ਨਵੀਂ ਦਿੱਲੀ: ਪੰਜਾਬ ਵਿੱਚ ਚੱਲ ਰਹੇ ਵੱਡੇ ਸਿਆਸੀ ਬਦਲਾਅ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਾਂਗਰਸ (Congress) ਉੱਤੇ ਜਮਕੇ ਨਿਸ਼ਾਨੇ ਸਾਧੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਸੱਤਾ ਦੀ ਇਸ ਲੜਾਈ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਜਨਤਾ ਦਾ ਹੋਇਆ ਹੈ। ਪੰਜਾਬ ਵਿੱਚ ਸਰਕਾਰ ਠੱਪ ਹੋ ਗਈ ਹੈ।
ਰਾਘਵ ਨੇ ਕਿਹਾ ਕਿ ਸਭ ਤੋਂ ਵੱਡਾ ਨੁਕਸਾਨ ਸ਼ਾਸਨ ਅਤੇ ਪ੍ਰਸ਼ਾਸਨ ਦਾ ਹੋਇਆ ਹੈ।ਕੁਰਸੀ ਨੂੰ ਅੱਗੇ ਰੱਖਕੇ ਕਾਂਗਰਸ ਨੇ ਜਨਤਾ ਦੇ ਨਾਲ ਬਹੁਤ ਧੋਖਾ ਕੀਤਾ ਹੈ। ਕਾਂਗਰਸ ਨੂੰ ਲੋਕਾਂ ਦੀ ਖੁਸ਼ਹਾਲੀ ਨਹੀਂ ਸਗੋਂ ਆਪਣੀ ਕੁਰਸੀ ਦੀ ਚਿੰਤਾ ਹੈ।ਕਾਂਗਰਸ ਦਾ ਡੁੱਬਦਾ ਟਾਇਟੇਨਿਕ ਜਹਾਜ ਬਣ ਚੁੱਕੀ ਹੈ। ਕਾਂਗਰਸ ਦੇ ਕੋਲ ਕੋਈ ਵਿਜ਼ਨ ਵੀ ਨਹੀਂ ਹੈ। ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਕਾਂਗਰਸ ਦਾ ਅਕਾਲੀ ਦਲ ਤੋਂ ਵੀ ਜ਼ਿਆਦਾ ਬੁਰਾ ਹਾਲ ਕਰਣਗੇ।