ਪੰਜਾਬ

punjab

ETV Bharat / bharat

ਪੰਜਾਬੀ ਗਾਇਕ ਨਿੰਜਾ ਨੇ ਆਪਣੇ ਨਵਾਂ ਗੀਤ ਜੈਸਲਮੇਰ ’ਚ ਫ਼ਿਲਮਾਇਆ - ਆਵਾਜ਼ ਦਾ ਲੋਹਾ

ਗਾਇਕ ਨਿੰਜਾ ਪੰਜਾਬੀ ਗੀਤਾਂ ਦੇ ਨਾਲ ਨਾਲ ਹਿੰਦੀ ਗੀਤਾਂ ’ਚ ਵੀ ਆਪਣੀ ਆਵਾਜ਼ ਦਾ ਲੋਹਾ ਮੰਨਵਾ ਚੁੱਕੇ ਹਨ। ਉਹ ਜੈਸਲਮੇਰ ’ਚ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਲਈ ਆਏ ਹੋਏ ਸਨ।

ਨਿੰਜਾ ਗੀਤ ਦੀ ਸ਼ੂਟਿੰਗ ਦੌਰਾਨ ਆਪਣੇ ਸਾਥੀ ਮੈਬਰਾਂ ਨਾਲ
ਨਿੰਜਾ ਗੀਤ ਦੀ ਸ਼ੂਟਿੰਗ ਦੌਰਾਨ ਆਪਣੇ ਸਾਥੀ ਮੈਬਰਾਂ ਨਾਲ

By

Published : Apr 12, 2021, 6:55 PM IST

ਜੈਸਲਮੇਰ: ਭਾਰਤੀ ਪਲੇਅਬੈਕ ਸਿੰਗਰ ਅਮਿਤ ਭੱਲਾ ਜੋ ਕਿ ਨਿੰਜਾ ਦੇ ਨਾਮ ਨਾਲ ਵੀ ਮਸ਼ਹੂਰ ਹਨ ਅਤੇ ਹੁਣ ਤੱਕ ਕਈ ਪੰਜਾਬੀ ਗੀਤਾਂ ਦੇ ਨਾਲ ਨਾਲ ਹਿੰਦੀ ਗੀਤਾਂ ’ਚ ਵੀ ਆਪਣੀ ਆਵਾਜ਼ ਦਾ ਲੋਹਾ ਮੰਨਵਾ ਚੁੱਕੇ ਹਨ। ਉਹ ਜੈਸਲਮੇਰ ’ਚ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਲਈ ਆਏ ਹੋਏ ਸਨ। ਨਿੰਜਾ ਨੇ ਆਪਣੇ ਆਉਣ ਵਾਲੇ ਗੀਤ ਦੀ ਸ਼ੂਟਿੰਗ ਜੈਸਲਮੇਰ ਦੇ ਰੇਤਲੇ ਮੱਖਮਲੀ ਟਿੱਲਿਆਂ ਦੇ ਨਾਲ ਹੀ ਪਟਵਿਆਂ ਦੀ ਹਵੇਲੀ ਅਤੇ ਕਈ ਹੋਰਨਾਂ ਲੋਕੇਸ਼ਨਾਂ ’ਤੇ ਵੀ ਸ਼ੂਟ ਕੀਤਾ ਹੈ ਅਤੇ ਐਤਵਾਰ 11 ਅਪ੍ਰੈਲ ਨੂੰ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਉਹ ਪੰਜਾਬ ਲਈ ਰਵਾਨਾ ਹੋਏ।

ਪੰਜਾਬੀ ਸਿੰਗਰ ਨਿੰਜਾ ਨੇ ਪੰਜਾਬ ਪਰਤਣ ਤੋ ਪਹਿਲਾਂ ਈ ਟੀਵੀ, ਭਾਰਤ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਦੌਰਾਨ ਦੱਸਿਆ ਕਿ ਰਾਜਸਥਾਨ ਮੇਹਮਾਨਨਵਾਜ਼ੀ ਲਈ ਪ੍ਰਸਿੱਧ ਹੈ ਅਤੇ ਜੈਸਲਮੇਰ ਦੀ ਮਹਿਮਾਨਨਵਾਜ਼ੀ ਤਾਂ ਸਭ ਤੋਂ ਅਲੱਗ ਹੈ ਨਾਲ ਹੀ ਇੱਥੇ ਦੀ ਕਲਾ ਅਤੇ ਸੰਸਕ੍ਰਿਤੀ ਦਾ ਕੋਈ ਸਾਨ੍ਹੀ ਨਹੀਂ ਹੈ।

