ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਟਰੋਲ ਅਤੇ ਡੀਜਲ ਦੇ ਵਧਦੇ ਰੇਟਾਂ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਟਵੀਟ ਕਰ ਕਿਹਾ ਕਿ ਮੋਦੀ ਸਰਕਾਰ ਦੇ ਵਿਕਾਸ ਦਾ ਇਹ ਹਾਲ ਹੈ ਕਿ ਜੇਕਰ ਕਿਸੇ ਦਿਨ ਪੈਟਰੋਲ-ਡੀਜ਼ਲ ਦੇ ਰੇਟ ਨਾ ਵਧੇ ਤਾਂ ਜਿਆਦਾ ਵੱਡੀ ਖਬਰ ਬਣ ਜਾਂਦੀ ਹੈ।
ਦੇਸ਼ ’ਚ ਤੇਲ ਦੇ ਵਧਦੇ ਰੇਟਾਂ ਨੂੰ ਲੈ ਕੇ ਕਾਂਗਰਸ ਨੇ ਕੁਝ ਸਮੇਂ ਪਹਿਲਾ ਪ੍ਰਦਰਸ਼ਨ ਵੀ ਕੀਤਾ ਸੀ। ਦੂਜੇ ਪਾਸੇ ਕਾਂਗਰਸੀ ਨੇਤਾ ਰਾਹੁਲ ਗਾਂਦੀ ਨੇ ਇਸ ਮੁੱਦੇ ਨੂੰ ਲੈ ਕੇ ਮੋਦੀ ਸਰਕਾਰ ’ਤੇ ਸਮੇਂ ਸਮੇਂ ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ।
ਰਾਹੁਲ ਨੇ ਆਪਣੇ ਇਕ ਪੁਰਾਣੇ ਟਵਿੱਟ ਚ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਭ ਤੋਂ ਜਿਆਦਾ ਗਰੀਬੀ ਭਾਰਤ ਚ ਵਧਣ ਸਬੰਧੀ ਇੱਕ ਰਿਪੋਟ ਦਾ ਹਵਾਲਾ ਦਿੰਦੇ ਹੋਏ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਸੀ ਕਿ ਦੇਸ਼ ਦੀ ਮੁੜ ਨਿਰਮਾਣ ਦੀ ਸ਼ੁਰੂਆਤ ਉਸ ਸਮੇਂ ਹੋਵੇਗੀ ਜਦੋ ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਨਗੇ ਅਤੇ ਮਾਹਰਾਂ ਦੀ ਮਦਦ ਲੈਣਗੇ।

ਉਨ੍ਹਾਂ ਨੇ ਇੱਕ ਰਿਪੋਰਟ ਸਾਂਝਾ ਕਰਦੇ ਹੋਏ ਟਵਿਟ ਕੀਤਾ ਇਹ ਭਾਰਤ ਸਰਕਾਰ ਦੇ ਮਹਾਂਮਾਰੀ ਮਾੜੇ ਪ੍ਰਬੰਧਾਂ ਦਾ ਨਤੀਜਾ ਹੈ। ਪਰ ਹੁਣ ਸਾਨੂੰ ਭਵਿੱਖ ਵੱਲ ਵੀ ਦੇਖਣਾ ਹੋਵੇਗਾ।
ਕਾਂਗਰਸ ਨੇਤਾ ਨੇ ਕਿਹਾ ਕਿ ਸਾਡੇ ਦੇਸ਼ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਉਸ ਸਮੇਂ ਹੋਵੇਗੀ ਹੁਣ ਪ੍ਰਧਾਨਮੰਤਰੀ ਆਪਣੀ ਗਲਤੀਆਂ ਸਵੀਕਾਰ ਕਰਨਗੇ ਅਤੇ ਮਾਹਰਾਂ ਦੀ ਮਦਦ ਲੈਣਗੇ। ਨਕਾਰਨੇ ਦੀ ਸਥਿਤੀ ਚ ਬਣੇ ਰਹਿਣ ਨਾਲ ਕਿਸੇ ਚੀਜ਼ ਦਾ ਹਲ ਨਹੀਂ ਨਿਕਲੇਗਾ।
ਰਾਹੁਲ ਗਾਂਧੀ ਨੇ ਜਿਸ ਰਿਪੋਰਟ ਨੂੰ ਸਾਂਝਾ ਕੀਤਾ ਉਸ ਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਦੁਨਿਆ ਭਰ ਚ ਗਰੀਬੀ ਵੱਡੇ ਪੈਮਾਨੇ ਤੇ ਵਧੀ ਹੈ ਅਤੇ ਇਸ ਚ ਭਾਰਤ ਦਾ ਸਭ ਤੋਂ ਜਿਆਦਾ ਯੋਗਦਾਨ ਹੈ।