ਚੰਡੀਗੜ੍ਹ: ਕੈਲੀਫੋਰਨੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬੀ ਪੁਲਸ ਅਫ਼ਸਰ ਹਰਮਿੰਦਰ ਗਰੇਵਾਲ ਦੀ ਮੌਤ ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਉਂਟੀ ਦੇ ਅਧੀਨ ਪੈਂਦੇ ਸ਼ਹਿਰ ਗਾਲਟ ਦੇ ਇਕ ਪੰਜਾਬੀ ਪੁਲਿਸ ਅਫ਼ਸਰ ਹਰਮਿੰਦਰ ਸਿੰਘ ਗਰੇਵਾਲ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ ਇਹ ਹਾਦਸਾ ਬੀਤੇ ਐਤਵਾਰ ਨੂੰ ਹਾਈਵੇ-99 'ਤੇ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ ਹਰਮਿੰਦਰ ਸਿੰਘ ਗਰੇਵਾਲ 22 ਅਗਸਤ ਨੂੰ ਡਿਉਟੀ ਦੌਰਾਨ ਕੈਲੀਫੋਰਨੀਆ ਦੇ ਕੈਲਡੋਰ ਵਿਚ ਲੱਗੀ ਅੱਗ ਦੇ ਸੰਬੰਧ 'ਚ ਪੁਲਸ ਸਹਾਇਤਾ ਲਈ ਹਾਈਵੇ-99 'ਤੇ ਜਾ ਰਹੇ ਸਨ। ਇਸ ਦੌਰਾਨ ਦੂਜੇ ਪਾਸਿਓਂ ਆਉਂਦੀ ਇਕ ਪਿਕਅੱਪ ਗੱਡੀ ਡਿਵਾਈਡਰ ਤੋੜ ਕੇ ਗਰੇਵਾਲ ਦੀ ਗੱਡੀ ਵਿੱਚ ਜਾ ਵੱਜੀ।
ਦੂਜੀ ਗੱਡੀ ਵੀ ਪੰਜਾਬੀ ਹੀ ਚਲਾ ਰਿਹਾ ਸੀ
ਪ੍ਰਾਪਤ ਜਾਣਕਾਰੀ ਮੁਤਾਬਕ ਪਿੱਕਅਪ ਗੱਡੀ ਵੀ ਪੰਜਾਬੀ ਮੂਲ ਦਾ ਨੌਜਵਾਨ ਮਨਜੋਤ ਸਿੰਘ ਥਿੰਦ ਚਲਾ ਰਿਹਾ ਸੀ। ਪੁਲਿਸ ਦੀ ਕਾਰ 'ਚ ਹਰਿਮੰਦਰ ਗਰੇਵਾਲ ਅਤੇ ਉਸ ਦੇ ਨਾਲ ਡਿਊਟੀ 'ਤੇ ਇਕ ਮਹਿਲਾ ਪੁਲਸ ਅਧਿਕਾਰੀ ਹੇੜੇਰਾ ਕੋਰੀ ਸਵਾਰ ਸੀ। ਇਸ ਹਾਦਸੇ ਵਿਚ ਪਿਕਅੱਪ ਸਵਾਰ ਪੰਜਾਬੀ ਮੂਲ ਦੇ ਨੌਜਵਾਨ ਡਰਾਈਵਰ ਦੀ ਮੌਕੇ 'ਤੇ ਹੀ ਮੋਤ ਹੋ ਗਈ, ਜਦੋਂਕਿ ਦੋਵੇਂ ਪੁਲਸ ਕਰਮਚਾਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