ਨਵੀਂ ਦਿੱਲੀ: ਤਿਉਹਾਰਾਂ 'ਤੇ ਹੋ ਰਹੀ ਭੀੜ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਰੇਲਵੇ ਨੇ ਸ਼ੁੱਕਰਵਾਰ ਸਵੇਰੇ ਦੱਸਿਆ ਕਿ ਅਕਤੂਬਰ 'ਚ ਕਈ ਤਿਉਹਾਰ ਹਨ, ਜਿਸ ਕਾਰਨ ਟਰੇਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਭਾਰਤੀ ਰੇਲਵੇ ਨੇ ਛਠ ਪੂਜਾ ਤੱਕ ਲਗਭਗ 179 ਜੋੜੀਆਂ ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ (179 pairs of special trains will be run till Chhath Puja) ਕੀਤਾ ਹੈ ਤਾਂ ਜੋ ਰੇਲਵੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦੱਸ ਦੇਈਏ ਕਿ ਅਕਤੂਬਰ ਮਹੀਨੇ ਵਿੱਚ ਦੁਸਹਿਰਾ, ਕਰਵਾ ਚੌਥ, ਦੀਵਾਲੀ ਤੋਂ ਲੈ ਕੇ ਛਠ ਪੂਜਾ ਦੇ ਤਿਉਹਾਰ ਪੂਰੇ ਭਾਰਤ ਵਿੱਚ ਧੂਮਧਾਮ ਨਾਲ ਮਨਾਏ ਜਾਂਦੇ ਹਨ।
ਇਹ ਵੀ ਪੜੋ:ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ AAP ਵਿਧਾਇਕਾ ਨਰਿੰਦਰ ਕੌਰ ਭਰਾਜ