ਚੰਡੀਗੜ੍ਹ:ਕਾਂਗਰਸ ਨੇਤਾ ਰਾਹੁਲ ਗਾਂਧੀ ਇੱਕ ਵਾਰ ਫਿਰ ਤੋਂ ਭਾਰਤ ਜੋੜੋ ਯਾਤਰਾ ਕਰ ਰਹੇ ਹਨ। ਜਿਸ ਦੀ ਸ਼ੁਰੂਆਤ ਅੱਜ ਮਣੀਪੁਰ ਤੋਂ ਕੀਤੀ ਗਈ ਹੈ। ਰਾਹੁਲ ਗਾਂਧੀ ਦੀ ਇਹ ਭਾਰਤ ਜੋੜੋ ਨਿਆ ਯਾਤਰਾ ਦੇ ਰੂਪ ਵਿੱਚ 67 ਦਿਨਾਂ ’ਚ 15 ਸੂਬਿਆਂ ਅਤੇ 110 ਜ਼ਿਲ੍ਹਿਆਂ ’ਚੋਂ ਹੁੰਦੀ ਹੋਈ ਲੰਘੇਗੀ। ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਇਹ ਯਾਤਰਾ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਕ ਨਿਆਂ ਨਾਲ ਜੁੜੇ ਮੁੱਦਿਆਂ ਨੂੰ ਲੈਕੇ ਕੀਤੀ ਜਾ ਰਹੀ ਹੈ,ਜੋ ਕਿ ਚਰਚਾ ਦੇ ਮਣੀਪੁਰ ਵਿੱਚ ਇਨਸਾਫ ਦੀ ਲੜਾਈ ਲੜ ਰਹੇ ਲੋਕਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਦੇਸ਼ ਵਿੱਚ ਹੋਰ ਅਹਿਮ ਮੁੱਦਿਆਂ ਉਤੇ ਧਿਆਨ ਕੇਂਦਰਿਤ ਕਰਨ ਲਈ ਕੀਤਾ ਜਾ ਰਿਹਾ ਹੈ। ਇਹ ਯਾਤਰਾ ਅੱਜ ਯਾਨੀ ਕਿ 14 ਜਨਵਰੀ ਨੂੰ ਮਣੀਪੁਰ ਦੀ ਰਾਜਧਾਨੀ ਇੰਫਾਲ ਨੇੜੇ ਥੌਬਲ ਤੋਂ ਸ਼ੁਰੂ ਹੋਵੇਗੀ ਅਤੇ ਮਾਰਚ ਦੇ ਤੀਜੇ ਹਫ਼ਤੇ ਮੁੰਬਈ ’ਚ ਸਮਾਪਤ ਹੋਵੇਗੀ। ਕਾਂਗਰਸ ਨੇ ਕਿਹਾ ਕਿ ਇਹ ਯਾਤਰਾ 67 ਦਿਨਾਂ ’ਚ 15 ਸੂਬਿਆਂ ਅਤੇ 110 ਜ਼ਿਲ੍ਹਿਆਂ ’ਚੋਂ ਲੰਘੇਗੀ।
ਵਿਚਾਰਧਾਰਕ ਯਾਤਰਾ :ਯਾਤਰਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਕਾਂਗਰਸ ਨੇ ਦਾਅਵਾ ਕੀਤਾ ਕਿ ਯਾਤਰਾ ਚੋਣ ਯਾਤਰਾ ਦੀ ਬਜਾਏ ਵਿਚਾਰਧਾਰਕ ਯਾਤਰਾ ਹੈ ਅਤੇ ਪਿਛਲੇ 10 ਸਾਲਾਂ ਦੇ ਹੋਏ ਅਨਿਆਂ(ਅਤਿਆਚਾਰਾਂ) ਵਿਰੁਧ ਕੱਢੀ ਜਾ ਰਹੀ ਹੈ। ਇਸ ਦੀ ਸ਼ੁਰੂਆਤ ਮੌਕੇ ਸ਼ਨੀਵਾਰ ਨੂੰ ਭਾਰਤੀ ਜਨਪਾ ਪਾਰਟੀ (BJP) ’ਤੇ ਨਿਸ਼ਾਨਾ ਸਾਧਦੇ ਹੋਏ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਦੇਸ਼ ਨੂੰ ਇੱਕ ਅਜਿਹੀ ਵਿਚਾਰਧਾਰਾ ਨੇ ਚੁਨੌਤੀ ਦਿਤੀ ਹੈ ਜੋ ਧਰੁਵੀਕਰਨ ਵਿਚ ਵਿਸ਼ਵਾਸ ਰਖਦੀ ਹੈ, ਅਮੀਰਾਂ ਨੂੰ ਅਮੀਰ ਅਤੇ ਸਿਆਸੀ ਤਾਨਾਸ਼ਾਹੀ ਬਣਾਉਂਦੀ ਹੈ।
