ਨਵੀਂ ਦਿੱਲੀ: ਕੋਰੋਨਾ (Corona) ਦੀ ਦੂਜੀ ਲਹਿਰ ਦੇਸ਼ ’ਤੇ ਤੇਜੀ ਨਾਲ ਫੈਲ ਰਹੀ ਹੈ ਉਥੇ ਹੀ ਹੁਣ ਕਾਂਗਰਸ ਆਗੂ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦੇਸ਼ ਦੀਆਂ ਸਿਹਤ ਸੇਵਾਵਾਂ, ਟੀਕਾਕਰਨ (Vaccination) ਤੇ ਦੂਜੀ ਲਹਿਰ ਨੂੰ ਰੋਕਣ ਲਈ ਬਣਾਈ ਰਣਨੀਤੀ ਬਾਰੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਹੈ। ਉਥੇ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਚਿਤਾਵਨੀ ਵੀ ਦਿੱਤੀ ਹੈ।
ਰਾਹੁਲ ਗਾਂਧੀ ਨੇ ਕੋਵਿਡ -19 ਦੀ ਦੂਜੀ ਲਹਿਰ ਨੂੰ ਲੈ ਕੇ ਕੇਂਦਰ ਦੀ ਕੀਤੀ ਨਿੰਦਾ ਇਹ ਵੀ ਪੜੋ: Coronavirus:ਪੰਜਾਬ-ਹਰਿਆਣਾ ਤੇ ਚੰਡੀਗੜ 'ਚ ਇਕ ਸਮਾਨ ਹੋਣਗੇ ਕਰੋਨਾ ਟੈਸਟ ਰੇਟ
ਰਾਹੁਲ ਗਾਂਧੀ ਨੇ ਕਿਹਾ ਕਿ "ਅਸੀਂ ਭਾਰਤ ਸਰਕਾਰ ਨੂੰ ਵਾਰ-ਵਾਰ ਕੋਵਿਡ -19 (Covid-19) ਬਾਰੇ ਚਿਤਾਵਨੀ ਦਿੱਤੀ ਸੀ, ਪਰ ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ-19 ਵਿਰੁੱਧ ਭਾਰਤ ਦੀ ਜਿੱਤ ਜ਼ਾਹਿਰ ਕੀਤੀ ਸੀ। ਉਹਨਾਂ ਨੇ ਕਿਹਾ ਕਿ ਇਹ ਇੱਕ ਵਿਕਾਸਸ਼ੀਲ ਬਿਮਾਰੀ ਹੈ ਜਿਸ ਦਾ ਲੌਕਡਾਊਨ ਤੇ ਮਾਸਕ ਇੱਕ ਅਸਥਾਈ ਹੱਲ ਹੈ, ਪਰ ਟੀਕਾਕਰਨ (Vaccination) ਇਸ ਦਾ ਟੀਕਾਕਰਨ (Vaccination) ਪੱਕਾ ਹੱਲ ਹੈ।
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਖੇਧੀ ਕਰਦੇ ਕਿਹਾ ਕਿ ਮੋਦੀ ਦੀ ਨੌਟੰਕੀ ਕਾਰਨ ਕੋਰੋਨਾ (Corona) ਦੀ ਦੂਜੀ ਲਹਿਰ ਵਧੇਰੇ ਘਾਤਕ ਸਿੱਧ ਹੋ ਰਹੀ ਹੈ। ਉਥੇ ਹੀ ਕੋਰੋਨਾ (Corona) ਮੌਤ ਦਰ ਬੋਲਦੇ ਕਿਹਾ ਕਿ ਕੇਂਦਰ ਸਰਕਾਰ ਮੌਤ ਦਰ ਸਬੰਧੀ ਝੂਠ ਬੋਲ ਰਹੀ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਬਾਰੇ ਸੱਚ ਦੱਸੇ।
ਟੀਕਾਕਰਨ (Vaccination) ਕਰਨ ਬਾਰੇ ਰਾਹੁਲ ਗਾਂਧੀ ਨੇ ਬੋਲਦੇ ਕਿਹਾ ਕਿ ਸਿਰਫ਼ 3 ਫੀਸਦ ਆਬਾਦੀ ਦਾ ਟੀਕਾਕਰਨ (Vaccination) ਹੋਇਆ ਹੈ। ਜਦੋਂਕਿ 97% ਆਬਾਦੀ ਦਾ ਟੀਕਾਕਰਨ (Vaccination) ਹੋਣਾ ਅਜੇ ਬਾਕੀ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਇਸ ਦੇ ਖਤਰੇ ਨੂੰ ਸਮਝੇ ਤੇ ਜਲਦ ਤੋਂ ਜਲਦ ਟੀਕਾਕਰਨ (Vaccination) ਕੀਤਾ ਜਾਵੇ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।
ਇਹ ਵੀ ਪੜੋ: ਕੋਰੋਨਾ ਅਪਡੇਟ: 24 ਘੰਟਿਆਂ ਵਿੱਚ 1.86 ਲੱਖ ਨਵੇਂ ਕੇਸ, 3,660 ਮੌਤਾਂ