ਚੇਨੱਈ: ਕਾਂਗਰਸ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤਾਮਿਲਨਾਡੂ ਦੇ ਚੋਣ ਦੌਰੇ 'ਤੇ ਹਨ। ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਲੋਕਾਂ ਦੇ ਇੱਕ ਇਕੱਠ ਨੂੰ ਸੰਬੋਧਨ ਕੀਤਾ। ਇਸ ਇਕੱਠ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਲਾਇਆ
ਤਾਮਿਲਨਾਡੂ CM ਜਦੋਂ ਪ੍ਰਧਾਨ ਮੰਤਰੀ ਦੇ ਪੈਰਾਂ ਵਿੱਚ ਝੁਕਦੇ ਹਨ ਤਾਂ ਮੈਨੂੰ ਚੰਗਾ ਨਹੀਂ ਲੱਗਦਾ: ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਕਿਹਾ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਜਦੋਂ ਮੋਦੀ ਅਤੇ ਸ਼ਾਹ ਦੇ ਪੈਰ ਛੂੰਹਦੇ ਹਨ, ਉਨ੍ਹਾਂ ਸਾਹਮਣੇ ਝੁਕਦੇ ਹਨ ਤਾਂ ਵੇਖ ਕੇ ਬੁਰਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਇਹ ਵੇਖਦਾ ਹਾਂ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਕੰਟਰੋਲ ਕਰ ਰਹੇ ਹਨ ਅਤੇ ਮੁੱਖ ਮੰਤਰੀ ਚੁੱਪਚਾਪ ਉਨ੍ਹਾਂ ਦੇ ਪੈਰ ਛੂਹ ਰਹੇ ਹਨ ਤਾਂ ਮੈਂ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਹਾਂ।
ਤਾਮਿਲਨਾਡੂ ਵਿੱਚ ਰਾਹੁਲ ਨੇ ਕਿਹਾ ਕਿ ਮੈਂ ਇੱਕ ਅਜਿਹੀ ਤਸਵੀਰ ਵੇਖੀ ਕਿ ਚੁਣਿਆ ਨੁਮਾਇੰਦਾ ਅਮਿਤ ਸ਼ਾਹ ਦੇ ਪੈਰ ਛੂਹ ਰਿਹਾ ਹੈ। ਇਸ ਤਰ੍ਹਾਂ ਦਾ ਰਿਸ਼ਤਾ ਬੀਜੇਪੀ ਵਿੱਚ ਹੀ ਸੰਭਵ ਹੈ, ਜਿਥੇ ਤੁਹਾਨੂੰ ਬੀਜੇਪੀ ਆਗੂਆਂ ਦੇ ਪੈਰ ਛੂਹਣੇ ਪੈਂਦੇ ਹਨ, ਜਿਥੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਅੱਗੇ ਝੁਕਣਾ ਪੈਂਦਾ ਹੈ।
ਰਾਹੁਲ ਨੇ ਕਿਹਾ ਕਿ ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਨੂੰ ਕੰਟਰੋਲ ਕਰਦੇ ਹੋਏ ਵੇਖਦਾ ਹਾਂ, ਮੁੱਖ ਮੰਤਰੀ ਨੂੰ ਚੁੱਪਚਾਪ ਉਨ੍ਹਾਂ ਦੇ ਪੈਰ ਛੂੰਹਦੇ ਵੇਖਦਾ ਹਾਂ, ਤਾਂ ਮੈਂ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਾਂ। ਤਾਮਿਲਨਾਡੂ ਦੇ ਮੁੱਖ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਝੁਕਣਾ ਨਹੀਂ ਚਾਹੁੰਦੇ ਹਨ, ਪਰ ਉਨ੍ਹਾਂ ਨੇ ਜਿਹੜਾ ਭ੍ਰਿਸ਼ਟਾਚਾਰ ਕੀਤਾ ਹੈ, ਉਸ ਵਜ੍ਹਾ ਕਾਰਨ ਉਹ ਮਜਬੂਰ ਹਨ।