ਲਖੀਮਪੁਰ ਖੀਰੀ ਦੀਆਂ ਸਾਰੀਆਂ 8 ਸੀਟਾਂ 'ਤੇ ਭਾਜਪਾ ਨੇ ਹਾਸਿਲ ਕੀਤੀ ਜਿੱਤ
ਯੂਪੀ: ਭਾਜਪਾ ਨੇ ਦੇਵਰੀਆ ਜ਼ਿਲ੍ਹੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਕੀਤਾ ਕਬਜ਼ਾ - Punjab Assembly Elections 2022
16:35 March 10
ਲਖੀਮਪੁਰ ਖੀਰੀ ਦੀਆਂ ਸਾਰੀਆਂ 8 ਸੀਟਾਂ 'ਤੇ ਭਾਜਪਾ ਨੇ ਹਾਸਿਲ ਕੀਤੀ ਜਿੱਤ
16:26 March 10
ਬਲਿਆ 'ਚ EVM 'ਚ ਗੜਬੜੀ, ਸਲੇਮਪੁਰ ਵਿਧਾਨ ਸਭਾ ਦੀ ਰੁਕੀ ਗਿਣਤੀ
ਬਲਿਆ: ਜ਼ਿਲ੍ਹੇ ਵਿੱਚ ਚੱਲ ਰਹੀ ਵੋਟਾਂ ਦੀ ਗਿਣਤੀ ਦੌਰਾਨ ਦੋ ਬੂਥਾਂ ਦੀਆਂ ਈ.ਵੀ.ਐਮ ਮਸ਼ੀਨਾਂ ਚਾਲੂ ਨਾ ਹੋਣ ਕਾਰਨ ਜ਼ਿਲ੍ਹੇ ਦੇ ਸਲੇਮਪੁਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਠੱਪ ਪਏ ਹਨ। ਹੁਣ ਇਨ੍ਹਾਂ ਦੋਵਾਂ ਬੂਥਾਂ ਦੀ ਵੋਟਿੰਗ ਵੀਵੀਪੀਏਟੀ ਰਾਹੀਂ ਹੋਵੇਗੀ। ਇਸ ਦੇ ਨਾਲ ਹੀ ਇਸ ਸੀਟ 'ਤੇ ਭਾਜਪਾ ਉਮੀਦਵਾਰ ਵਿਜੇ ਲਕਸ਼ਮੀ ਗੌਤਮ 16 ਹਜ਼ਾਰ ਵੋਟਾਂ ਨਾਲ ਅੱਗੇ ਹਨ।
15:57 March 10
ਹਾਰਨ ਤੋਂ ਬਾਅਦ ਸੀਐੱਮ ਚੰਨੀ ਨੇ ’ਆਪ' ਨੂੰ ਦਿੱਤੀਆਂ ਵਧਾਈਆਂ
ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰ ਆਮ ਆਦਮੀ ਪਾਰਟੀ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਨ ਅਤੇ ਉਹ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਨੂੰ ਵਧਾਈਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ।
15:38 March 10
ਦੇਵਬੰਦ ਤੋਂ ਭਾਜਪਾ ਉਮੀਦਵਾਰ ਕੁੰਵਰ ਬ੍ਰਿਜੇਸ਼ ਸਿੰਘ ਰਹੇ ਜੇਤੂ
- ਦੇਵਬੰਦ ਤੋਂ ਭਾਜਪਾ ਉਮੀਦਵਾਰ ਕੁੰਵਰ ਬ੍ਰਿਜੇਸ਼ ਸਿੰਘ ਰਹੇ ਜੇਤੂ
- ਨਕੁੜ ਤੋਂ ਭਾਜਪਾ ਉਮੀਦਵਾਰ ਮੁਕੇਸ਼ ਚੌਧਰੀ ਜੇਤੂ ਰਹੇ।
- ਗੰਗੋਹ ਤੋਂ ਭਾਜਪਾ ਉਮੀਦਵਾਰ ਕੀਰਤ ਚੌਧਰੀ ਜੇਤੂ ਰਹੇ।
- ਰਾਮਪੁਰ ਤੋਂ ਭਾਜਪਾ ਉਮੀਦਵਾਰ ਦੇਵੇਂਦਰ ਨਿੰਮ ਜਿੱਤੇ ਹਨ।
