ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਅਚਾਨਕ ਦਿੱਲੀ ਦੇ ਕਰੋਲ ਬਾਗ ਬਾਜ਼ਾਰ 'ਚ ਪਹੁੰਚ ਗਏ। ਜਿਵੇਂ ਹੀ ਉਹ ਬਜ਼ਾਰ 'ਚ ਪਹੁੰਚੇ ਤਾਂ ਲੋਕਾਂ ਨੇ ਰਾਹੁਲ ਗਾਂਧੀ ਨੂੰ ਘੇਰ ਲਿਆ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਲਈ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰਾਹੁਲ ਨੇ ਮੋਟਰਸਾਈਕਲ ਦੇ ਗੈਰੇਜ 'ਤੇ ਜਾ ਕੇ ਬਾਈਕ ਠੀਕ ਸਬੰਧੀ ਜਾਣਕਾਰੀ ਵੀ ਲਈ। ਉਨ੍ਹਾਂ ਉਥੇ ਕੰਮ ਕਰਦੇ ਮਕੈਨਿਕਾਂ ਨਾਲ ਵੀ ਗੱਲਬਾਤ ਕੀਤੀ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- ਇਨ੍ਹਾਂ ਹੱਥਾਂ ਤੋਂ ਸਿੱਖਣਾ ਜੋ ਰਿੰਚ ਘੁੰਮਾਦੇ ਹਨ ਅਤੇ ਭਾਰਤ ਦੇ ਪਹੀਏ ਨੂੰ ਚਲਾਉਂਦੇ ਰਹਿੰਦੇ ਹਨ।
Rahul Gandhi reached Karol Bagh: ਮਕੈਨਿਕ ਬਣੇ ਰਾਹੁਲ ਗਾਂਧੀ, ਮੋਟਰਸਾਈਕਲ ਕੀਤਾ ਠੀਕ ! - ਰਾਹੁਲ ਗਾਂਧੀ ਨੇ ਮੋਟਰਸਾਈਕਲ ਕੀਤਾ ਠੀਕ
ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਰਾਤ ਕਰੋਲ ਬਾਗ ਬਾਜ਼ਾਰ ਪਹੁੰਚੇ ਅਤੇ ਮਕੈਨਿਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹ ਇੱਕ ਮੋਟਰਸਾਈਕਲ ਦਾ ਪੇਚ ਕੱਸਦੇ ਹੋਏ ਵੀ ਨਜ਼ਰ ਆਏ। ਇਹ ਤਸਵੀਰਾਂ ਉਹਨਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ। ਇਸ ਦੌਰਾਨ ਉੱਥੇ ਲੋਕਾਂ ਦੀ ਭੀੜ ਲੱਗ ਗਈ ਅਤੇ ਉਨ੍ਹਾਂ ਨਾਲ ਫੋਟੋ ਖਿਚਵਾਉਣ ਲੱਗੇ।
ਮਕੈਨਿਕ ਬਣੇ ਰਾਹੁਲ ਗਾਂਧੀ:ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਮੰਗਲਵਾਰ ਰਾਤ ਕਰੀਬ 9.30 ਵਜੇ ਕਰੋਲ ਬਾਗ ਬਾਜ਼ਾਰ ਪਹੁੰਚੇ। ਉੱਥੇ ਉਸ ਨੂੰ ਮਕੈਨਿਕ ਨਾਲ ਗੱਲ ਕਰਦੇ ਦੇਖਿਆ ਗਿਆ। ਕਈ ਫੋਟੋਆਂ 'ਚ ਰਾਹੁਲ ਗਾਂਧੀ ਦੇ ਹੱਥ 'ਚ ਦੋ ਪਹੀਆ ਵਾਹਨ ਦੇ ਪਾਰਟਸ ਨਜ਼ਰ ਆ ਰਹੇ ਹਨ। ਇੱਕ ਹੋਰ ਫੋਟੋ ਵਿੱਚ ਰਾਹੁਲ ਗਾਂਧੀ ਇੱਕ ਬਾਈਕ ਦਾ ਪੇਚ ਕੱਸਦੇ ਹੋਏ ਨਜ਼ਰ ਆ ਰਹੇ ਹਨ। ਇੱਕ ਫੋਟੋ ਵਿੱਚ ਉਹ ਗੈਰੇਜ ਵਰਕਰ ਦੀ ਮਸ਼ੀਨ ਤੋਂ ਜਾਣਕਾਰੀ ਲੈ ਰਿਹਾ ਹੈ। ਉਹਨਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਦਿੱਲੀ ਦੇ ਬੰਗਾਲੀ ਬਾਜ਼ਾਰ ਅਤੇ ਚਾਂਦਨੀ ਚੌਕ ਵਿੱਚ ਗੋਲਗੱਪੇ, ਚਾਟ ਅਤੇ ਸ਼ਰਬਤ ਦਾ ਵੀ ਆਨੰਦ ਮਾਣਿਆ ਸੀ।
- ED ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੁਪਰਟੈਕ ਦੇ ਚੇਅਰਮੈਨ ਆਰਕੇ ਅਰੋੜਾ ਨੂੰ ਕੀਤਾ ਗ੍ਰਿਫਤਾਰ
- ਵਿਆਹੁਤਾ ਪ੍ਰੇਮਿਕਾ ਨੇ ਜੰਗਲ 'ਚ ਬੁਲਾ ਕੇ ਪ੍ਰੇਮੀ ਦਾ ਕੱਟਿਆ ਗੁਪਤ ਅੰਗ, ਲਿਆ ਬੇਵਫਾਈ ਦਾ ਬਦਲਾ
- Devraj Patel Memories: ਦੇਵਰਾਜ ਪਟੇਲ ਕਿਵੇਂ ਬਣੇ ਸੋਸ਼ਲ ਮੀਡੀਆ ਸਟਾਰ, ਜਾਣੋ ਦੇਵਰਾਜ ਦੇ ਬੈਸਟ ਫ੍ਰੈਂਡ ਤੋਂ ਪੂਰੀ ਕਹਾਣੀ
ਡਿਲੀਵਰੀ ਬੁਆਏ ਨਾਲ ਸਕੂਟਰ ਦੀ ਕੀਤੀ ਸਵਾਰੀ:ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਦਿੱਲੀ ਤੋਂ ਚੰਡੀਗੜ੍ਹ ਦਾ ਸਫ਼ਰ ਟਰੱਕ ਰਾਹੀਂ ਪੂਰਾ ਕੀਤਾ ਸੀ, ਜਿਸ ਦੀ ਵੀਡੀਓ ਸਾਹਮਣੇ ਆਈ ਸੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਈ ਮੁੱਦਿਆਂ 'ਤੇ ਟਰੱਕ ਡਰਾਈਵਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਕਰਨਾਟਕ ਚੋਣਾਂ ਦੌਰਾਨ ਰਾਹੁਲ ਨੇ ਬੈਂਗਲੁਰੂ 'ਚ ਡਿਲੀਵਰੀ ਬੁਆਏ ਨਾਲ ਸਕੂਟਰ ਦੀ ਸਵਾਰੀ ਵੀ ਕੀਤੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਅਮਰੀਕਾ ਦੀ ਯਾਤਰਾ ਦੌਰਾਨ ਵੀ ਉਹ ਟਰੱਕ ਰਾਹੀਂ ਸਫ਼ਰ ਕਰਦੇ ਸਨ ਅਤੇ ਭਾਰਤੀ ਮੂਲ ਦੇ ਡਰਾਈਵਰਾਂ ਨੂੰ ਮਿਲੇ ਸਨ।