ਪੰਜਾਬ

punjab

ETV Bharat / bharat

ਪ੍ਰਧਾਨ ਮੰਤਰੀ ਕਦੇ ਮਾਕਪਾ ਮੁਕਤ ਭਾਰਤ ਕਿਉਂ ਨਹੀਂ ਕਹਿੰਦੇ?: ਰਾਹੁਲ ਗਾਂਧੀ - ਰਾਹੁਲ ਗਾਂਧੀ

ਕੇਰਲ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਦਿਨ ਬਾਕੀ ਹਨ। ਸਾਰੀਆਂ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲਾ ਦੇ ਕੋਜ਼ੀਕੋਡ ਵਿੱਚ ਇੱਕ ਚੋਣ ਰੈਲੀ ਵਿੱਚ ਭਾਜਪਾ ਅਤੇ ਸੀਪੀਐਮ ਉੱਤੇ ਜ਼ੋਰਦਾਰ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਆਰਐਸਐਸ ਅਤੇ ਸੀ ਪੀ ਐਮ ਦੇਸ਼ ਨੂੰ ਵੰਡ ਰਹੇ ਹਨ।

ਪ੍ਰਧਾਨ ਮੰਤਰੀ ਕਦੇ ਮਾਕਪਾ ਮੁਕਤ ਭਾਰਤ ਕਿਉਂ ਨਹੀਂ ਕਹਿੰਦੇ?: ਰਾਹੁਲ ਗਾਂਧੀ
ਪ੍ਰਧਾਨ ਮੰਤਰੀ ਕਦੇ ਮਾਕਪਾ ਮੁਕਤ ਭਾਰਤ ਕਿਉਂ ਨਹੀਂ ਕਹਿੰਦੇ?: ਰਾਹੁਲ ਗਾਂਧੀ

By

Published : Apr 3, 2021, 7:46 PM IST

ਤਿਰੂਵਨੰਤਪੁਰਮ: ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਕਾਂਗਰਸ ਮੁਕਤ ਭਾਰਤ ਦੇ ਨਾਅਰੇ ਦੀ ਅਲੋਚਨਾ ਕਰਦਿਆਂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਜਿਹਾ ਲਗਦਾ ਹੈ ਕਿ ਮੋਦੀ ਨੂੰ ਸਿਰਫ ਕਾਂਗਰਸ ਨਾਲ ਹੀ ਸਮੱਸਿਆਵਾਂ ਹਨ, ਨਾ ਕਿ ਮਾਰਕਸਵਾਦੀ ਕਮਿਉਨਿਸਟ ਪਾਰਟੀ ਨਾਲ।

ਵਯਨਾਡ ਦੇ ਸੰਸਦ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਿੱਥੇ ਵੀ ਜਾਂਦੇ ਹਨ, ਕਾਂਗਰਸ ਮੁਕਤ ਭਾਰਤ ਕਹਿੰਦੇ ਹਨ। ਜਦੋਂ ਉਹ ਸਵੇਰੇ ਉੱਠਦੇ ਹਨ, ਉਹ ਕਹਿੰਦੇ ਹਨ 'ਕਾਂਗਰਸ ਮੁਕਤ ਭਾਰਤ' ਅਤੇ ਜਦੋਂ ਉਹ ਸੌਂਣ ਲੱਗਦੇ ਹਨ, ਤਦ ਉਹ ਕਾਂਗਰਸ ਮੁਕਤ ਭਾਰਤ ਕਹਿੰਦੇ ਹਨ। ਪ੍ਰਧਾਨ ਮੰਤਰੀ ਕਦੇ ਸੀ ਪੀ ਆਈ ਮੁਕਤ ਭਾਰਤ ਕਿਉਂ ਨਹੀਂ ਕਹਿੰਦੇ?

ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਖੱਬੇ ਪੱਖੀ ਪਾਰਟੀਆਂ ਨਾਲ ਨਹੀਂ, ਬਲਕਿ ਕਾਂਗਰਸ ਨਾਲ ਸਮੱਸਿਆ ਹੈ। ਰਾਹੁਲ, ਜੋ 6 ਅਪ੍ਰੈਲ ਨੂੰ ਵੋਟਿੰਗ ਦੇ ਪਹਿਲੇ ਪੜਾਅ ਤੋਂ ਪਹਿਲਾਂ ਚੋਣ ਪ੍ਰਚਾਰ ਲਈ ਕੇਰਲ ਪਹੁੰਚੇ ਸਨ, ਉਹਨਾਂ ਨੇ ਕਿਹਾ ਕਿ ਜਿਥੇ ਕਾਂਗਰਸ ਲੋਕਾਂ ਨੂੰ ਜੋੜਨ ਲਈ ਕੰਮ ਕੀਤਾ ਹੈ, ਉਥੇ ਖੱਬੇ ਪੱਖੀ ਪਾਰਟੀਆਂ ਲੋਕਾਂ ਵਿਚ ਫੁੱਟ ਪਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਜਿੱਥੇ ਵੀ ਅਸੀਂ (ਕਾਂਗਰਸ) ਜਾਂਦੇ ਹਾਂ, ਅਸੀਂ ਸਾਰਿਆਂ ਨੂੰ ਜੋੜਨ ਦਾ ਕੰਮ ਕਰਦੇ ਹਾਂ। ਅਸੀਂ ਆਪਸ ਵਿੱਚ ਜੁੜਨ ਵਾਲੀ ਸ਼ਕਤੀ ਹਾਂ। ਜਿਥੇ ਵੀ ਅਸੀਂ ਜਾਂਦੇ ਹਾਂ, ਅਸੀਂ ਲੋਕਾਂ ਦੀ ਪਛਾਣ ਕਰਦੇ ਹਾਂ ਅਤੇ ਉਹਨਾਂ ਨੂੰ ਇਕਜੁੱਟ ਕਰਦੇ ਹਾਂ ਅਤੇ ਉਹਨਾਂ ਨੂੰ ਸ਼ਕਤੀਸ਼ਾਲੀ ਬਣਾਉਂਦੇ ਹਾਂ।

ਆਰਐਸਐਸ 'ਤੇ ਚੁਟਕੀ ਲੈਂਦਿਆਂ ਰਾਹੁਲ ਨੇ ਕਿਹਾ ਕਿ ਸੰਘ ਸਮਝਦਾ ਹੈ ਕਿ ਸਭ ਨੂੰ ਜੋੜਨ ਵਾਲੇ ਲੋਕਾਂ ਤੋਂ ਉਹਨਾ ਨੂੰ ਸਭ ਤੋਂ ਵੱਡਾ ਖ਼ਤਰਾ ਹੈ।

ਰਾਹੁਲ ਨੇ ਕਿਹਾ ਅਤੇ ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਉਨ੍ਹਾਂ ਦੀ ਤਰ੍ਹਾਂ ਖੱਬੇ ਪੱਖੀ ਵੀ ਸਮਾਜ ਨੂੰ ਵੰਡਣ ਦਾ ਕੰਮ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਖੱਬੇਪੱਖੀ ਵੀ ਗੁੱਸੇ ਅਤੇ ਹਿੰਸਾ ਦੀ ਵਿਚਾਰਧਾਰਾ ਹੈ। ਕਾਂਗਰਸ ਨੇ ਕਦੇ ਨਫ਼ਰਤ ਨਹੀਂ ਫੈਲਾਈ ਅਤੇ ਸਿਰਫ ਸਾਰਿਆਂ ਨੂੰ ਏਕਤਾ ਵਿੱਚ ਲਿਆਂਦਾ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਵੰਡ ਦੇਸ਼ ਅਤੇ ਰਾਜ ਨੂੰ ਕਮਜ਼ੋਰ ਕਰੇਗੀ। ਰਾਹੁਲ ਨੇ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਸਾਰੇ ਭਾਰਤੀਆਂ ਨੂੰ ਬਰਾਬਰ ਦਾ ਲਾਭ ਪਹੁੰਚਾਉਣਾ ਹੈ ਅਤੇ ਦੇਸ਼ ਉਦੋਂ ਹੀ ਤਰੱਕੀ ਕਰੇਗਾ ਜਦੋਂ ਇਹ ਇੱਕ ਰਹੇਗਾ।

ABOUT THE AUTHOR

...view details