ਪੰਜਾਬ

punjab

ETV Bharat / bharat

ਰੇਲ ਰੋਕੋ ਅੰਦੋਲਨ: ਕਿਸਾਨਾਂ ਵੱਲੋਂ ਸਰਕਾਰ ਨੂੰ ਲਲਕਾਰ, ਦੇਸ਼ ਭਰ 'ਚ ਰੇਲਾਂ ਦਾ ਹੋਵੇਗਾ ਚੱਕਾ ਜਾਮ - ਖੇਤੀ ਕਾਨੂੰਨਾਂ ਦਾ ਵਿਰੋਧ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਮੁੜ ਸਰਕਾਰ ਨੂੰ ਲਲਕਾਰਨ ਵਾਲੇ ਹਨ। ਦਿੱਲੀ 'ਚ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇਸ਼ ਭਰ 'ਚ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਹੈ। ਇਸ ਤਹਿਤ ਕਿਸਾਨ ਅੱਜ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਰੇਲਗੱਡੀਆਂ ਰੋਕਣਗੇ।

ਰੇਲ ਰੋਕੋ ਅੰਦੋਲਨ
ਰੇਲ ਰੋਕੋ ਅੰਦੋਲਨ

By

Published : Feb 18, 2021, 7:15 AM IST

Updated : Feb 18, 2021, 9:19 AM IST

ਨਵੀਂ ਦਿੱਲੀ:ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਕਿਸਾਨੀ ਸੰਘਰਸ਼ ਜਾਰੀ ਹੈ, ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇਸ਼ ਭਰ 'ਚ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਹੈ।

12 ਤੋਂ 4 ਵਜੇ ਤੱਕ ਰੋਕੀਆਂ ਜਾਣਗੀਆਂਂ ਰੇਲਗੱਡੀਆਂ

ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ, ਕਿਸਾਨ ਆਪਣੇ ਨੇੜਲੇ ਰੇਲਵੇ ਸਟੇਸ਼ਨ ਜਾ ਕੇ ਰੇਲਗੱਡੀਆਂ ਰੋਕਣਗੇ। ਇਸ ਸਮੇਂ ਦੌਰਾਨ, ਕਿਸਾਨ ਪਹਿਲਾਂ ਫੁੱਲਾਂ ਦੀ ਮਾਲਾ ਨਾਲ ਰੇਲ ਦਾ ਸਵਾਗਤ ਕਰਨਗੇ ਤੇ ਮੁੜ ਰੇਲ ਯਾਤਰੀਆਂ ਨਾਲ ਗੱਲਬਾਤ ਕਰਨਗੇ।

ਰੇਲ ਯਾਤਰੀਆਂ ਲਈ ਖ਼ਾਸ ਪ੍ਰਬੰਧ

ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਨੇ ਸਮੂਹ ਯੂਨੀਅਨ ਵਰਕਰਾਂ ਨੂੰ ਦੁੱਧ, ਚਾਹ ਤੇ ਪਾਣੀ ਦਾ ਪ੍ਰਬੰਧ ਕਰਕੇ ਨੇੜਲੇ ਰੇਲਵੇ ਸਟੇਸ਼ਨ ਪਹੁੰਚਣ ਦੀ ਅਪੀਲ ਕੀਤੀ। ਇਸ ਦੌਰਾਨ ਯਾਤਰੀਆਂ ਦੀ ਸੁਵਿਧਾ ਦੇ ਮੱਦੇਨਜ਼ਰ ਅੰਦੋਲਨਕਾਰੀ ਕਿਸਾਨ ਰੇਲ ਯਾਤਰੀਆਂ ਨੂੰ ਪਾਣੀ, ਦੁੱਧ ਤੇ ਚਾਹ ਵੀ ਮੁਹੱਈਆ ਕਰਵਾਉਣਗੇ। ਬੱਚਿਆਂ ਲਈ ਦੁੱਧ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੇਲ ਰੋਕਦੇ ਸਮੇਂ ਸ਼ਾਂਤੀ ਬਣਾਈ ਰੱਖੋ। ਉਨ੍ਹਾਂ ਵੱਲੋਂ ਰੇਲ ਯਾਤਰੀਆਂ ਨੂੰ ਵੀ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।

ਕਿਸਾਨ ਅੰਦੋਲਨ ’ਚ ਮੁੜ ਜੋਸ਼ ਭਰਨ ਲਈ ਰੇਲ ਰੋਕੋ ਅੰਦੋਲਨ

ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਡੱਟੇ ਹੋਏ ਕਿਸਾਨਾਂ ਨੂੰ ਲਗਭਗ 3 ਮਹੀਨੇ ਹੋਣ ਵਾਲੇ ਹਨ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਹੌਂਸਲਾ ਘਟਾਉਣ ਲਈ ਸਰਕਾਰ ਵੱਲੋਂ ਬੈਠਕਾਂ ਲਈ ਸੱਦਾ ਨਹੀਂ ਦਿੱਤਾ ਜਾ ਰਿਹਾ, ਬਲਕਿ ਹੋਰ ਹੱਥਕੰਡੇ ਵਰਤਦਿਆਂ ਅੰਦੋਲਨ ਨੂੰ ਫੇਲ੍ਹ ਕਰਨ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ।ਅਜਿਹੇ ’ਚ ਜਾਪਦਾ ਹੈ ਕਿ ਕਿਸਾਨੀ ਅੰਦੋਲਨ ’ਚ ਮੁੜ ਜੋਸ਼ ਭਰਨ ਅਤੇ ਕਿਸਾਨਾਂ ਨੂੰ ਮੁੜ ਇੱਕਠਾ ਕਰਨ ਲਈ ਸਯੁੰਕਤ ਕਿਸਾਨ ਮੋਰਚੇ ਵੱਲੋਂ 18 ਫਰਵਰੀ ਨੂੰ ਦੇਸ਼ ਭਰ ’ਚ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਹੈ।

Last Updated : Feb 18, 2021, 9:19 AM IST

ABOUT THE AUTHOR

...view details