- ਬੇਹਟ ਤੋਂ ਗਠਜੋੜ ਦੇ ਉਮੀਦਵਾਰ ਉਮਰ ਅਲੀ ਖਾਨ ਨੇ ਜਿੱਤ ਦਰਜ ਕੀਤੀ।
- ਗਠਜੋੜ ਦੇ ਉਮੀਦਵਾਰ ਆਸ਼ੂ ਮਲਿਕ ਸਹਾਰਨਪੁਰ ਦੇਹਟ ਤੋਂ ਚੋਣ ਜਿੱਤ ਗਏ ਹਨ।
- ਸਹਾਰਨਪੁਰ ਸ਼ਹਿਰ ਦੀ ਵਿਧਾਨ ਸਭਾ ਸੀਟ 'ਤੇ ਗਠਜੋੜ ਦੇ ਉਮੀਦਵਾਰ ਸੰਜੇ ਗਰਗ ਅਤੇ ਭਾਜਪਾ ਉਮੀਦਵਾਰ ਰਾਜੀਵ ਗੁੰਬਰ ਵਿਚਾਲੇ ਸਖ਼ਤ ਟੱਕਰ ਚੱਲ ਰਹੀ ਹੈ।
15:36 March 10
ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ
ਪੰਜਾਬ ’ਚ ਨਵਜੋਤ ਸਿੰਘ ਸਿੱਧੂ ਦੀ ਅਗਵਾਈ ’ਚ ਕਾਂਗਰਸ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਖੁਦ ਵੀ ਚੋਣ ਚ ਹਾਰਨ ਤੋਂ ਬਾਅਦ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਹਾਰ ਦੀ ਜਿੰਮੇਦਾਰੀ ਵੀ ਲਈ ਹੈ। ਦੱਸ ਦਈਏ ਕਿ ਸੂਬੇ ਚ ਆਮ ਆਦਮੀ ਪਾਰਟੀ ਇੱਕ ਵੱਡੀ ਸ਼ਕਤੀ ਬਣਦੀ ਹੋਈ ਦਿਖਾਈ ਦੇ ਰਹੀ ਹੈ। ਹੁਣ ਤੱਕ ਦੇ ਰੁਝਾਨਾਂ ਦੇ ਮੁਤਾਬਿਕ ਸੂਬੇ ਚ ਆਮ ਆਦਮੀ ਪਾਰਟੀ ਦੀ 93 ਤੋਂ ਜਿਆਦਾ ਸੀਟਾਂ ਮਿਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।
15:07 March 10
ਸਪਾ ਵਰਕਰ ਨੇ ਯੂਪੀ ਵਿਧਾਨ ਸਭਾ ਦੇ ਸਾਹਮਣੇ ਆਤਮਹੱਤਿਆ ਦੀ ਕੀਤੀ ਕੋਸ਼ਿਸ਼
ਸਪਾ ਵਰਕਰ ਨੇ ਯੂਪੀ ਵਿਧਾਨ ਸਭਾ ਦੇ ਸਾਹਮਣੇ ਆਤਮਹੱਤਿਆ ਦੀ ਕੀਤੀ ਕੋਸ਼ਿਸ਼
15:01 March 10
ਫਤਿਹਾਬਾਦ ਵਿਧਾਨ ਸਭਾ-28 'ਚ ਭਾਜਪਾ ਉਮੀਦਵਾਰ ਦੀ ਜਿੱਤ
- ਫਤਿਹਾਬਾਦ ਵਿਧਾਨ ਸਭਾ-28 'ਚ ਭਾਜਪਾ ਉਮੀਦਵਾਰ ਦੀ ਜਿੱਤ
- ਫਤਿਹਾਬਾਦ ਵਿਧਾਨ ਸਭਾ-28 ਗੇੜ ਦੀਆਂ ਵੋਟਾਂ ਦੀ ਗਿਣਤੀ ਹੋਈ ਪੂਰੀ
- ਭਾਜਪਾ ਦੇ ਛੋਟੇਲਾਲ ਵਰਮਾ ਲਈ ਕੁੱਲ ਵੋਟਾਂ - 109019
- ਸਪਾ ਦੀ ਰੂਪਾਲੀ ਦੀਕਸ਼ਿਤ ਨੂੰ ਕੁੱਲ 55527 ਵੋਟਾਂ ਮਿਲੀਆਂ
- ਬਸਪਾ ਦੇ ਸ਼ੈਲੇਂਦਰ ਜਾਦੌਨ ਨੂੰ ਕੁੱਲ 41055 ਵੋਟਾਂ ਮਿਲੀਆਂ
- ਭਾਜਪਾ ਉਮੀਦਵਾਰ 53492 ਵੋਟਾਂ ਨਾਲ ਰਹੇ ਜੇਤੂ
