ਸੂਰਤ:ਕਾਂਗਰਸੀ ਆਗੂ ਰਾਹੁਲ (RAHUL GANDHI) ਗਾਂਧੀ ਸ਼ੁੱਕਰਵਾਰ ਨੂੰ ਸੂਰਤ ਪਹੁੰਚੇ। ਜਿੱਥੇ ਕਾਂਗਰਸੀ ਆਗੂ ਰਾਹੁਲ ਗਾਂਧੀ (RAHUL GANDHI) ਦਾ ਸੂਰਤ ਏਅਰਪੋਰਟ 'ਤੇ ਗੁਜਰਾਤ ਕਾਂਗਰਸ ਦੇ ਲੀਡਰਾਂ ਨੇ ਸਵਾਗਤ ਕੀਤਾ। ਏਅਰਪੋਰਟ ਤੋਂ ਰਾਹੁਲ ਗਾਂਧੀ ਅਦਾਲਤ ਵਿੱਚ ਪਹੁੰਚੇ, ਜਿੱਥੇ ਅਦਾਲਤੀ ਕਮਰੇ ਵਿੱਚ ਗਵਾਹ ਦੇ ਬਿਆਨ 'ਤੇ ਰਾਹੁਲ ਗਾਂਧੀ (RAHUL GANDHI) ਦਾ ਵਾਧੂ ਬਿਆਨ ਲਿਆ ਗਿਆ। ਉਸਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਭਾਸ਼ਣ ਦੌਰਾਨ ਕੋਈ ਵੀਡੀਓਗ੍ਰਾਫ਼ਰ ਮੌਜੂਦ ਸੀ ਜਾਂ ਨਹੀਂ। ਮੈਨੂੰ ਕੁੱਝ ਨਹੀਂ ਪਤਾ।
ਰਾਹੁਲ ਗਾਂਧੀ ਨੇ ਮੋਦੀ ਸਮਾਜ 'ਤੇ ਕੀਤੀ ਸੀ ਟਿੱਪਣੀ
ਰਾਹੁਲ ਗਾਂਧੀ (RAHUL GANDHI) ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਸਮਾਜ 'ਤੇ ਟਿੱਪਣੀ ਕੀਤੀ ਸੀ। ਉਦੋਂ ਨੀਰਵ ਮੋਦੀ ਅਤੇ ਲਲਿਤ ਮੋਦੀ ਦੀਆਂ ਖਬਰਾਂ ਸੁਰਖੀਆਂ ਵਿੱਚ ਸਨ। ਰਾਹੁਲ ਗਾਂਧੀ (RAHUL GANDHI) ਨੇ ਕਿਹਾ ਸੀ ਕਿ ਮੋਦੀ ਚੋਰ ਹੈ। ਸੂਰਤ (ਪੱਛਮੀ) ਦੇ ਵਿਧਾਇਕ ਅਤੇ ਹੁਣ ਕੈਬਨਿਟ ਮੰਤਰੀ ਪੂਰਨੇਸ਼ ਮੋਦੀ ਨੇ ਸੂਰਤ ਦੀ ਅਦਾਲਤ ਵਿੱਚ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਇਸ ਮਾਮਲੇ ਵਿੱਚ ਰਾਹੁਲ ਗਾਂਧੀ (RAHUL GANDHI) ਪਹਿਲਾਂ ਵੀ 2 ਵਾਰ ਆਪਣਾ ਜਵਾਬ ਦੇਣ ਆ ਚੁੱਕੇ ਹਨ। 2 ਗਵਾਹਾਂ ਦੇ ਬਿਆਨ ਤੋਂ ਬਾਅਦ ਰਾਹੁਲ ਗਾਂਧੀ (RAHUL GANDHI) ਆਪਣੇ ਅਗਲੇ ਬਿਆਨ ਲਈ ਸੂਰਤ ਅਦਾਲਤ ਪਹੁੰਚੇ।
ਰਾਹੁਲ ਗਾਂਧੀ (RAHUL GANDHI) ਦੁਪਹਿਰ ਕਰੀਬ 3.15 ਵਜੇ ਸੂਰਤ ਏਅਰਪੋਰਟ ਪਹੁੰਚੇ। ਸੂਰਤ ਹਵਾਈ ਅੱਡੇ 'ਤੇ ਰਾਹੁਲ ਗਾਂਧੀ (RAHUL GANDHI) ਦਾ ਸਵਾਗਤ ਕੀਤਾ ਗਿਆ। ਕਾਂਗਰਸੀ ਆਗੂ ਤੇ ਹਲਕਾ ਇੰਚਾਰਜਾਂ ਸਮੇਤ ਵਰਕਰ ਹਾਜ਼ਰ ਸਨ। ਇਸ ਤੋਂ ਇਲਾਵਾ ਸੂਰਤ ਵਿੱਚ ਵੀ ਪੁਲਿਸ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸਰਕਾਰੀ ਵਕੀਲ ਪੂਰਨੇਸ਼ ਮੋਦੀ ਨੇ ਇਸ ਮਾਮਲੇ ਵਿੱਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਹੈ। ਭਲਕੇ ਅਦਾਲਤ ਵਿੱਚ ਅਗਲੀ ਸੁਣਵਾਈ ਹੋਵੇਗੀ, ਹਾਲਾਂਕਿ ਰਾਹੁਲ ਗਾਂਧੀ (RAHUL GANDHI) ਸੁਣਵਾਈ ਵਿੱਚ ਹਾਜ਼ਰ ਨਹੀਂ ਹੋਣਗੇ।।
ਹਾਈਕੋਰਟ ਜਾਣ ਦੀ ਤਿਆਰੀ