ਨਵੀਂ ਦਿੱਲੀ:ਯੂਟਿਉਬ ਦੇ ਮਸ਼ਹੂਰ ਐਕਟਰ ਰਾਹੁਲ ਐਕਟਰ ਦਾ ਕੋਰੋਨਾ ਦੇ ਕਾਰਨ ਐਤਵਾਰ ਨੂੰ ਮੌਤ ਹੋ ਗਈ ਸੀ। ਉਹਨਾਂ ਦੀ ਮੌਤ ਦੇ ਬਾਅਦ ਹੁਣ ਉਹਨਾਂ ਦੀ ਪਤਨੀ ਜੋਤੀ ਤਿਵਾੜੀ ਨੇ ਹਸਪਤਾਲ ਵਿਚ ਰਾਹੁਲ ਵੋਹਰਾ ਦਾ ਇਕ ਵੀਡਿਉ ਸ਼ੇਅਰ ਕੀਤਾ ਹੈ ਅਤੇ ਰਾਹੁਲ ਵੋਹਰਾ ਦੇ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਰਾਹੁਲ ਵੋਹਰਾ ਦੀ ਵੀਡਿਉ ਸੋਸ਼ਲ ਮੀਡੀਆ ਉਤੇ ਹੋਈ ਵਾਇਰਲ, ਪਤਨੀ ਨੇ ਇਨਸਾਫ਼ ਦੀ ਕੀਤੀ ਮੰਗ ਰਾਹੁਲ ਵੋਹਰਾ ਨੇ ਸ਼ੂਟ ਕੀਤਾ ਸੀ ਵੀਡਿਉ
ਰਾਹੁਲ ਵੋਹਰਾ ਦੀ ਪਤਨੀ ਜੋਤੀ ਤਿਵਾੜੀ ਦੁਆਰਾ ਸ਼ੇਅਰ ਕੀਤੀ ਗਈ ਵੀਡਿਉ ਖੁਦ ਰਾਹੁਲ ਵੋਹਰਾ ਨੇ ਹਸਪਤਾਲ ਵਿਚ ਸ਼ੂਟ ਕੀਤਾ ਹੈ। ਜਿਸ ਵਿਚ ਆਕਸੀਜਨ ਮਾਸਕ ਦੇ ਬਾਰੇ ਵਿਚ ਦੱਸ ਰਹੇ ਹਨ। ਵੀਡਿਉ ਵਿਚ ਰਾਹੁਲ ਵੋਹਰਾ ਆਕਸੀਜਨ ਮਾਸਕ ਦੇ ਬਾਰੇ ਕਹਿ ਰਹੇ ਹਨ ਕਿ ਇਸ ਦੀ ਬਹੁਤ ਜਰੂਰਤ ਹੈ ਅੱਜ ਦੇ ਟਾਈਮ ਵਿਚ ਇਸਦੇ ਬਿਨ੍ਹਾਂ ਮਰੀਜ਼ ਨੂੰ ਔਖਾ ਹੋ ਜਾਂਦਾ ਹੈ।ਦਿਨ ਵਿਚ ਇਕ ਵਾਰ ਨਰਸ ਦੇਖਣ ਨੂੰ ਆਈ ਇਸ ਤੋਂ ਬਿਨਾਂ ਹੋਰ ਕੋਈ ਨਹੀਂ ਆਇਆ।ਉਸ ਨੂੰ ਸਮਝ ਨਹੀਂ ਆ ਰਿਹਾ ਪਾਣੀ ਦੀ ਬੋਤਲ ਵਿਚ ਪਾਣੀ ਘੱਟ ਰੱਖਣਾ ਹੈ ਜਾ ਵਧਾਉਣਾ ਹੈ।ਜੇਕਰ ਕਿਸੇ ਨੂੰ ਕਹਿੰਦੇ ਹਾਂ ਤਾਂ ਉਹ ਇਕ ਮਿੰਟ ਲਈ ਹੀ ਆਉਦਾ ਹੈ।
ਵੀਡਿਉ ਨੂੰ ਸ਼ੇਅਰ ਕਰਦੇ ਰਾਹੁਲ ਵੋਹਰਾ ਦੀ ਪਤਨੀ ਜੋਤੀ ਤਿਵਾੜੀ ਨੇ ਲਿਖਿਆ ਹੈ ਕਿ ਰਾਹੁਲ ਦੇ ਲਈ ਨਿਆਂ, ਮੇਰਾ ਰਾਹੁਲ ਚਲਾ ਗਿਆ।ਇਹ ਸਭ ਨੂੰ ਪਤਾ ਹੈ, ਪਰ ਕਿਵੇ ਗਿਆ ਇਹ ਕਿਸੇ ਨੂੰ ਨਹੀਂ ਪਤਾ ਹੈ।ਇਸ ਤਰ੍ਹਾਂ ਦੇ ਇਲਾਜ ਕੀਤਾ ਜਾਂਦਾ ਹੈ। ਉਮੀਦ ਕਰਦੀ ਹਾਂ ਕਿ ਮੇਰੇ ਪਤੀ ਨੂੰ ਇਨਸਾਫ਼ ਮਿਲੇਗਾ ਅਤੇ ਕੋਈ ਹੋਰ ਰਾਹੁਲ ਇਸ ਦੁਨੀਆਂ ਵਿਚੋਂ ਨਹੀਂ ਜਾਣਾ ਚਾਹੀਦਾ ਹੈ।
ਇਹ ਵੀ ਪੜੋ:ਸਿੱਧੂ ਦੇ ਨਾਲ ਹੁਣ ਬਾਜਵਾ ਵੀ ਕੈਪਟਨ 'ਤੇ ਹੋਏ ਹਮਲਾਰ