ਚੰਡੀਗੜ੍ਹ: ਸਮੁੱਚਾ ਦੇਸ਼ ਅੱਜ 100 ਕਰੋੜਵੇਂ ਵਿਅਕਤੀ ਨੂੰ ਕੋਰੋਨਾ ਬਿਮਾਰੀ ਦੀ ਰੋਕਥਾਮ ਲਈ ਟੀਕਾ ਲਗਾਉਣ ਦਾ ਜਸ਼ਨ ਮਨਾ ਰਿਹਾ ਹੈ। ਇਸੇ ਦੌਰਾਨ ਪੰਜਾਬ ਵੀ ਹੁਣ ਤੱਕ 75 ਫੀਸਦੀ ਦੇ ਕਰੀਬ ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲਗਾਏ ਜਾਣ ਦੀ ਸਥਿਤੀ ਵਿੱਚ ਪੁੱਜ ਗਿਆ ਹੈ। ਭਾਰਤ ਦੀ ਕੁਲ ਆਬਾਦੀ ਲਗਭਗ 135 ਕਰੋੜ ਹੈ ਤੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narender Modi) ਨੇ ਟੀਕਾ ਲਗਵਾਉਣ ਵਾਲੇ 100 ਕਰੋੜਵੇਂ ਵਿਅਕਤੀ ਨਾਲ ਮੁਲਾਕਾਤ ਕੀਤੀ। ਭਾਰਤ ਹੁਣ ਤੱਕ 100 ਕਰੋੜ ਆਬਾਦੀ ਨੂੰ ਟੀਕਾ ਲਗਾ ਕੇ ਲਗਭਗ 80 ਫੀਸਦੀ ਆਬਾਦੀ ਨੂੰ ਟੀਕਾ ਲਗਾਉਣ ਵਾਲਾ ਦੇਸ਼ ਬਣ ਗਿਆ ਹੈ।
ਇਹ ਹਨ ਅੰਕੜੇ
ਪੰਜਾਬ ਵਿੱਚ ਹੁਣ ਤੱਕ 2 ਕਰੋੜ 13 ਲੱਖ 94 ਹਜਾਰ 223 (21394223) ਡੋਜ਼ਾਂ (Vaccines) ਲਗਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਡੋਜਾਂ ਨਾਲ ਪੰਜਾਬ ਦੀ ਕੁਲ ਕਰੀਬ ਤਿੰਨ ਕਰੋੜ (Punjab has about 3 crore population) ਦੀ ਆਬਾਦੀ ਵਿੱਚੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਵਿੱਚੋਂ ਬੁੱਧਵਾਰ ਤੱਕ ਇੱਕ ਕਰੋੜ 55 ਲੱਖ 80 ਹਜਾਰ (15580000) ਤੋਂ ਵੱਧ ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।
ਇਹ ਹੈ ਪੰਜਾਬ ਦੀ ਸਥਿਤੀ
ਪੰਜਾਬ ਦੇ ਅੰਕੜੇ ਦੱਸਦੇ ਹਨ ਕਿ ਬੁੱਧਵਾਰ ਤੱਕ ਕੁਲ 2 ਕਰੋੜ 13 ਲੱਖ 94 ਹਜਾਰ 223 (21394223) ਵੈਕਸੀਨ ਲਗਾਈ ਜਾ ਚੁੱਕੀ ਸੀ। ਪੰਜਾਬ ਦੀ ਵਸੋਂ ਦੀ ਗੱਲ ਕਰੀਏ ਤਾਂ ਇਸ ਵੇਲੇ ਤਿੰਨ ਕਰੋੜ ਦੇ ਨੇੜੇ ਆਬਾਦੀ ਪੁੱਜ ਗਈ ਹੈ। ਇਸ ਹਿਸਾਬ ਨਾਲ ਪੰਜਾਬ ਵਿੱਚ ਹੁਣ ਤੱਕ 18 ਸਾਲ ਦੀ ਉਮਰ ਤੋਂ ਉਪਰ ਵੈਕਸੀਨ ਲੈਣ ਯੋਗ ਆਬਾਦੀ ਵਿੱਚੋਂ ਲਗਭਗ 70 ਫੀਸਦੀ ਆਬਾਦੀ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਥੇ ਜਿਕਰਯੋਗ ਹੈ ਕਿ ਪੰਜਾਬ ਵਿੱਚ ਵੈਕਸੀਨ ਦੀ ਘਾਟ ਦੀ ਗੱਲ ਵੀ ਕੀਤੀ ਜਾਂਦੀ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਇਹ ਟੀਚਾ ਪੂਰਾ ਕਰਨਾ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ ਹੈ।
ਕਿਸ ਨੇ ਕਿੰਨੀ ਲਗਵਾਈ ਵੈਕਸੀਨ
ਹੈਲਥ ਵਰਕਰਾਂ ਦਾ ਕੋਰੋਨਾ ਮਰੀਜਾਂ ਦੀ ਸੰਭਾਲ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਨ੍ਹਾਂ ਵਰਕਰਾਂ ਨੂੰ ਕੋਰੋਨਾ ਵੈਕਸੀਨ ਲਗਾਉਣਾ ਸਰਕਾਰ ਦੀ ਤਰਜੀਹ ਰਹੀ ਹੈ ਤਾਂ ਕਿ ਉਹ ਆਪ ਸਿਹਤਮੰਦ ਰਹਿਣ ਤੇ ਮਰੀਜਾਂ ਦੀ ਸੰਭਾਲ ਕਰ ਸਕਣ। ਇਸ ਦੇ ਨਾਲ ਹੀ ਕਈ ਹੋਰ ਅਜਿਹੇ ਵਾਲੰਟੀਅਰ ਸੀ, ਜਿਨ੍ਹਾਂ ਦੀਆਂ ਡਿਊਟੀਆਂ ਕੋਰੋਨਾ ਨਾਲ ਲੜਾਈ ਵਿੱਚ ਫਰੰਟ ‘ਤੇ ਲੱਗੀਆਂ ਤੇ ਇਨ੍ਹਾਂ ਦੀ ਵੈਕਸੀਨੇਸ਼ਨ ਵੀ ਜਰੂਰੀ ਸੀ। ਪੰਜਾਬ ਦੇ ਹੈਲਥ ਵਰਕਰਾਂ ਤੇ ਫਰੰਟ ਲਾਈਨਰਾਂ ਵਿੱਚੋਂ ਇੱਕ ਇੱਕ ਕਰੋੜ 36 ਲੱਖ 8 ਹਜਾਰ 369 (1368369) ਨੇ ਪਹਿਲੀ ਡੋਜ਼ ਤੇ ਚਾਰ ਲੱਖ 65 ਹਜਾਰ 113 (465113) ਨੇ ਦੋਵੇਂ ਡੋਜ਼ਾਂ ਲੈ ਲਈਆਂ ਹਨ।