- ਨਿਘਾਸਨ- ਸ਼ਸ਼ਾਂਕ ਵਰਮਾ (ਭਾਜਪਾ) ਨੇ ਜਿੱਤ ਹਾਸਲ ਕੀਤੀ
- ਪਾਲੀਆ- ਹਰਵਿੰਦਰ ਕੁਮਾਰ ਸਾਹਨੀ (ਭਾਜਪਾ) ਜੇਤੂ ਰਹੇ
- ਸ਼੍ਰੀਨਗਰ- ਮੰਜੂ ਤਿਆਗੀ (ਭਾਜਪਾ) ਨੇ ਜਿੱਤ ਹਾਸਲ ਕੀਤੀ ਹੈ
- ਤਿੰਦਵਾੜੀ- ਰਾਮਕੇਸ਼ ਨਿਸ਼ਾਦ (ਭਾਜਪਾ) ਨੇ ਜਿੱਤ ਹਾਸਲ ਕੀਤੀ
- ਗੋਵਰਧਨ - ਮੇਘਸ਼ਿਆਮ (ਭਾਜਪਾ) ਨੇ ਜਿੱਤ ਪ੍ਰਾਪਤ ਕੀਤੀ
14:40 March 10
UP: ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ 1010 ਵੋਟਾਂ ਨਾਲ ਅੱਗੇ
UP: ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ 1010 ਵੋਟਾਂ ਨਾਲ ਅੱਗੇ
14:29 March 10
ਕਨੌਜ 'ਚ ਸਪਾ-ਭਾਜਪਾ ਸਮਰਥਕਾਂ ਵਿਚਾਲੇ ਹੋਈ ਪੱਥਰਬਾਜ਼ੀ
ਕਨੌਜ 'ਚ ਸਪਾ ਅਤੇ ਭਾਜਪਾ ਸਮਰਥਕਾਂ ਵਿਚਾਲੇ ਪੱਥਰਬਾਜ਼ੀ ਹੋ ਗਈ। ਜਿੱਥੇ ਬਦਮਾਸ਼ਾਂ ਨੂੰ ਖਦੇੜ ਰਹੀ ਪੈਰਾ ਮਿਲਟਰੀ ਫੋਰਸ 'ਤੇ ਵੀ ਹਮਲਾ ਹੋ ਗਿਆ। ਜਿਸ ਵਿੱਚ ਫੋਰਸ ਦਾ ਇੱਕ ਜਵਾਨ ਜ਼ਖਮੀ ਹੋ ਗਿਆ।
14:19 March 10
ਭਦੌੜ ਤੋਂ ਹਾਰ ਗਏ ਚਰਨਜੀਤ ਚੰਨੀ
ਭਦੌੜ ਸੀਟ ਤੋਂ ਵੱਡੇ ਫ਼ਰਕ ਨਾਲ ਹੋਈ ਹਾਰ। ਚਮਕੌਰ ਸਾਹਿਬ ਤੋਂ ਹਾਰ ਗਏ ਚਰਨਜੀਤ ਚੰਨੀ
14:14 March 10
ਲੰਬੀ ਤੋਂ ਹਾਰੇ ਪ੍ਰਕਾਸ਼ ਸਿੰਘ ਬਾਦਲ
ਲੰਬੀ ਤੋਂ ਹਾਰੇ ਪ੍ਰਕਾਸ਼ ਸਿੰਘ ਬਾਦਲ, ਗੁਰਮੀਤ ਸਿੰਘ ਖੁਡੀਆ ਨੇ ਜਿੱਤੀ ਲੰਬੀ ਸੀਟ
14:08 March 10
ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਜਿੱਤਣ 'ਤੇ ਦਿੱਤੀ ਵਧਾਈ
ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਜਿੱਤਣ 'ਤੇ ਦਿੱਤੀ ਵਧਾਈ,
ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਨੂੰ ਚੋਣਾਂ ' ਜਿੱਤ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ।
14:00 March 10
ਹਾਰ ਗਏ ਮਜੀਠੀਆ ਤੇ ਨਵਜੋਤ ਸਿੱਧੂ
ਅਕਾਲੀ ਦਲ ਤੋਂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਦੀ ਹਾਰ ਹੋਈ ਹੈ।
