ਪੰਜਾਬ

punjab

ETV Bharat / bharat

ਸਵੀਡਨ ਦੀ ਮਹਾਰਾਣੀ ਸਿਲਵੀਆ ਹੋਈ ਹਾਦਸੇ ਦਾ ਸ਼ਿਕਾਰ - ਮਹਾਰਾਣੀ ਸਿਲਵੀਆ

ਸਵੀਡਨ ਦੀ ਰਾਣੀ ਸਿਲਵੀਆ ਸ਼ਾਹੀ ਮਹਿਲ ’ਚ ਸੋਮਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਉਨ੍ਹਾਂ ਨੂੰ ਕਈ ਫੈਕਚਰ ਆਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਤਸਵੀਰ
ਤਸਵੀਰ

By

Published : Feb 16, 2021, 1:44 PM IST

ਸਟਾਕਹੋਮ: ਸਵੀਡਨ ਦੀ ਰਾਣੀ ਸਿਲਵੀਆ ਸ਼ਾਹੀ ਮਹਿਲ ’ਚ ਸੋਮਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਉਨ੍ਹਾਂ ਨੂੰ ਕਈ ਫੈਕਚਰ ਆਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਘਰ ’ਚ ਗਲਤੀ ਨਾਲ ਡਿੱਗ ਗਈ ਸੀ ਰਾਣੀ ਸਿਲਵੀਆ

ਸਵੀਡੀਸ਼ ਰਾਇਲ ਕੋਰਟ ਦੇ ਬੁਲਾਰੇ ਜੋਹਾਨ ਟੇਗੇਲ ਨੇ ਸਿਨਹੁਆ ਨੂੰ ਦੱਸਿਆ ਕਿ ਸੋਮਵਾਰ ਦੀ ਸਵੇਰ ਰਾਣੀ ਆਪਣੇ ਘਰ ਚ ਗਲਤੀ ਨਾਲ ਡਿੱਗ ਗਈ ਜਿਸ ਕਾਰਨ ਉਨ੍ਹਾਂ ਦੇ ਸੱਜੀ ਗੁੱਟ ’ਚ ਮੋਚ ਆ ਗਈ। ਜਿਸ ਤੋਂ ਬਾਅਦ ਉਨ੍ਹਾ ਨੂੰ ਤੁਰੰਤ ਹੀ ਹਸਪਤਾਲ ਚ ਭਰਤੀ ਕਰਵਾਇਆ ਗਿਆ।

ਇਲਾਜ ਤੋਂ ਬਾਅਦ ਘਰ ਵਾਪਸ ਆਈ ਰਾਣੀ ਸਿਲਵੀਆ

ਫਿਲਹਾਲ ਇਲਾਜ ਤੋਂ ਬਾਅਦ ਰਾਣੀ ਹੁਣ ਠੀਕ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਹੁਣ ਆਪਣੇ ਪੈਲੇਸ ਚ ਵਾਪਸ ਆ ਗਏ ਹਨ।

ABOUT THE AUTHOR

...view details