ਚੰਡੀਗੜ੍ਹ: ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿੱਚ 8 ਅਗਸਤ ਦੇ ਦਿਨ ਦਾ ਖ਼ਾਸ ਮਹੱਤਵ ਹੈ। 8 ਅਗਸਤ 1942 'ਚ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦੇ ਖਿਲਾਫ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਦਰਅਸਲ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕੱਢਣ ਲਈ ਕਈ ਅਹਿੰਸਕ ਅੰਦੋਲਨਾਂ ਦੀ ਅਗਵਾਈ ਕੀਤੀ ਸੀ, ਭਾਰਤ ਛੱਡੋ ਅੰਦੋਲਨ ਵੀ ਇਨ੍ਹਾਂ ਚੋਂ ਇੱਕ ਹੈ।
ਇਹ ਵੀ ਪੜੋ: ਮੁੱਖ ਮੰਤਰੀ ਪੰਜਾਬ ਵਲੋਂ ਤਗਮਾ ਜੇਤੂ ਨੀਰਜ ਚੋਪੜਾ ਲਈ ਕੀਤਾ ਵੱਡਾ ਐਲਾਨ
8 ਅਗਸਤ ਦਾ ਦਿਨ ਅਫਗਾਨਿਸਤਾਨ ਵਿੱਚ ਵੀ ਇੱਕ ਮਹੱਤਵਪੂਰਣ ਘਟਨਾ ਦਾ ਗਵਾਹ ਰਿਹਾ ਹੈ। ਸਾਲ 1988 'ਚ 8 ਅਗਸਤ ਦੇ ਦਿਨ ਹੀ ਨੌਂ ਸਾਲਾਂ ਦੀ ਲੜ੍ਹਾਈ ਤੋਂ ਬਾਅਦ ਅਫਗਾਨਿਸਤਾਨ ਤੋਂ ਰੂਸੀ ਫੌਜ ਦੀ ਵਾਪਸੀ ਹੋਣੀ ਸ਼ੁਰੂ ਹੋਈ ਸੀ।
ਦੇਸ਼ ਦੁਨੀਆ ਦੇ ਇਤਿਹਾਸ 'ਚ ਅੱਠ ਅਗਸਤ ਦੀ ਤਰੀਕ 'ਤੇ ਦਰਜ ਕੁੱਝ ਹੋਰਨਾਂ ਮਹੱਤਵਪੂਰਣ ਘਟਨਾਵਾਂ ਦਾ ਵੇਰਵਾ
1509: ਵਿਜੇ ਨਗਰ ਸਿਆਸਤ ਦੇ ਬਾਦਸ਼ਾਹ ਵਜੋਂ ਰਾਜਾ ਕ੍ਰਿਸ਼ਣਾਦੇਵ ਰਾਏ ਦੀ ਤਾਜਪੋਸ਼ੀ ਹੋਈ ਸੀ।
1549: ਫ੍ਰਾਂਸ ਨੇ ਇੰਗਲੈਂਡ ਵਿਰੁੱਧ ਜੰਗ ਦਾ ਐਲਾਨ ਕੀਤਾ।
1609: ਵੇਨਿਸ ਦੀ ਸੀਨੇਟ ਨੇ ਗੈਲੀਲੀਯੋ ਵੱਲੋਂ ਤਿਆਰ ਕੀਤੀ ਗਈ ਦੁਰਬੀਨ ਦੀ ਜਾਂਚ ਕੀਤੀ।
1763: 8 ਅਗਸਤ ਦੇ ਦਿਨ ਹੀ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਖ਼ਿਰਕਾਰ ਕੈਨੇਡਾ, ਫ੍ਰਾਂਸ ਦੇ ਅਧਿਕਾਰ ਤੋਂ ਸੁਤੰਤਰ ਹੋਇਆ।
1864: ਜਿਨੇਵਾ ਵਿੱਚ ਰੈਡ ਕ੍ਰਾਸ ਦੀ ਸਥਾਪਨਾ।
1876: ਥਾਮਸ ਅਲਵਾ ਐਡੀਸਨ ਨੇ ਮਿਮਉਗ੍ਰਾਫ ਨੂੰ ਪੇਟੈਂਟ ਕਰਵਾਇਆ।