ਨਵੀਂ ਦਿੱਲੀ:ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਕਤਰ ਦੀ ਇੱਕ ਅਦਾਲਤ ਨੇ ਕਥਿਤ ਜਾਸੂਸੀ ਮਾਮਲੇ ਵਿੱਚ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਕਰਮਚਾਰੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਘੱਟ ਕਰ ਦਿੱਤਾ ਹੈ। ਮੰਤਰਾਲੇ ਨੇ ਇਕ ਬਿਆਨ 'ਚ ਕਿਹਾ, 'ਅਸੀਂ 'ਦਹਾਰਾ ਗਲੋਬਲ' ਮਾਮਲੇ 'ਚ ਕਤਰ ਦੀ ਅਪੀਲ ਕੋਰਟ ਦੇ ਅੱਜ ਦੇ ਫੈਸਲੇ 'ਤੇ ਗੌਰ ਕੀਤਾ, ਜਿਸ 'ਚ ਸਜ਼ਾ ਨੂੰ ਘੱਟ ਕਰ ਦਿੱਤਾ ਗਿਆ ਹੈ।'
ਮੌਤ ਦੀ ਸਜ਼ਾ ਤੋਂ ਕੁਝ ਰਾਹਤ:ਅੱਠ ਸਾਬਕਾ ਜਲ ਸੈਨਾ ਕਰਮਚਾਰੀਆਂ ਨੂੰ ਜਾਸੂਸੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਕਤੂਬਰ ਵਿੱਚ ਕਤਰ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਸਾਰੇ ਭਾਰਤੀ ਨਾਗਰਿਕ ਦੋਹਾ ਸਥਿਤ 'ਦਹਾਰਾ ਗਲੋਬਲ' ਕੰਪਨੀ ਦੇ ਕਰਮਚਾਰੀ ਸਨ ਅਤੇ ਉਨ੍ਹਾਂ ਨੂੰ ਅਗਸਤ 2022 ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ 'ਤੇ ਲੱਗੇ ਦੋਸ਼ ਕਤਰ ਦੇ ਅਧਿਕਾਰੀਆਂ ਨੇ ਜਨਤਕ ਨਹੀਂ ਕੀਤੇ ਸਨ। ਪਿਛਲੇ ਮਹੀਨੇ ਭਾਰਤ ਨੇ ਇਸ ਸਜ਼ਾ ਵਿਰੁੱਧ ਕਤਰ ਦੀ ਅਪੀਲੀ ਅਦਾਲਤ ਤੱਕ ਪਹੁੰਚ ਕੀਤੀ ਸੀ।