ਮਹਾਰਾਸ਼ਟਰ/ਚੰਦਰਪੁਰ:ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਬੱਲਾਰਸ਼ਾਹ ਰੇਲਵੇ ਸਟੇਸ਼ਨ 'ਤੇ ਫੁੱਟ ਓਵਰਬ੍ਰਿਜ ਦਾ ਇੱਕ ਹਿੱਸਾ ਡਿੱਗਣ ਨਾਲ 20 ਲੋਕ ਜ਼ਖਮੀ ਹੋ ਗਏ (Footover bridge collapses in chandrapur)। ਜ਼ਖਮੀਆਂ 'ਚੋਂ ਲਗਭਗ 10 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ (railway bridge collapses in chandrapur maharashtra)। ਗੰਭੀਰ ਜ਼ਖ਼ਮੀਆਂ ਲਈ ਇੱਕ-ਇੱਕ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੁਲ ਦੀ ਉਚਾਈ ਕਰੀਬ 60 ਫੁੱਟ ਸੀ। ਮਤਲਬ ਇਸ 'ਤੇ ਤੁਰਨ ਵਾਲੇ ਲੋਕ ਇੰਨੀ ਉਚਾਈ ਤੋਂ ਡਿੱਗ ਪਏ।
ਇਸ ਹਾਦਸੇ 'ਚ 20 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯਾਤਰੀ ਕਾਜ਼ੀਪੇਟ ਪੁਣੇ ਐਕਸਪ੍ਰੈਸ ਨੂੰ ਫੜਨ ਲਈ ਪਲੇਟਫਾਰਮ ਨੰਬਰ ਇੱਕ ਤੋਂ ਪਲੇਟਫਾਰਮ ਨੰਬਰ ਚਾਰ ਵੱਲ ਜਾ ਰਹੇ ਸਨ। ਇਸ ਦੌਰਾਨ ਪੁਲ ਦਾ ਇਕ ਹਿੱਸਾ ਅਚਾਨਕ ਡਿੱਗ ਗਿਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।