਅੱਜ ਛੁੱਟੀ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਸਕੂਲਾਂ ਅਤੇ ਹਾਈ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।

ਮੁੱਖ ਮੰਤਰੀ ਵੱਲੋਂ ਸ਼ਹਿਰ ਦਾ ਦੌਰਾ :ਮੁੱਖ ਮੰਤਰੀ ਬਸਵਰਾਜ ਬੋਮਈ ਅੱਜ ਵਿਸ਼ਾਲ ਬੇਂਗਲੁਰੂ ਮਹਾਨਗਰ ਖੇਤਰ ਦੇ ਆਸ-ਪਾਸ ਦੇ ਖੇਤਰ ਵਿੱਚ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਖੇਤਰ ਦਾ ਮੁਆਇਨਾ ਕਰਨਗੇ। ਸੀਐਮ ਨੇ ਕੱਲ੍ਹ ਕੁਝ ਇਲਾਕਿਆਂ ਦਾ ਦੌਰਾ ਵੀ ਕੀਤਾ। ਉਸ ਨੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਸੀ।

ਇਹ ਵੀ ਪੜ੍ਹੋ:-ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਦੇਣ ਵਾਲੇ ਦੋ ਜਾਸੂਸ ਗ੍ਰਿਫਤਾਰ

ABOUT THE AUTHOR

...view details