13:59 March 10
ਮੋਗਾ ਤੋਂ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਪਿੱਛੇ
ਮੋਗਾ ਤੋਂ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਪਿੱਛੇ
ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ ਨੂੰ 13 ਰਾਉਂਡ ਤੋਂ ਬਾਅਦ ਹੁਣ 51029 ਵੋਟਾਂ ਨਾਲ ਅੱਗੇ ਚਲ ਰਹੇ ਹਨ। ਮੋਗਾ ਤੋਂ ਸੋਨੂੰ ਸੂਦ ਦੀ ਭੈਣ ਕਰੀਬ 19 ਹਜ਼ਾਰ ਤੋਂ ਜਿਆਦਾ ਵੋਟਾਂ ਦੇ ਨਾਲ ਪਿੱਛੇ ਚਲ ਰਹੀ ਹੈ।
12ਵਾਂ ਰਾਊਂਡ ਸ੍ਰੀ ਮੁਕਤਸਰ ਸਾਹਿਬ
- ਸ਼੍ਰੋਮਣੀ ਅਕਾਲੀ ਦਲ 35649
- ਕਾਂਗਰਸ 12463
- ਆਮ ਆਦਮੀ ਪਾਰਟੀ 58114
ਸ੍ਰੀ ਮੁਕਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ 22465 ਵੋਟਾਂ ਨਾਲ ਅੱਗੇ
13:52 March 10
268 ਸੀਟਾਂ 'ਤੇ ਭਾਜਪਾ, 126 ਸੀਟਾਂ 'ਤੇ ਸਪਾ ਅੱਗੇ
ਯੂਪੀ ਦੀਆਂ 403 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਜਿਸ 'ਚ ਭਾਜਪਾ 268 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਸਪਾ 126 ਸੀਟਾਂ 'ਤੇ ਅੱਗੇ ਹੈ। ਬਸਪਾ 3 ਸੀਟਾਂ 'ਤੇ ਅੱਗੇ ਹੈ।
13:49 March 10
ਸੀਤਾਪੁਰ ਦੇ ਹਰਗਾਂਵ ਵਿਧਾਨ ਸਭਾ ਤੋਂ ਭਾਜਪਾ ਦੇ ਸੁਰੇਸ਼ ਰਾਹੀ ਜੇਤੂ
ਸੀਤਾਪੁਰ ਦੇ ਹਰਗਾਂਵ ਵਿਧਾਨ ਸਭਾ ਤੋਂ ਭਾਜਪਾ ਦੇ ਸੁਰੇਸ਼ ਰਾਹੀ ਜੇਤੂ
13:35 March 10
ਭਾਜਪਾ 268 ਸੀਟਾਂ 'ਤੇ ਅੱਗੇ, ਸਪਾ 126 ਸੀਟਾਂ 'ਤੇ ਅੱਗੇ
ਭਾਜਪਾ 268 ਸੀਟਾਂ 'ਤੇ ਅੱਗੇ, ਸਪਾ 126 'ਤੇ ਅੱਗੇ, ਯੂਪੀ ਦੀਆਂ 403 ਵਿਧਾਨ ਸਭਾ ਸੀਟਾਂ ਲਈ ਗਿਣਤੀ ਸ਼ੁਰੂ ਹੋ ਗਈ ਹੈ। ਜਿਸ 'ਚ ਭਾਜਪਾ 268 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਸਪਾ 126 ਸੀਟਾਂ 'ਤੇ ਅੱਗੇ ਹੈ। ਬਸਪਾ 3 ਸੀਟਾਂ 'ਤੇ ਅੱਗੇ ਹੈ।
13:29 March 10
