ਨਵੀਂ ਦਿੱਲੀ:ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਸਾਨਾਂ ਦੇ ਸਮਰਥਨ ਚ ਟਰੈਟਰ ਮਾਰਚ ਕੱਢਿਆ। ਰਾਹੁਲ ਗਾਂਧੀ ਖੁਦ ਟਰੈਕਟਰ ਚਲਾ ਕੇ ਸੰਸਦ ਪਹੁੰਚੇ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਹੈ।
ਕਿਸਾਨਾਂ ਦੇ ਸਮਰਥਨ ’ਚ ਟਰੈਕਟਰ ਚਲਾ ਕੇ ਸੰਸਦ ਪਹੁੰਚੇ ਰਾਹੁਲ ਗਾਂਧੀ ਦੱਸ ਦਈਏ ਕਿ ਰਾਹੁਲ ਗਾਂਧੀ ਦੇ ਟਰੈਕਟਰ ਦੇ ਅੱਗੇ ਕਾਲਾ ਬੈਨਰ ਲੱਗਿਆ ਸੀ ਜਿਸ ’ਤੇ ਕਿਸਾਨ ਵਿਰੋਧੀ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਓ।
ਕਿਸਾਨਾਂ ਦੇ ਸਮਰਥਨ ’ਚ ਟਰੈਕਟਰ ਚਲਾ ਕੇ ਸੰਸਦ ਪਹੁੰਚੇ ਰਾਹੁਲ ਗਾਂਧੀ ਰਾਹੁਲ ਗਾਂਧੀ ਦੇ ਨਾਲ ਟਰੈਕਟਰ ’ਤੇ ਹੱਥ ’ਚ ਪੋਸਟਰ ਲਏ ਹੋਏ ਕਾਂਗਰਸੀ ਨੇਤਾ ਵੀ ਬੈਠੇ ਸੀ।
ਇਹ ਵੀ ਪੜੋ: ਅੱਜ ਜੰਤਰ ਮੰਤਰ 'ਤੇ ਕਿਸਾਨੀ ਸੰਸਦ ਦਾ ਮਹਿਲਾਵਾਂ ਕਰਨਗੀਆਂ ਆਯੋਜਨ
ਇਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ, ਕੇਂਦਰ ਸਰਕਾਰ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਪਵੇਗਾ। ਇਹ ਕਾਨੂੰਨ 2-3 ਵੱਡੇ ਉਦਯੋਗਪਤੀਆਂ ਦੇ ਲਈ ਹੈ। ਇਹ ਕਿਸਾਨਾਂ ਦੇ ਫਾਇਦੇ ਦੇ ਲਈ ਨਹੀਂ ਹੈ। ਇਹ ਕਾਲੇ ਕਾਨੂੰਨ ਹਨ। ਮੈ ਕਿਸਾਨਾਂ ਦੇ ਸੰਦੇਸ਼ ਨੂੰ ਸੰਸਦ ਤੱਕ ਲੈ ਕੇ ਆਇਆ ਹਾਂ।
ਕਾਂਗਰਸ ਦੇ ਸਾਂਸਦ ਨੇ ਕਿਹਾ, ਸਰਕਾਰ ਦੇ ਮੁਤਾਬਿਕ ਕਿਸਾਨ ਬਹੁਤ ਖੁਸ਼ ਹਨ ਅਤੇ ਜੋ (ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ) ਬਾਹਰ ਬੈਠੇ ਹਨ ਉਹ ਅੱਤਵਾਦੀ ਹਨ ਪਰ ਅਸਲ ਚ ਕਿਸਾਨਾਂ ਦੇ ਅਧਿਕਾਰਾਂ ਨੂੰ ਉਨ੍ਹਾਂ ਤੋਂ ਖੋਹਿਆ ਜਾ ਰਿਹਾ ਹੈ।
ਦੱਸ ਦਈਏ ਕਿ ਇਸ ਦੌਰਾਨ ਰਾਹੁਲ ਗਾਂਧੀ ਦੇ ਨਾਲ ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਰਵਨੀਤ ਬਿੱਟੂ, ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ, ਡਾ. ਅਮਰ ਸਿੰਘ ਟਰੈਕਟਰ ’ਤੇ ਬੈਠੇ ਨਜ਼ਰ ਹੋਏ।