ਪੰਜਾਬ

punjab

ETV Bharat / bharat

ਰਾਹੁਲ ਗਾਂਧੀ ਦਾ ਕੇਰਲ ਦੌਰਾ, ਟਰੈਕਟਰ ਰੈਲੀ ਕਰਨਗੇ - ਕੇਰਲ ਦੌਰਾ

ਕੇਰਲ ਵਿਖੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੌਰੇ ’ਤੇ ਹਨ। ਇਸ ਦੌਰਾਨ ਉਹ ਆਪਣੇ ਸੰਸਦੀ ਦੌਰੇ ਵਾਯਨਾਡ ਦਾ ਵੀ ਦੌਰਾ ਕਰਨਗੇ। ਉੱਥੇ ਰਾਹੁਲ ਟਰੈਟਰ ਰੈਲੀ ਚ ਹਿੱਸਾ ਲੈਣਗੇ। ਕੇਰਲ ਚ ਆਉਣ ਵਾਲੀ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਰਾਹੁਲ ਦਾ ਇਹ ਦੌਰਾ ਕਾਫੀ ਅਹਿਮ ਹੈ। ਰਾਹੁਲ ਗਾਂਧੀ ਕਾਲੀਕਟ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚ ਚੁੱਕੇ ਹਨ।

ਤਸਵੀਰ
ਤਸਵੀਰ

By

Published : Feb 22, 2021, 10:24 AM IST

ਤਿਰੂਵਨੰਤਪੁਰਮ:ਕੇਰਲ ਵਿਖੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੌਰੇ ’ਤੇ ਹਨ। ਇਸ ਦੌਰਾਨ ਉਹ ਆਪਣੇ ਸੰਸਦੀ ਦੌਰੇ ਵਾਯਨਾਡ ਦਾ ਵੀ ਦੌਰਾ ਕਰਨਗੇ। ਉੱਥੇ ਰਾਹੁਲ ਟਰੈਟਰ ਰੈਲੀ ਚ ਹਿੱਸਾ ਲੈਣਗੇ। ਕੇਰਲ ਚ ਆਉਣ ਵਾਲੀ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਰਾਹੁਲ ਦਾ ਇਹ ਦੌਰਾ ਕਾਫੀ ਅਹਿਮ ਹੈ। ਰਾਹੁਲ ਗਾਂਧੀ ਕਾਲੀਕਟ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚ ਚੁੱਕੇ ਹਨ।

ਰਾਹੁਲ ਗਾਂਧੀ ਦੇ ਦੌਰੇ ਦਾ ਸ਼ੈਡਯੁਲ

  • 09:15 ਵਜੇ ਪੂਠਾੜੀ ਗ੍ਰਾਮ ਪੰਚਾਇਤ ਕੁਡੁੰਬਸ਼੍ਰੀ ਸੰਗਮ ’ਚ ਉਦਘਾਟਨ ਕਰਨਗੇ। ਨਾਲ ਹੀ ਇੰਨਫੇਂਟ ਜੀਸਸ ਸਕੂਲ ਕੇਨਚਿਰਾ ਵਾਯਨਾਡ ਦੇ ਵਿੱਦਿਆ ਵਾਹਿਨੀ ਬੱਸਾਂ ਦੀ ਵੰਡ ਦਾ ਉਦਘਾਟਨ ਕਰਨਗੇ।
  • 10:45 ਵਜੇ ਸੇਂਟ ਜੋਸੇਫ ਸਕੂਲ ਮੇਪਾੜੀ ਵਾਯਨਾਡ ’ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕਰਨਗੇ।
  • 11:45 ਵਜੇ ਵਾਯਨਾਡ ਦੇ ਮਾਂਡਲ ਤੋਂ ਮੁਤਿੱਲ ਬੱਸ ਸਟਾਪ ਤੱਕ ਕਿਸਾਨ ਟਰੈਕਟਰ ਰੈਲੀ, ਇਸ ਤੋਂ ਬਾਅਦ ਕਿਸਾਨ ਸਭਾ
  • 03:45 ਵਜੇ ਮਲਿਆਪੁਰਮ ਦੇ ਵੰਦਿਆਬਲਮ ਰੇਲਵੇ ਪਲੇਟਫਾਰਮ ਦਾ ਉਦਘਾਟਨ
  • 04:45 ਵਜੇ ਪੋਰੂਰ ਦੇ ਚੇਰੁਕੋਡ ਮਹਿਲਾ ਸਹਕਾਰੀ ਬੈਂਕ ਦੀ ਰਜਤ ਜਯੰਤੀ (Silver Jubilee Inauguration) ਵਰ੍ਹੇਗਢ ’ਚ ਸ਼ਾਮਿਲ ਹੋਣਗੇ
  • 06:15 ਮਲਾਪਪੁਰਮ ਦੇ ਨੀਲਮਪੁਰ ’ਚ ਜਨਜਾਤੀ ਸਮਾਰੋਹ ’ਚ ਸ਼ਾਮਿਲ ਹੋਣਗੇ

ਕਾਬਿਲੇਗੌਰ ਹੈ ਕਿ ਰਾਹੁਲ ਗਾਂਧੀ ਨਵੇਂ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ ਤੇ ਲਗਾਤਾਰ ਘੇਰ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਈ ਮਹਾਪੰਚਾਇਤਾਂ ਚ ਹਿੱਸਾ ਲਿਆ ਸੀ ਹੁਣ ਆਪਣੇ ਖੇਤਰ ਚ ਟਰੈਕਟਰ ਰੈਲੀ ਕਰਨ ਜਾ ਰਹੇ ਹਨ।

ABOUT THE AUTHOR

...view details