'ਆਪ' ਉਮੀਦਵਾਰ ਜਗਦੀਪ ਸਿੰਘ ਕਾਕਾ ਜਿੱਤੇ
'ਆਪ' ਉਮੀਦਵਾਰ ਜਗਦੀਪ ਸਿੰਘ ਕਾਕਾ ਨੇ 58114 ਤੋਂ ਜ਼ਿਆਦਾ ਵੋਟਾਂ ਨਾਲ ਕੀਤੀ ਜਿੱਤ ਹਾਸਿਲ
13:27 March 10
ਖੰਨਾ ਤੋਂ ਆਪ ਦੇ ਉਮੀਦਵਾਰ ਤਰੁਣਪ੍ਰੀਤ ਸਿੰਘ ਸੋਂਦ ਦੀ ਜਿੱਤ
ਖੰਨਾ ਤੋਂ ਆਪ ਦੇ ਉਮੀਦਵਾਰ ਤਰੁਣਪ੍ਰੀਤ ਸਿੰਘ ਸੋਂਦ ਦੀ ਜਿੱਤ
13:21 March 10
'ਆਪ' ਦੇ ਉਮੀਦਵਾਰ ਹਰਪਾਲ ਚੀਮਾ ਵੀ ਇਮਤਿਹਾਨ ਵਿੱਚ ਹੋਏ ਪਾਸ
ਦਿੜਬਾ ਤੋਂ 'ਆਪ' ਦੇ ਉਮੀਦਵਾਰ ਹਰਪਾਲ ਚੀਮਾ ਵੀ ਕੀਤੀ ਜਿੱਤ ਦਰਜ
13:15 March 10
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵਧਾਈ
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵਧਾਈ, ਉਨ੍ਹਾਂ ਕਿਹਾ ਕਿ ਇਸ ਕ੍ਰਾਂਤੀ ਲਈ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ।
13:05 March 10
ਧੂਰੀ ਤੋਂ ਲੋਕਾਂ ਦੇ ਹਰਮਨ ਪਿਆਰੇ ਭਗਵੰਤ ਮਾਨ ਨੇ ਮਾਰੀ ਬਾਜ਼ੀ
ਧੂਰੀ ਤੋਂ 'ਆਪ' ਵੱਲੋਂ ਸੀਐਮ ਦੇ ਅਤੇ ਲੋਕਾਂ ਦੇ ਹਰਮਨ ਪਿਆਰੇ ਭਗਵੰਤ ਮਾਨ ਨੇ ਕੀਤੀ ਜਿੱਤ ਦਰਜ
13:00 March 10
ਸੁਨਾਮ ਤੋਂ 'ਆਪ' ਉਮੀਦਵਾਰ ਅਮਨ ਅਰੋੜਾ ਨੇ ਕੀਤੀ ਜਿੱਤ ਦਰਜ
ਸੁਨਾਮ ਤੋਂ 'ਆਪ' ਉਮੀਦਵਾਰ ਅਮਨ ਅਰੋੜਾ ਗੱਡਿਆ ਜਿੱਤ ਦਾ ਝੰਡਾ
13:00 March 10
ਹਿੰਗਾਂਗ ਤੋਂ ਮੁੱਖ ਮੰਤਰੀ ਐਨ. ਬੀਰੇਨ ਸਿੰਘ 24268 ਵੋਟਾਂ ਨਾਲ ਜੇਤੂ
ਹਿੰਗਾਂਗ ਤੋਂ ਮੁੱਖ ਮੰਤਰੀ ਐਨ. ਬੀਰੇਨ ਸਿੰਘ 24268 ਵੋਟਾਂ ਨਾਲ ਜੇਤੂ
12:54 March 10
ਭਗਵੰਤ ਮਾਨ 65858 ਵੋਟਾਂ ਨਾਲ ਅੱਗੇ
ਭਗਵੰਤ ਮਾਨ 65858 ਵੋਟਾਂ ਨਾਲ ਅੱਗੇ
12:39 March 10
ਚਰਨਜੀਤ ਚੰਨੀ ਨੇ ਕੱਲ੍ਹ ਬੁਲਾਈ ਕੈਬਨਿਟ ਮੀਟਿੰਗ
ਚਰਨਜੀਤ ਚੰਨੀ ਨੇ ਕੱਲ੍ਹ ਬੁਲਾਈ ਕੈਬਨਿਟ ਮੀਟਿੰਗ, ਮੀਟਿੰਗ ਤੋਂ ਬਾਅਦ ਦੇਣਗੇ ਅਸਤੀਫ਼ਾ
12:36 March 10
'ਆਪ' ਦੀ ਸਰਬਜੀਤ ਕੌਰ ਮਾਣੂਕੇ ਨੇ ਦਰਜ ਕੀਤੀ ਜਿੱਤ