ਮਸ਼ੂਹਰ ਪੰਜਾਬ ਗਾਇਕ ਨਿੰਜਾ ਨੇ ਜਦੋਂ ਗੀਤ ਦੀ ਸ਼ੂਟਿੰਗ ਦਾ ਪ੍ਰੋਗਰਾਮ ਬਣਾਇਆ ਤਾਂ ਇਸ ਲਈ ਜੈਸਲਮੇਰ ਹੀ ਉਨ੍ਹਾਂ ਦੀ ਪਹਿਲੀ ਪੰਸਦ ਸੀ, ਕਿਉਂਕਿ ਇੱਥੋਂ ਦੇ ਦ੍ਰਿਸ਼ ਬਹੁਤ ਸੁੰਦਰ ਹਨ ਨਾਲ ਹੀ ਇਥੇ ਦੀ ਹਵਾ ’ਚ ਸੰਗੀਤ ਸਮਾਇਆ ਹੋਇਆ ਹੈ।

ਨਿੰਜਾ ਗੀਤ ਦੀ ਸ਼ੂਟਿੰਗ ਦੌਰਾਨ ਆਪਣੇ ਸਾਥੀ ਮੈਬਰਾਂ ਨਾਲ

ਉਨ੍ਹਾਂ ਦੱਸਿਆ ਕਿ ਜਦੋਂ ਉਹ ਇਹ ਗੀਤ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਇੱਥੇ ਦੇ ਸਥਾਨਕ ਲੋਕਾਂ ਨੂੰ ਉਨ੍ਹਾਂ ਦੀ ਬਹੁਤ ਮਦਦ ਕੀਤੀ ਅਤੇ ਇੱਥੇ ਦੇ ਲੋਕਾਂ ’ਚ ਆਪਣਾਪਣ ਮਹਿਸੂਸ ਹੁੰਦਾ ਹੈ। ਉਨ੍ਹਾ ਕਿਹਾ ਕਿ ਜਲਦ ਹੀ ਉਹ ਜੈਸਲਮੇਰ ’ਚ ਇੱਕ ਸ਼ੋਅ ਕਰਨਗੇ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਗੀਤ ਸੁਨਾਉਣਗੇ।

ਉਨ੍ਹਾਂ ਨੌਜਵਾਨਾਂ ਨੂੰ ਦੱਸਿਆ ਕਿ ਉਹ ਇੱਕ ਸਧਾਰਣ ਪਰਿਵਾਰ ਨਾਲ ਸਬੰਧਿਤ ਹਨ ਅਤੇ ਆਪਣੀ ਮਿਹਨਤ ਸਦਕਾ ਹੀ ਅੱਜ ਉਹ ਇਸ ਮੁਕਾਮ ’ਤੇ ਪਹੁੰਚੇ ਹਨ, ਅਜਿਹੇ ’ਚ ਉਹ ਦੇਸ਼ਭਰ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਕਿਸੇ ਵੀ ਖੇਤਰ ’ਚ ਕੈਰੀਅਰ ਬਨਾਉਣਾ ਹੋਵੇ ਤਾਂ ਉਸ ਲਈ ਦਿਲ ਤੋਂ ਜੁੱਟ ਜਾਣ ਅਤੇ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਆਪਣੇ ਮਾਤਾ-ਪਿਤਾ ਨੂੰ ਹਮੇਸ਼ਾ ਖੁਸ਼ ਰੱਖਣਾ ਚਾਹੀਦਾ ਹੈ, ਉਨ੍ਹਾਂ ਦੇ ਅਸ਼ੀਰਵਾਦ ਸਦਕਾ ਹੀ ਰੱਬ ਵੀ ਤੁਹਾਡਾ ਸਾਥ ਦਿੰਦਾ ਹੈ। ਨਿੰਜਾ ਨੇ ਜੈਸਲਮੇਰ ’ਚ ਗੀਤ ਦੀ ਸ਼ੂਟਿੰਗ ਦੌਰਾਨ ਆਪਣੀਆਂ ਕਈ ਫੋਟੋਆਂ ਅਤੇ ਵੀਡੀਓ ਵੀ ਆਪਣੇ ਸ਼ੋਸ਼ਲ-ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤੇ।

ਨਿੰਜਾ ਨੇ ਜੈਸਲਮੇਰ ਤੋਂ ਪਰਤਣ ਤੋਂ ਪਹਿਲਾਂ ਆਪਣੇ ਚਾਹੁਣ ਵਾਲਿਆਂ ਨੂੰ ਵੀ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਕਈ ਫੋਟੋਆਂ ਖਿੱਚਵਾਈਆਂ।

ABOUT THE AUTHOR

...view details