ਰਾਹੁਲ ਗਾਂਧੀ ਦੀ ਦੂਜੀ ‘ਭਾਰਤ ਜੋੜੋ’ ਯਾਤਰਾ: ਦੱਸਣਯੋਗ ਹੈ ਕਿ ਇਹ ਯਾਤਰਾ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਦੂਜੀ ‘ਭਾਰਤ ਜੋੜੋ’ ਯਾਤਰਾ ਹੈ। ਹਾਲਾਂਕਿ, ਇਸ ਯਾਤਰਾ ਨੂੰ ਅਧਿਕਾਰਤ ਤੌਰ ‘ਤੇ ‘ਭਾਰਤ ਜੋੜੋ ਨਿਆ ਯਾਤਰਾ’ ਦਾ ਨਾਂਅ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਦੀ ਪਹਿਲੀ ‘ਭਾਰਤ ਜੋੜੋ’ ਯਾਤਰਾ ਦੱਖਣੀ ਭਾਰਤ ਵਿੱਚ ਕੰਨਿਆਕੁਮਾਰੀ ਤੱਕ ਹੋਈ ਅਤੇ ਉੱਤਰ ਵਿੱਚ ਕਸ਼ਮੀਰ ਵਿੱਚ ਸਮਾਪਤ ਹੋਈ। ਕਾਂਗਰਸ ਦੂਜੀ ‘ਭਾਰਤ ਜੁੜੋ’ ਯਾਤਰਾ ਰਾਹੀਂ ਦੇਸ਼ ਦੇ ਪੂਰਬ ਅਤੇ ਪੱਛਮ ਨੂੰ ਜੋੜਨਾ ਚਾਹੁੰਦੀ ਹੈ।
ਯਾਤਰਾ ਦਾ ਰੂਟ ਮੈਪ :ਜ਼ਿਕਰਯੋਗ ਹੈ ਕਿ ਭਾਰਤ ਜੋੜੋ ਨਿਆ ਯਾਤਰਾ ਦੇ ਆਧਾਰ ‘ਤੇ ਕਾਂਗਰਸ ਚੋਣਾਂ ਤੋਂ ਪਹਿਲਾਂ 100 ਦੇ ਕਰੀਬ ਲੋਕ ਸਭਾ ਹਲਕਿਆਂ ਤੱਕ ਪਹੁੰਚਣਾ ਚਾਹੁੰਦੀ ਹੈ। ਜਿਥੇ ਮਣੀਪੁਰ ਤੋਂ ਬਾਅਦ ਇਹ ਯਾਤਰਾ ਉੱਤਰ-ਪੂਰਬੀ ਰਾਜ ਨਾਗਾਲੈਂਡ ਪਹੁੰਚੇਗੀ। ਇਸ ਤੋਂ ਬਾਅਦ ਰਾਹੁਲ ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ ਤੋਂ ਹੁੰਦੇ ਹੋਏ ਪੱਛਮੀ ਬੰਗਾਲ ਜਾਣਗੇ। ਉਹ ਪੱਛਮੀ ਬੰਗਾਲ ਦੇ ਸੱਤ ਜ਼ਿਲ੍ਹਿਆਂ ਵਿੱਚੋਂ ਪੰਜ ਦਿਨਾਂ ਤੱਕ ਕੁੱਲ 523 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਬਿਹਾਰ ਵਿੱਚ ਦਾਖ਼ਲ ਹੋਣਗੇ। ਇਸ ਤੋਂ ਬਾਅਦ ਯਾਤਰਾ ਝਾਰਖੰਡ, ਉੜੀਸਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਤੋਂ ਹੁੰਦੀ ਹੋਈ ਮਹਾਰਾਸ਼ਟਰ ਵਿੱਚ 20 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗੀ, 67 ਦਿਨਾਂ ਦੀ ਮਿਆਦ ਵਿੱਚ ਕੁੱਲ 6,713 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਹੈ। ਇਹ ਰੂਟ 15 ਰਾਜਾਂ ਦੇ 110 ਜ਼ਿਲ੍ਹੇ ਕਵਰ ਕਰਦਾ ਹੈ। ਇਸ ਤੋਂ ਪਹਿਲਾਂ ਸਤੰਬਰ 2022 ‘ਚ ਕਾਂਗਰਸ ਨੇ ਰਾਹੁਲ ਦੀ ਅਗਵਾਈ ‘ਚ ‘ਭਾਰਤ ਜ਼ੋਰੋ ਯਾਤਰਾ’ ਸ਼ੁਰੂ ਕੀਤੀ ਸੀ। ਉਸ ਸਮੇਂ ਇਹ ਯਾਤਰਾ 12 ਰਾਜਾਂ ਦੇ 75 ਜ਼ਿਲ੍ਹਿਆਂ ਵਿੱਚੋਂ ਲੰਘੀ ਸੀ।