ਹੈਦਰਾਬਾਦ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਰਕਿੰਗ ਕਮੇਟੀ ਦੀ ਬੈਠਕ 'ਚ ਵਿਚਾਰਧਾਰਕ ਸਪੱਸ਼ਟਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਪਾਰਟੀ ਨੇਤਾਵਾਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਜਾਲ 'ਚ ਨਹੀਂ ਫਸਣਾ ਚਾਹੀਦਾ। ਜਨਤਾ ਨਾਲ ਜੁੜੇ ਮੁੱਦਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
Rahul attacked BJP: ਰਾਹੁਲ ਨੇ ਵਿਚਾਰਧਾਰਕ ਸਪੱਸ਼ਟਤਾ 'ਤੇ ਦਿੱਤਾ ਜ਼ੋਰ, ਭਾਜਪਾ ਦੇ ਜਾਲ ਵਿੱਚ ਨਾ ਫਸਣ ਦੀ ਦਿੱਤੀ ਸਲਾਹ
ਹੈਦਰਾਬਾਦ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੇ ਦੂਜੇ ਦਿਨ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ 'ਤੇ ਹਮਲਾ ਬੋਲਿਆ। ਉਨ੍ਹਾਂ ਭਾਜਪਾ ਦੇ ਜਾਲ ਵਿੱਚ ਨਾ ਫਸਣ ਦੀ ਚਿਤਾਵਨੀ ਦਿੱਤੀ।
Published : Sep 17, 2023, 3:38 PM IST
ਕਾਂਗਰਸ ਇਕ ਅੰਦੋਲਨ :ਵਰਕਿੰਗ ਕਮੇਟੀ ਦੀ ਪਹਿਲੇ ਦਿਨ (16 ਸਤੰਬਰ) ਦੀ ਬੈਠਕ 'ਚ ਰਾਹੁਲ ਗਾਂਧੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਖੇੜਾ ਨੇ ਕਿਹਾ, 'ਰਾਹੁਲ ਗਾਂਧੀ ਨੇ ਸਾਨੂੰ ਸਭ ਤੋਂ ਸਪੱਸ਼ਟ ਤੌਰ 'ਤੇ ਪੁੱਛਿਆ ਕਿ ਕੀ ਇਸ ਬਾਰੇ ਸਪੱਸ਼ਟਤਾ ਹੈ। ਵਿਚਾਰਧਾਰਾ ਤੁਹਾਡੇ ਦਿਮਾਗ ਵਿੱਚ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਕੋਈ ਸੰਗਠਨ ਆਧਾਰਿਤ ਪਾਰਟੀ ਨਹੀਂ ਹੈ, ਕਾਂਗਰਸ ਇਕ ਅੰਦੋਲਨ ਹੈ ਜਿਸ ਦਾ ਸੰਗਠਨ ਵੀ ਹੈ। ਅੰਦੋਲਨ ਸੰਗਠਨ ਨੂੰ ਅੱਗੇ ਲੈ ਜਾਂਦਾ ਹੈ, ਕਾਂਗਰਸ ਅਤੇ ਦੂਜੀਆਂ ਪਾਰਟੀਆਂ ਵਿਚ ਇਹੀ ਫਰਕ ਹੈ। ਉਨ੍ਹਾਂ ਕਿਹਾ, 'ਰਾਹੁਲ ਗਾਂਧੀ ਜੀ ਨੇ ਸਾਨੂੰ ਭਾਜਪਾ ਦੇ ਜਾਲ ਵਿਚ ਨਾ ਫਸਣ ਦੀ ਚੇਤਾਵਨੀ ਦਿੱਤੀ ।' ਖੇੜਾ ਨੇ ਕਿਹਾ ਕਿ ਮੀਟਿੰਗ 'ਚ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਪਾਰਟੀ ਆਗੂਆਂ ਦੇ ਮਨਾਂ 'ਚ ਵਿਚਾਰਧਾਰਾ ਨੂੰ ਲੈ ਕੇ ਪੂਰੀ ਤਰ੍ਹਾਂ ਸਪੱਸ਼ਟਤਾ ਆ ਗਈ ਹੈ | ਰਾਹੁਲ ਗਾਂਧੀ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਸਨਾਤਨ ਧਰਮ ਨੂੰ ਲੈ ਕੇ ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ) ਦੇ ਨੇਤਾਵਾਂ ਦੀਆਂ ਟਿੱਪਣੀਆਂ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।
- Flag Hoisting In New Parliament : ਉਪ ਰਾਸ਼ਟਰਪਤੀ ਧਨਖੜ ਨੇ ਨਵੀਂ ਸੰਸਦ ਭਵਨ 'ਤੇ ਲਹਿਰਾਇਆ ਤਿਰੰਗਾ, ਖੜਗੇ ਨਹੀਂ ਹੋਏ ਸ਼ਾਮਲ
- Haryana Nuh Violence Update: ਕਾਂਗਰਸੀ ਵਿਧਾਇਕ ਮੋਮਨ ਖਾਨ ਨੂੰ ਅੱਜ ਅਦਾਲਤ 'ਚ ਪੇਸ਼ ਕਰੇਗੀ ਪੁਲਿਸ, ਮਿਲ ਸਕਦਾ ਰਿਮਾਂਡ
- PM Modi Inaugurate: ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਦੇ ਫੇਜ਼ 1 ਦਾ ਕੀਤਾ ਉਦਘਾਟਨ
ਰਵਾਇਤੀ ਵੋਟ ਬੈਂਕ :ਸੂਤਰਾਂ ਮੁਤਾਬਕ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਸਮੇਤ ਕੁਝ ਨੇਤਾਵਾਂ ਨੇ ਵੀ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਬੈਠਕ 'ਚ ਕਿਹਾ ਕਿ ਪਾਰਟੀ ਨੂੰ ਅਜਿਹੇ ਮੁੱਦਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇਸ 'ਚ ਉਲਝਣਾ ਨਹੀਂ ਚਾਹੀਦਾ। ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਨੇਤਾਵਾਂ ਨੂੰ ਸਨਾਤਨ ਧਰਮ ਵਿਵਾਦ 'ਚ ਫਸਣ ਦੀ ਬਜਾਏ ਗਰੀਬਾਂ ਅਤੇ ਉਨ੍ਹਾਂ ਦੇ ਮੁੱਦਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਉਹ ਪਾਰਟੀ ਦਾ ਰਵਾਇਤੀ ਵੋਟ ਬੈਂਕ ਰਹੇ ਹਨ।