ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਦੇਹਾਂਤ (Queen Elizabeth II dies) ਹੋ ਗਿਆ ਹੈ। 96 ਸਾਲਾ ਮਹਾਰਾਣੀ ਪਿਛਲੇ ਸਾਲ ਅਕਤੂਬਰ ਤੋਂ ਕਈ ਬੀਮਾਰੀਆਂ ਤੋਂ ਠੀਕ ਹੋ ਗਈ ਸੀ, ਪਰ ਉਨ੍ਹਾਂ ਨੂੰ ਤੁਰਨ ਫਿਰਨਾ ਅਤੇ ਖੜ੍ਹਾ ਹੋਣਾ ਮੁਸ਼ਕਲ ਹੋ ਰਿਹਾ ਸੀ। ਹਾਲ ਹੀ 'ਚ ਮਹਾਰਾਣੀ ਐਲਿਜ਼ਾਬੇਥ ਆਪਣੇ ਪਰਿਵਾਰ ਨਾਲ ਰਹਿਣ ਲਈ ਸਕਾਟਲੈਂਡ ਗਈ ਹੋਈ ਸੀ।
ਇਹ ਵੀ ਪੜੋ:ਕੈਨੇਡਾ ਵਿੱਚ ਛੁਰਾ ਮਾਰਨ ਦੀਆਂ ਘਟਨਾਵਾਂ ਦਾ ਆਖਰੀ ਸ਼ੱਕੀ ਵੀ ਮਾਰਿਆ ਗਿਆ
ਬਕਿੰਘਮ ਪੈਲੇਸ ਨੇ ਰਿਪੋਰਟ ਦਿੱਤੀ ਕਿ ਮਹਾਰਾਣੀ ਨੇ ਸਕਾਟਲੈਂਡ ਤੋਂ ਵਾਪਸ ਆਉਣ ਤੋਂ ਬਾਅਦ ਆਪਣੀ ਪ੍ਰੀਵੀ ਕੌਂਸਲ ਦੀ ਮੀਟਿੰਗ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਉਹ ਆਰਾਮ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ, ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਬੋਰਿਸ ਜੌਨਸਨ ਨੂੰ ਮਿਲੇ ਸਨ ਅਤੇ ਸਕਾਟਿਸ਼ ਪਹਾੜਾਂ ਵਿੱਚ ਇੱਕ ਮਹਿਲ ਬਾਲਮੋਰਲ ਵਿਖੇ ਨਵੇਂ ਪ੍ਰਧਾਨ ਮੰਤਰੀ ਲਿਜ਼ ਟਰਸ ਨੂੰ ਨਿਯੁਕਤ ਕੀਤਾ ਸੀ। ਉਸਦਾ ਪੁੱਤਰ ਪ੍ਰਿੰਸ ਚਾਰਲਸ ਅਤੇ ਪੋਤਾ ਪ੍ਰਿੰਸ ਵਿਲੀਅਮ ਉਸਨੂੰ ਮਿਲਣ ਲਈ ਰਵਾਨਾ ਹੋ ਗਏ ਹਨ।
ਬੀਤੇ ਦਿਨ ਸਵੇਰੇ ਮਹਾਰਾਣੀ ਦੀ ਸਿਹਤ ਜਾਂਚ ਤੋਂ ਬਾਅਦ, ਮਹਾਰਾਣੀ ਦੇ ਡਾਕਟਰ ਉਸਦੀ ਸਿਹਤ ਬਾਰੇ ਚਿੰਤਤ ਸਨ ਅਤੇ ਸਲਾਹ ਦਿੱਤੀ ਸੀ ਕਿ ਉਹ ਡਾਕਟਰੀ ਨਿਗਰਾਨੀ ਵਿੱਚ ਰਹਿਣ। ਪੈਲੇਸ ਨੇ ਕਿਹਾ ਸੀ ਕਿ ਮਹਾਰਾਣੀ ਬਾਲਮੋਰਲ 'ਚ ਆਰਾਮਦਾਇਕ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਲਿਜ਼ ਟਰਸ ਅਤੇ ਉਨ੍ਹਾਂ ਦੀ ਟੀਮ ਨੂੰ ਸੰਸਦ ਵਿਚ ਇਹ ਜਾਣਕਾਰੀ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਚੈਂਬਰ ਛੱਡਣ ਦੀ ਤਿਆਰੀ ਕਰਨ ਲਈ ਕਿਹਾ ਗਿਆ ਸੀ।
ਲਿਜ਼ ਟਰਸ ਨੇ ਕੀਤਾ ਟਵੀਟ: "ਪੂਰੀ ਕੌਮ ਮਹਾਰਾਣੀ ਦੀ ਸਿਹਤ ਸੰਬੰਧੀ ਬਕਿੰਘਮ ਪੈਲੇਸ ਦੀਆਂ ਖਬਰਾਂ ਤੋਂ ਬਹੁਤ ਚਿੰਤਤ ਹੈ। ਇਸ ਸਮੇਂ ਮਹਾਰਾਣੀ ਅਤੇ ਪੂਰੇ ਦੇਸ਼ ਨੂੰ ਮੇਰੀਆਂ ਸ਼ੁਭਕਾਮਨਾਵਾਂ।" ਐਲਿਜ਼ਾਬੈਥ ਨੇ ਸੱਤ ਦਹਾਕਿਆਂ ਤੱਕ ਗੱਦੀ ਸੰਭਾਲੀ ਸੀ। ਉਸਨੇ ਹਾਲ ਹੀ ਦੇ ਮਹੀਨਿਆਂ ਵਿੱਚ ਆਪਣੇ ਉੱਤਰਾਧਿਕਾਰੀ ਪ੍ਰਿੰਸ ਚਾਰਲਸ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਫਰਜ਼ ਸੌਂਪੇ ਹਨ।
ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਹਾਰਾਣੀ ਨੂੰ ਸਾਡੇ ਸਮਿਆਂ ਦੀ ਦਿੱਗਜ ਵਜੋਂ ਯਾਦ ਕੀਤਾ ਜਾਵੇਗਾ। ਉਸਨੇ ਅਜਿਹੀ ਲੀਡਰਸ਼ਿਪ ਦਿੱਤੀ ਜਿਸ ਨੇ ਉਸਦੀ ਕੌਮ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਸਨੇ ਜਨਤਕ ਜੀਵਨ ਵਿੱਚ ਇੱਜ਼ਤ ਅਤੇ ਸ਼ਿਸ਼ਟਾਚਾਰ ਦਾ ਪ੍ਰਦਰਸ਼ਨ ਕੀਤਾ। ਮੈਂ ਉਸਦੀ ਮੌਤ ਤੋਂ ਦੁਖੀ ਹਾਂ। ਦੁੱਖ ਦੀ ਇਸ ਘੜੀ ਵਿੱਚ ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਅਤੇ ਬ੍ਰਿਟੇਨ ਦੇ ਲੋਕਾਂ ਦੇ ਨਾਲ ਹਨ।
ਇਹ ਵੀ ਪੜੋ:Love Rashifal: ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਸਵੀਟਹਾਰਟ ਦਾ ਪਿਆਰ ਅਤੇ ਸਨਮਾਨ