- ਸਰਬਜੀਤ ਕੌਰ ਮਾਣੂਕੇ ਨੇ ਦਰਜ ਕੀਤੀ ਜਿੱਤ
- ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਮਾਣੂਕੇ ਨੇ ਜਿੱਤ ਦਰਜ ਕੀਤੀ
12:31 March 10
ਨਵਜੋਤ ਸਿੱਧੂ ਨੇ 'ਆਪ' ਨੂੰ ਦਿੱਤੀ ਵਧਾਈ
ਲੋਕਾਂ ਦੀ ਅਵਾਜ਼ ਵਾਹਿਗੁਰੂ ਦੀ ਅਵਾਜ਼ ਹੈ... ਪੰਜਾਬ ਦੇ ਲੋਕਾਂ ਦੇ ਫਤਵੇ ਨੂੰ ਨਿਮਰਤਾ ਸਹਿਤ ਵਧਾਈਆਂ
12:27 March 10
ਕੁਲਵੰਤ ਸਿੰਘ ਪੰਡੋਰੀ ਕਰੀਬ 15800 ਵੋਟਾਂ ਨਾਲ ਅੱਗੇ
- ਮਹਿਲ ਕਲਾਂ 7ਵਾਂ ਰਾਉਂਡ
- ਸ਼੍ਰੋਮਣੀ ਅਕਾਲੀ ਦਲ- 5669
- ਆਮ ਆਦਮੀ ਪਾਰਟੀ- 28739
- ਬੀਜੇਪੀ+ਕੈਪਟਨ- 1797
- ਕਾਂਗਰਸ- 9785
- ਸ਼੍ਰੋਮਣੀ ਅਕਾਲੀ ਦਲ (ਮਾਨ)- 12957
- ਮਹਿਲਾ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਕਰੀਬ 15800 ਵੋਟਾਂ ਨਾਲ ਅੱਗੇ ਚਲ ਰਹੇ ਹਨ
12:25 March 10
ਯੂਪੀ ਵਿਧਾਨ ਸਭਾ ਚੋਣਾਂ 2022: ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ 3296 ਵੋਟਾਂ ਨਾਲ ਪਿੱਛੇ
ਯੂਪੀ ਵਿਧਾਨ ਸਭਾ ਚੋਣਾਂ 2022: ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ 3296 ਵੋਟਾਂ ਨਾਲ ਪਿੱਛੇ
12:25 March 10
ਹਸਿਤਾਨਪੁਰ ਵਿਧਾਨ ਸਭਾ ਤੋਂ ਭਾਜਪਾ ਉਮੀਦਵਾਰ ਦਿਨੇਸ਼ ਖਟਿਕ ਅੱਗੇ, ਬਿਕਨੀ ਗਰਲ ਅਰਚਨਾ ਗੌਤਮ ਪਿੱਛੇ
ਹਸਿਤਾਨਪੁਰ ਵਿਧਾਨ ਸਭਾ ਤੋਂ ਭਾਜਪਾ ਉਮੀਦਵਾਰ ਦਿਨੇਸ਼ ਖਟਿਕ ਅੱਗੇ, ਬਿਕਨੀ ਗਰਲ ਅਰਚਨਾ ਗੌਤਮ ਪਿੱਛੇ
12:18 March 10
ਹਾਰ ਗਏ ਕੈਪਟਨ ਅਮਰਿੰਦਰ ਸਿੰਘ
ਹਾਰ ਗਏ ਕੈਪਟਨ ਅਮਰਿੰਦਰ ਸਿੰਘ
12:17 March 10
ਸੁਨਾਮ ਤੋਂ 'ਆਪ' ਦੇ ਅਮਨ ਅਰੋੜਾ ਜਿੱਤੇ
ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਅਰੋੜਾ ਨੇ ਜਿੱਤ ਹਾਸਿਲ ਕਰ ਲਈ ਹੈ।
12:11 March 10
ਯੂਪੀ: 254 ਸੀਟਾਂ 'ਤੇ ਭਾਜਪਾ, 126 'ਤੇ ਸਪਾ, 7 'ਤੇ ਬਸਪਾ ਅਤੇ 2 ਕਾਂਗਰਸ 'ਤੇ ਅੱਗੇ
