ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਲਗਾਤਾਰ ਕਿਸੇ ਨਾ ਕਿਸੇ ਖੇਤਰ 'ਚ ਲੋਕਾਂ ਤੋਂ ਜ਼ਮੀਨੀ ਸਥਿਤੀ ਜਾਣਨ ਲਈ ਪਹੁੰਚ ਰਹੇ ਹਨ। ਇਸ ਕੜੀ 'ਚ ਸੋਮਵਾਰ ਨੂੰ ਉਹ ਦਿੱਲੀ ਦੇ ਓਖਲਾ ਇੰਡਸਟਰੀਅਲ ਏਰੀਆ ਦੇ ਫੇਜ਼ ਵਨ ਇਲਾਕੇ 'ਚ ਸਥਿਤ ਇਕ ਮੋਟਰਸਾਈਕਲ ਵਰਕਸ਼ਾਪ 'ਤੇ ਪਹੁੰਚੇ। ਗਾਂਧੀ ਕਰੀਬ ਅੱਧਾ ਘੰਟਾ ਉਥੇ ਰਹੇ। ਇਸ ਦੌਰਾਨ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੇ ਕੰਮ ਬਾਰੇ ਜਾਣਿਆ ਅਤੇ ਹਰ ਰੋਜ਼ ਉਨ੍ਹਾਂ ਨੂੰ ਆਉਣ ਵਾਲੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ। ਉਨ੍ਹਾਂ ਉੱਥੇ ਮੌਜੂਦ ਲੋਕਾਂ ਨਾਲ ਭਾਰਤ ਜੋੜੋ ਯਾਤਰਾ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਲੋਕਾਂ ਤੋਂ ਜਾਣਿਆ ਕਿ ਭਾਰਤ ਜੋੜੋ ਯਾਤਰਾ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਕਿਹੋ ਜਿਹੀ ਸੀ।
ਰਾਹੁਲ ਗਾਂਧੀ ਨੇ ਵਾਇਰਲ ਸਬਜ਼ੀ ਵਿਕਰੇਤਾ ਰਾਮੇਸ਼ਵਰ ਨਾਲ ਕੀਤੀ ਮੁਲਾਕਾਤ, ਲਿਖਿਆ ਕਿ ਭਾਰਤੀਆਂ ਦੇ ਸੁਭਾਵਕ ਸੁਭਾਅ ਦੀ ਝਲਕ ਦਿਖਾਈ ਦਿੰਦੀ ਹੈ ਇਨਾਂ 'ਚ - Member of Parliament Rahul Gandhi
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੋਮਵਾਰ ਦੁਪਹਿਰ ਨੂੰ ਓਖਲਾ ਪਹੁੰਚੇ ਅਤੇ ਉਹ ਕਰੀਬ ਅੱਧਾ ਘੰਟਾ ਓਖਲਾ 'ਚ ਰਹੇ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਆਜ਼ਾਦਪੁਰ ਮੰਡੀ ਦੇ ਰਾਮੇਸ਼ਵਰ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।
ਰਾਹੁਲ ਜ਼ਿੰਦਾਬਾਦ ਦੇ ਨਾਅਰੇ:ਜਦੋਂ ਲੋਕਾਂ ਨੂੰ ਰਾਹੁਲ ਗਾਂਧੀ ਦੇ ਵਰਕਸ਼ਾਪ ਵਿੱਚ ਆਉਣ ਬਾਰੇ ਪਤਾ ਲੱਗਾ ਤਾਂ ਉੱਥੇ ਹਜ਼ਾਰਾਂ ਲੋਕ ਇਕੱਠੇ ਹੋ ਗਏ। ਲੋਕ ਕਾਂਗਰਸੀ ਆਗੂ ਦੀ ਇੱਕ ਝਲਕ ਪਾਉਣ ਲਈ ਬੇਤਾਬ ਨਜ਼ਰ ਆਏ। ਰਾਹੁਲ ਗਾਂਧੀ ਨੇ ਉੱਥੇ ਮੌਜੂਦ ਲੋਕਾਂ ਨਾਲ ਹੱਥ ਮਿਲਾਇਆ। ਇਸ ਦੌਰਾਨ ਲਗਾਤਾਰ ਰਾਹੁਲ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਸਨ। ਇਸ ਤੋਂ ਬਾਅਦ ਉਹ ਆਜ਼ਾਦਪੁਰ ਮੰਡੀ ਦੇ ਵਾਇਰਲ ਸਬਜ਼ੀ ਵਿਕਰੇਤਾ ਰਾਮੇਸ਼ਵਰ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲੇ ਅਤੇ ਉਨ੍ਹਾਂ ਦਾ ਦਰਦ ਸੁਣਿਆ। ਗਾਂਧੀ ਨੇ ਫਿਰ ਟਵੀਟ ਕੀਤਾ ਕਿ ਰਾਮੇਸ਼ਵਰ ਜੀ ਇੱਕ ਜੀਵੰਤ ਵਿਅਕਤੀ ਹਨ! ਉਨ੍ਹਾਂ ਵਿੱਚ ਕਰੋੜਾਂ ਭਾਰਤੀਆਂ ਦੇ ਸੁਭਾਅ ਦੀ ਝਲਕ ਦਿਖਾਈ ਦਿੰਦੀ ਹੈ। ਜੋ ਲੋਕ ਪ੍ਰਤੀਕੂਲ ਹਾਲਾਤਾਂ ਵਿੱਚ ਵੀ ਮੁਸਕਰਾ ਕੇ ਅੱਗੇ ਵਧਦੇ ਹਨ, ਉਹ ਸੱਚਮੁੱਚ 'ਭਾਰਤ ਦੀ ਕਿਸਮਤ ਦੇ ਨਿਰਮਾਤਾ' ਹਨ।
- Jalandhar News: ਕਰੀਬ 45 ਘੰਟਿਆਂ ਬੋਰਵੈੱਲ ਚੋਂ ਕੱਢੀ ਸੁਰੇਸ਼ ਦੀ ਲਾਸ਼, ਬੋਰਵੈੱਲ ਵਿੱਚ ਮਸ਼ੀਨ ਠੀਕ ਕਰਨ ਲਈ ਉਤਰਿਆ ਸੀ
- Himachal landslide: ਸ਼ਿਮਲਾ ਦੇ ਸ਼ਿਵ ਮੰਦਰ 'ਚ ਢਿੱਗਾਂ ਡਿੱਗਣ ਕਾਰਨ 30 ਲੋਕਾਂ ਦੇ ਦੱਬੇ ਜਾਣ ਦਾ ਖਦਸ਼ਾ, ਬਚਾਅ ਕਾਰਜ ਜਾਰੀ
- Independence Day: ਸੁਤੰਤਰਤਾ ਦਿਵਸ 'ਤੇ ਸ਼ਾਨਦਾਰ ਤਿਆਰੀ, 1800 ਮਹਿਮਾਨਾਂ ਨੂੰ ਸੱਦਾ, ਰਵਾਇਤੀ ਪਹਿਰਾਵੇ 'ਚ ਨਜ਼ਰ ਆਉਣਗੇ ਲੋਕ
ਇਸ ਤੋਂ ਪਹਿਲਾਂ ਇਨ੍ਹਾਂ ਥਾਵਾਂ 'ਤੇ ਪਹੁੰਚੇ ਰਾਹੁਲ: ਇਸ ਤੋਂ ਪਹਿਲਾਂ ਰਾਹੁਲ ਗਾਂਧੀ 1 ਅਗਸਤ ਨੂੰ ਸਵੇਰੇ 4 ਵਜੇ ਆਜ਼ਾਦਪੁਰ ਸਬਜ਼ੀ ਮੰਡੀ ਪਹੁੰਚੇ ਸਨ। ਮੰਡੀ ਵਿੱਚ ਉਨ੍ਹਾਂ ਨੇ ਫਲਾਂ ਅਤੇ ਸਬਜ਼ੀਆਂ ਦੀਆਂ ਵਧ ਰਹੀਆਂ ਕੀਮਤਾਂ ਬਾਰੇ ਵਿਕਰੇਤਾਵਾਂ ਅਤੇ ਗਾਹਕਾਂ ਨਾਲ ਗੱਲਬਾਤ ਕੀਤੀ। ਇਸ ਤੋਂ ਕੁਝ ਦਿਨ ਪਹਿਲਾਂ ਗਾਂਧੀ ਨੇ ਸੋਨੀਪਤ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚ ਕੇ ਝੋਨਾ ਲਾਉਣ ਵਾਲੇ ਕਿਸਾਨਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਤੋਂ ਉਨ੍ਹਾਂ ਦੀਆਂ ਬੁਨਿਆਦੀ ਸਮੱਸਿਆਵਾਂ ਜਾਣੀਆਂ। ਇਸ ਤੋਂ ਇਲਾਵਾ ਉਹ ਕੁਝ ਦਿਨ ਪਹਿਲਾਂ ਕਰੋਲ ਬਾਗ ਦੀ ਬਾਈਕ ਰਿਪੇਅਰਿੰਗ ਮਾਰਕੀਟ ਵਿੱਚ ਮਕੈਨਿਕਾਂ ਦੀਆਂ ਸਮੱਸਿਆਵਾਂ ਜਾਣਨ ਲਈ ਪੁੱਜੇ ਸਨ।