ਨਵੀਂ ਦਿੱਲੀ: ਪਿਛਲੇ ਦਿਨੀਂ ਤਾਜਪੋਸ਼ੀ ਸਮਾਗਮ ਮੌਕੇ ਨਵਜੋਤ ਸਿੰਘ ਸਿੱਧੂ ਵਲੋਂ ਕਿਸਾਨਾਂ ਦੀ ਤੁਲਨਾ ਪਿਆਸੇ ਨਾਲ ਕਰਕੇ ਖੁਦ ਨੂੰ ਖੂਹ ਦੱਸਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਕਿਸਾਨ ਉਨ੍ਹਾਂ ਨੂੰ ਆ ਕੇ ਮਿਲਣ।
ਇਸ ਦੇ ਉਲਟ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਕਿਸਾਨਾਂ ਦੀ ਹਮਾਇਤ ਕਰਦੇ ਨਜ਼ਰ ਆਏ ਅਤੇ ਟਰੈਕਟਰ 'ਤੇ ਸੰਸਦ 'ਚ ਕਿਸਾਨਾਂ ਦੀ ਅਵਾਜ਼ ਬੁਲੰਦ ਕਰਨ ਲਈ ਪਹੁੰਚੇ।
ਨਵਜੋਤ ਸਿੱਧੂ ਤੋਂ ਅੱਗੇ ਨਿਕਲੇ ਰਾਹੁਲ ਗਾਂਧੀ, ਟਰੈਕਟਰ 'ਤੇ ਸੰਸਦ ਪੰਹੁਚ ਕੀਤਾ ਕਿਸਾਨਾਂ ਦਾ ਸਮਰਥਨ ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਰਵਨੀਤ ਬਿੱਟੂ, ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ, ਡਾ. ਅਮਰ ਸਿੰਘ ਟਰੈਕਟਰ 'ਤੇ ਬੈਠੇ ਨਜ਼ਰ ਆਏ। ਇਸ ਦੇ ਨਾਲ ਹੀ ਹਰਿਆਣਾ ਦੇ ਦੀਪਇੰਦਰ ਹੁੱਡਾ ਵੀ ਉਨ੍ਹਾਂ ਦੇ ਨਾਲ ਸਨ।
ਨਵਜੋਤ ਸਿੱਧੂ ਤੋਂ ਅੱਗੇ ਨਿਕਲੇ ਰਾਹੁਲ ਗਾਂਧੀ, ਟਰੈਕਟਰ 'ਤੇ ਸੰਸਦ ਪੰਹੁਚ ਕੀਤਾ ਕਿਸਾਨਾਂ ਦਾ ਸਮਰਥਨ ਦੱਸ ਦਈਏ ਕਿ ਨਵਜੋਤ ਸਿੱਧੂ ਵਲੋਂ ਦੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਵਲੋਂ ਇਸ ਦੀ ਵਿਰੋਧਤਾ ਕੀਤੀ ਗਈ ਸੀ, ਜਿਸ 'ਚ ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਸੱਚਮੁੱਚ ਸਿੱਧੂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ ਤਾਂ ਉਹ ਕਿਸਾਨ ਮੋਰਚੇ 'ਚ ਆਉਣ। ਇਸ ਦੇ ਨਾਲ ਹੀ ਨਵਜੋਤ ਸਿੱਧੂ ਜਦੋਂ ਤਾਜਪੋਸ਼ੀ ਤੋਂ ਅਗਲੇ ਦਿਨ ਚਮਕੌਰ ਸਾਹਿਬ ਨਤਮਸਤਕ ਹੋਣ ਗਏ ਤਾਂ ਕਿਸਾਨਾਂ ਵਲੋਂ ਸਿੱਧੂ ਦਾ ਵਿਰੋਧ ਕੀਤਾ ਗਿਆ। ਜਿਸ 'ਚ 45 ਦੇ ਕਰੀਬ ਕਿਸਾਨਾਂ 'ਤੇ ਮਾਮਲੇ ਵੀ ਦਰਜ ਕੀਤੇ ਗਏ।
ਨਵਜੋਤ ਸਿੱਧੂ ਤੋਂ ਅੱਗੇ ਨਿਕਲੇ ਰਾਹੁਲ ਗਾਂਧੀ, ਟਰੈਕਟਰ 'ਤੇ ਸੰਸਦ ਪੰਹੁਚ ਕੀਤਾ ਕਿਸਾਨਾਂ ਦਾ ਸਮਰਥਨ ਹੁਣ ਕਿਤੇ ਨਾ ਕਿਤੇ ਇਹ ਵੀ ਸਵਾਲ ਉਠਦਾ ਹੈ ਕਿ ਜੇਕਰ ਸੱਚਮੁੱਚ ਨਵਜੋਤ ਸਿੱਧੂ ਕਿਸਾਨ ਹਮਾਇਤੀ ਹਨ ਤਾਂ ਚਮਕੌਰ ਸਾਹਿਬ ਵਿਰੋਧ ਪ੍ਰਦਰਸ਼ਨ ਲਈ ਪਹੁੰਚੇ ਕਿਸਾਨਾਂ ਨਾਲ ਸਿੱਧੂ ਬਿਨਾਂ ਗੱਲਬਾਤ ਕੀਤੇ ਉਥੋਂ ਚਲੇ ਗਏ ਅਤੇ ਨਾਲ ਹੀ ਕਿਸਾਨਾਂ 'ਤੇ ਕੀਤੇ ਪਰਚਿਆਂ ਨੂੰ ਰੋਕਣ ਲਈ ਸਿੱਧੂ ਵਲੋਂ ਕਿਉਂ ਨਹੀਂ ਰੋਕਿਆ ਗਿਆ।
ਇਹ ਵੀ ਪੜ੍ਹੋ:ਕਿਸਾਨਾਂ ਦੇ ਸਮਰਥਨ ’ਚ ਟਰੈਕਟਰ ਚਲਾ ਕੇ ਸੰਸਦ ਪਹੁੰਚੇ ਰਾਹੁਲ ਗਾਂਧੀ