12:01 March 10
ਕੁਲਤਾਰ ਸੰਧਵਾਂ 14955 ਵੋਟਾਂ ਦੇ ਫ਼ਰਕ ਨਾਲ ਅੱਗੇ
ਹਲਕਾ ਕੋਟਕਪੂਰਾ ਰਾਊਂਡ 8ਵੇਂ ’ਚ ਆਪ 36173,ਕਾਂਗਰਸ-21918, ਤੀਜੇ ਸ਼੍ਰੋਮਣੀ ਅਕਾਲੀ ਦਲ 19155 ਵੋਟਾਂ। ਕੁਲਤਾਰ ਸੰਧਵਾਂ 14955 ਵੋਟਾਂ ਦੇ ਫ਼ਰਕ ਨਾਲ ਅੱਗੇ
12:00 March 10
ਕਪੂਰਥਲਾ ’ਚ ਰਾਣਾ ਗੁਰਜੀਤ ਸਿੰਘ ਦੀ ਹੋਈ ਜਿੱਤ
ਰਾਣਾ ਗੁਰਜੀਤ ਸਿੰਘ ਹਲਕਾ ਕਪੂਰਥਲਾ ਤੋਂ 3400 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮੰਜੂ ਰਾਣਾ ਨੂੰ ਹਰਾਇਆ ਹੈ
11:53 March 10
ਕਪੂਰਥਲੇ ਤੋਂ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਨੇ ਦਰਜ ਕੀਤੀ ਜਿੱਤ
ਕਪੂਰਥਲੇ ਤੋਂ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਨੇ ਦਰਜ ਕੀਤੀ ਜਿੱਤ
11:52 March 10
ਯੂਪੀ: ਗਾਜ਼ੀਆਬਾਦ ਵਿੱਚ ਬਸਪਾ ਵਰਕਰ ਨੂੰ ਪਿਆ ਦਿਲ ਦਾ ਦੌਰਾ
ਗਾਜ਼ੀਆਬਾਦ ਸ਼ਹਿਰ ਵਿਧਾਨ ਸਭਾ ਸੀਟ ਦੇ ਗਿਣਤੀ ਕੇਂਦਰ 'ਚ ਬਸਪਾ ਵਰਕਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਇਲਾਕੇ 'ਚ ਹੜਕੰਪ ਮਚ ਗਿਆ।
11:50 March 10
ਪਠਾਨਕੋਟ ’ਚ ਬੀਜੇਪੀ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਦਰਜ਼ ਕੀਤੀ ਜਿੱਤ
ਪਠਾਨਕੋਟ ’ਚ ਬੀਜੇਪੀ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਦਰਜ਼ ਕੀਤੀ ਜਿੱਤ
11:26 March 10
ਯੂਪੀ: ਭਾਜਪਾ 254 ਸੀਟਾਂ 'ਤੇ, ਸਪਾ 126 'ਤੇ, ਬਸਪਾ 7 'ਤੇ ਅਤੇ ਕਾਂਗਰਸ 2 'ਤੇ
ਉੱਤਰ ਪ੍ਰਦੇਸ਼ ਵਿੱਚ ਜਿੱਥੇ ਭਾਜਪਾ ਇੱਕ ਵਾਰ ਫਿਰ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ, ਉੱਥੇ ਸਪਾ ਗਠਜੋੜ ਨੂੰ ਉਮੀਦ ਹੈ ਕਿ ਇਸ ਵਾਰ ਜਨਤਾ ਉਨ੍ਹਾਂ ਨੂੰ ਸੱਤਾ ਦੀ ਕੁਰਸੀ ਤੱਕ ਲੈ ਜਾ ਸਕਦੀ ਹੈ।
11:22 March 10
ਯੂਪੀ ਵਿਧਾਨ ਸਭਾ ਚੋਣਾਂ 2022: ਮੁਖਤਾਰ ਅੰਸਾਰੀ ਦਾ ਪੁੱਤਰ ਅੱਬਾਸ ਪਿੱਛੇ
