ਨਵੀਂ ਦਿੱਲੀ:ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਲੈ ਕੇ ਕਾਂਗਰਸ ਵੀਰਵਾਰ ਨੂੰ ਦੇਸ਼ ਭਰ 'ਚ ਪ੍ਰਦਰਸ਼ਨ ਕਰਨ ਜਾ ਰਹੀ ਹੈ। ਦੱਸ ਦਈਏ ਕਿ ਕਾਂਗਰਸ ਦੇ ਸਾਰੇ ਸੰਸਦ (Congress Protest) ਮੈਂਬਰਾਂ ਵੱਲੋਂ ਸਵੇਰੇ 9 ਵਜੇ ਵਿਜੇ ਚੌਕ 'ਤੇ ਮਹਿੰਗਾਈ ਖਿਲਾਫ ਪ੍ਰਦਰਸ਼ਨ ਕਰਨਗੇ।
ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਮਹਿੰਗਾਈ ਨੂੰ ਲੈ ਕੇ ਹੋ ਰਹੇ ਹੰਗਾਮੇ ਵਿੱਚ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵੀ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਪ੍ਰਦਰਸ਼ਨ 'ਚ ਸੋਨੀਆ ਗਾਂਧੀ ਦੇ ਸ਼ਾਮਲ ਹੋਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਕੁਝ ਦਿਨ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਸੀ। ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ, 'ਪ੍ਰਧਾਨ ਮੰਤਰੀ ਦੀ Daily To-Do Lis। 1. ਪੈਟਰੋਲ-ਡੀਜ਼ਲ-ਗੈਸ ਦੇ ਰੇਟ ਕਿੰਨਾ ਵਧਾਵਾ, 2. ਲੋਕਾਂ ਦੀ ਖਰਚੇ ਤੇ ਖਰਚਾ ਕਿਵੇਂ ਬਣਾਇਆ ਜਾਵੇ 3. ਨੌਜਵਾਨਾਂ ਨੂੰ ਰੁਜ਼ਗਾਰ ਦੇ ਖੋਖਲੇ ਸੁਪਨੇ ਕਿਵੇਂ ਦਿਖਾਵਾਂ, 4. ਅੱਜ ਕਿਹੜੀ ਸਰਕਾਰੀ ਕੰਪਨੀ ਨੂੰ ਵੇਚਾਂ ਅਤੇ 5. ਕਿਸਾਨਾਂ ਨੂੰ ਹੋਰ ਬੇਵੱਸ ਕਿਵੇਂ ਕੀਤਾ ਜਾਵੇ, ਇੰਨਾ ਹੀ ਨਹੀਂ ਰਾਹੁਲ ਗਾਂਧੀ ਨੇ ਹੈਸ਼ਟੈਗ ਰੋਜ਼ ਮਾਰਨਿੰਗ ਕੀ ਬਾਤ ਵੀ ਲਿਖਿਆ।
ਦੱਸ ਦਈਏ ਕਿ ਪਿਛਲੇ 9 ਦਿਨਾਂ 'ਚ 5.60 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ। ਦਿੱਲੀ ਵਿੱਚ ਇੱਕ ਲੀਟਰ ਪੈਟਰੋਲ 100.21 ਰੁਪਏ ਅਤੇ ਡੀਜ਼ਲ 92.27 ਰੁਪਏ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰਿਕਾਰਡ 137 ਦਿਨਾਂ ਤੱਕ ਸਥਿਰ ਰਹਿਣ ਤੋਂ ਬਾਅਦ 22 ਮਾਰਚ ਨੂੰ ਵਧਾਈਆਂ ਗਈਆਂ ਸਨ। ਉਸ ਤੋਂ ਬਾਅਦ ਅੱਠਵੀਂ ਵਾਰ ਕੀਮਤਾਂ ਵਧਾਈਆਂ ਗਈਆਂ ਹਨ।
ਸੀਐਨਜੀ ਦੀ ਕੀਮਤਾਂ ਚ ਤੇਜ਼ੀ:ਉੱਥੇ ਹੀ ਪਿਛਲੇ ਛੇ ਮਹੀਨਿਆਂ ਵਿੱਚ ਦੇਸ਼ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਦਿੱਲੀ 'ਚ ਇੰਦਰਪ੍ਰਸਥ ਗੈਸ ਨੇ ਕੀਮਤਾਂ 'ਚ 33 ਫੀਸਦੀ ਦਾ ਵਾਧਾ ਕੀਤਾ ਹੈ, ਜਦਕਿ ਮੁੰਬਈ 'ਚ ਮਹਾਨਗਰ ਗੈਸ ਨੇ ਕੀਮਤਾਂ 'ਚ 27 ਫੀਸਦੀ ਦਾ ਵਾਧਾ ਕੀਤਾ ਹੈ। ਇਕੱਲੇ ਮਾਰਚ 'ਚ ਅਹਿਮਦਾਬਾਦ 'ਚ 9.6 ਰੁਪਏ ਪ੍ਰਤੀ ਕਿਲੋ ਅਤੇ ਦਿੱਲੀ 'ਚ 7 ਰੁਪਏ ਦਾ ਵਾਧਾ ਹੋਇਆ ਹੈ।
ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਵਾਧਾ:ਇੰਦਰਪ੍ਰਸਥ ਗੈਸ ਲਿਮਿਟੇਡ ਨੇ ਘਰੇਲੂ ਪਾਈਪ ਵਾਲੀ ਕੁਦਰਤੀ ਗੈਸ (PNG) ਦੀ ਕੀਮਤ ਵਧਾ ਦਿੱਤੀ ਹੈ। ਦਿੱਲੀ-ਐਨਸੀਆਰ ਵਿੱਚ, ਪੀਐਨਜੀ ਦੇ ਸਟੈਂਡਰਡ ਕਿਊਬਿਕ ਮੀਟਰ ਵਿੱਚ 1 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇੱਥੇ ਪੀਐਨਜੀ 36.61 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਉਪਲਬਧ ਹੋਵੇਗੀ। ਨਵੀਆਂ ਕੀਮਤਾਂ 24 ਮਾਰਚ 2022 ਤੋਂ ਲਾਗੂ ਹੋ ਗਈਆਂ ਹਨ।
ਇਹ ਵੀ ਪੜੋ:1 ਅਪ੍ਰੈਲ ਤੋਂ ਹੋਣ ਜਾ ਰਹੇ ਇਹ ਬਦਲਾਅ, ਬੈਕਿੰਗ ਤੋਂ ਲੈ ਕੇ ਟੈਕਸ ਅਤੇ ਪੋਸਟ ਦਫਤਰ ਦੇ ਬਦਲਣਗੇ ਨਿਯਮ