ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਇਲਜ਼ਾਮ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਨੋਟਬੰਦੀ ਅਤੇ ਦੇਸ਼ਬੰਦੀ (ਲੌਕਡਾਊਨ) ਨਾਲ ਦੇਸ਼ ਦੇ ਅਣਗਿਣਤ ਲੋਕਾਂ ਦੇ ਘਰ ਉਜਾੜ ਦਿੱਤੇ ਹਨ।
ਨੋਟਬੰਦੀ ਤੇ ਦੇਸ਼ਬੰਦੀ ਨਾਲ ਭਾਜਪਾ ਸਰਕਾਰ ਨੇ ਅਣਗਿਣਤ ਘਰ ਉਜਾੜੇ- ਰਾਹੁਲ - ਲੇਡੀ ਸ੍ਰੀਰਾਮ ਕਾਲਜ ਦੀ ਇੱਕ ਵਿਦਿਆਰਥੀ ਦੀ ਕਥਿਤ ਖੁਦਕੁਸ਼ੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਇਲਜ਼ਾਮ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਨੋਟਬੰਦੀ ਅਤੇ ਦੇਸ਼ਬੰਦੀ (ਲੌਕਡਾਊਨ) ਨਾਲ ਦੇਸ਼ ਦੇ ਅਣਗਿਣਤ ਲੋਕਾਂ ਦੇ ਘਰ ਉਜਾੜ ਦਿੱਤੇ ਹਨ।
ਫ਼ੋਟੋ
ਉਨ੍ਹਾਂ ਨੇ ਲੇਡੀ ਸ੍ਰੀਰਾਮ ਕਾਲਜ ਦੀ ਇੱਕ ਵਿਦਿਆਰਥੀ ਦੀ ਕਥਿਤ ਖੁਦਕੁਸ਼ੀ ਦੀ ਖ਼ਬਰ ਨੂੰ ਸਾਂਝਾ ਕਰਦੇ ਹੋਏ ਇੱਕ ਟਵੀਟ ਕੀਤਾ। ਇਸ ਦੁਖ ਦੀ ਘੜੀ ਵਿੱਚ ਇਸ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨਾਲ ਮੇਰੀ ਹਮਦਰਦੀ। ਜਾਣ ਬੁਝ ਕੇ ਨੋਟਬੰਦੀ ਅਤੇ ਦੇਸ਼ਬੰਦੀ ਨਾਲ ਭਾਜਪਾ ਸਰਕਾਰ ਨੇ ਅਣਗਿਣਤ ਘਰ ਉਜਾੜ ਦਿੱਤੇ। ਇਹ ਸਚਾਈ ਹੈ।
ਕਾਂਗਰਸ ਨੇਤਾ ਨੇ ਜੋ ਖ਼ਬਰ ਸਾਂਝੀ ਕੀਤੀ ਹੈ ਉਸ ਦੇ ਮੁਤਾਬਕ ਤੇਲੰਗਨਾ ਨਾਲ ਸਬੰਧਿਤ ਲੇਡੀ ਸ੍ਰੀ ਰਾਮ ਕਾਲਜ ਦੀ ਇੱਕ ਵਿਦਿਆਰਥਣ ਨੇ ਪਰਿਵਾਰ ਦੀ ਆਰਥਿਕ ਤੰਗੀ ਦੇ ਚਲਦਿਆਂ ਖੁਦਕੁਸ਼ੀ ਕਰ ਲਈ।