ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸੇ ਦੇ ਚੱਲਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਧਰਨੇ 'ਚ ਸ਼ਾਮਲ ਸੰਤ ਬਾਬਾ ਰਾਮ ਸਿੰਘ ਨੇ ਕਿਸਾਨਾਂ ਦੇ ਸਮਰਥਨ 'ਚ ਖੁਦ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਸੰਤ ਬਾਬਾ ਰਾਮ ਸਿੰਘ ਦੀ ਖੁਦਕੁਸ਼ੀ 'ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੁੱਖ ਜਤਾਉਂਦਿਆਂ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਬੇਰਹਿਮੀ ਹਰ ਹੱਦ ਪਾਰ ਕਰ ਚੁੱਕੀ ਹੈ।
ਸੰਤ ਬਾਬਾ ਰਾਮ ਸਿੰਘ ਦੀ ਖੁਦਕੁਸ਼ੀ 'ਤੇ ਬੋਲੇ ਰਾਹੁਲ, ਕਿਹਾ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਚੁੱਕੀ ਮੋਦੀ ਸਰਕਾਰ - Sant Baba Ram Singh's suicide
ਸੰਤ ਬਾਬਾ ਰਾਮ ਸਿੰਘ ਜੀ ਵੱਲੋਂ ਕੀਤੀ ਖੁਦਕੁਸ਼ੀ 'ਤੇ ਬੋਲਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਬੇਰਹਿਮੀ ਹਰ ਹੱਦ ਪਾਰ ਕਰ ਚੁੱਕੀ ਹੈ।
ਸੰਤ ਬਾਬਾ ਰਾਮ ਸਿੰਘ ਦੀ ਖੁਦਕੁਸ਼ੀ 'ਤੇ ਬੋਲੇ ਰਾਹੁਲ, ਕਿਹਾ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਚੁੱਕੀ ਮੋਦੀ ਸਰਕਾਰ
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਟਵੀਟ ਕਰਕੇ ਕਿਹਾ, 'ਕਰਨਾਲ ਦੇ ਸੰਤ ਬਾਬਾ ਰਾਮ ਸਿੰਘ ਜੀ ਨੇ ਕੁੰਡਲੀ ਬਾਰਡਰ 'ਤੇ ਕਿਸਾਨਾਂ ਦੀ ਦੁਰਦਸ਼ਾ ਦੇਖ ਕੇ ਆਤਮ ਹੱਤਿਆ ਕਰ ਲਈ। ਇਸ ਦੁੱਖ ਦੀ ਘੜੀ 'ਚ ਸੋਗ ਤੇ ਸ਼ਰਧਾਂਜਲੀ।"
ਉਨ੍ਹਾਂ ਕਿਹਾ ਕਈ ਕਿਸਾਨ ਆਪਣੀ ਜ਼ਿੰਦਗੀ ਕੁਰਬਾਨ ਕਰ ਚੁੱਕੇ ਹਨ। ਮੋਦੀ ਸਰਕਾਰ ਦੀ ਕ੍ਰੂਰਤਾ ਹਰ ਹੱਦ ਪਾਰ ਕਰ ਚੁੱਕੀ ਹੈ। ਜ਼ਿੱਦ ਛੱਡੋ ਤੇ ਤੁਰੰਤ ਖੇਤੀ ਵਿਰੋਧੀ ਕਾਨੂੰਨ ਵਾਪਸ ਲਓ।