ਯੂਪੀ ਵਿਧਾਨ ਸਭਾ ਚੋਣਾਂ 2022: ਮੁਖਤਾਰ ਅੰਸਾਰੀ ਦਾ ਪੁੱਤਰ ਅੱਬਾਸ ਪਿੱਛੇ
11:16 March 10
ਜ਼ਿਲ੍ਹੇ ਹੁਸ਼ਿਆਰਪੁਰ 7 ਵਿਧਾਨਸਭਾ ਹਲਕੇ
- ਹੁਸ਼ਿਆਰਪੁਰ - ਆਪ ਅੱਗੇ
- ਚੱਬੇਵਾਲ-ਕਾਂਗਰਸ ਅੱਗੇ
- ਗੜ੍ਹਸ਼ੰਕਰ- ਕਾਂਗਰਸ ਅੱਗੇ
- ਮੁਕੇਰੀਆਂ- ਭਾਜਪਾ ਅੱਗੇ
- ਟਾਂਡਾ ਉਡਮੁੜ - ਆਪ ਅੱਗੇ
- ਦਸੂਹਾ-ਆਪ ਅੱਗੇ
- ਸ਼ਾਮ ਚੋਰਾਸੀ-ਆਪ ਅਗੇ
11:15 March 10
ਆਪ ਦੇ ਚੰਡੀਗੜ੍ਹ ਦਫਤਰ ’ਚ ਸੁਰੱਖਿਆ ਨੂੰ ਵਧਾਇਆ
ਪੰਜਾਬ ’ਚ ਆਮ ਆਦਮੀ ਪਾਰਟੀ ਅੱਗੇ
- ਸਰਕਾਰ ਬਣਾਉਣ ਦੀ ਸਥਿਤੀ ’ਚ ਆਮ ਆਦਮੀ ਪਾਰਟੀ
- 117 ਚੋਂ 90 ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ
- ਮਾਝਾ ’ਚ 14 ਸੀਟ ’ਤੇ ਆਮ ਆਦਮੀ ਪਾਰਟੀ ਅੱਗੇ
- ਮਾਲਵਾ ’ਚ 64 ਸੀਟਾਂ ’ਤੇ ਆਮ ਆਦਮੀ ਪਾਰਟੀ ਅੱਗੇ
- ਦੋਆਬਾ ’ਚ 23 ਸੀਟਾਂ ’ਤੇ ਆਮ ਆਦਮੀ ਪਾਰਟੀ ਅੱਗੇ
- ਆਪ ਦੇ ਚੰਡੀਗੜ੍ਹ ਦਫਤਰ ’ਚ ਸੁਰੱਖਿਆ ਨੂੰ ਵਧਾਇਆ ਗਿਆ ਹੈ।
- ਆਪ ਦੇ ਵਰਕਰਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ
- ਕੇਜਰੀਵਾਲ ਆ ਸਕਦੇ ਹਨ ਪੰਜਾਬ
11:11 March 10
ਯੂਪੀ: ਭਾਜਪਾ 254 ਸੀਟਾਂ 'ਤੇ, ਸਪਾ 126 'ਤੇ, ਬਸਪਾ 7 'ਤੇ ਅਤੇ ਕਾਂਗਰਸ 2 'ਤੇ ਅੱਗੇ
ਉੱਤਰ ਪ੍ਰਦੇਸ਼ ਵਿੱਚ ਜਿੱਥੇ ਭਾਜਪਾ ਇੱਕ ਵਾਰ ਫਿਰ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ, ਉੱਥੇ ਸਪਾ ਗਠਜੋੜ ਨੂੰ ਉਮੀਦ ਹੈ ਕਿ ਇਸ ਵਾਰ ਜਨਤਾ ਉਨ੍ਹਾਂ ਨੂੰ ਸੱਤਾ ਦੀ ਕੁਰਸੀ ਤੱਕ ਲੈ ਜਾ ਸਕਦੀ ਹੈ।
11:09 March 10
ਮਨੀਪੁਰ ਵਿਧਾਨ ਸਭਾ ਚੋਣਾਂ: ਭਾਜਪਾ 16 ਅਤੇ ਕਾਂਗਰਸ 5 ਸੀਟਾਂ 'ਤੇ ਅੱਗੇ
ਮਣੀਪੁਰ 'ਚ ਸ਼ੁਰੂਆਤੀ ਰੁਝਾਨਾਂ ਤੋਂ ਬਾਅਦ ਭਾਜਪਾ 16 ਸੀਟਾਂ 'ਤੇ ਅਤੇ ਕਾਂਗਰਸ 5 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਐਨਪੀਪੀ 6 ਅਤੇ ਹੋਰ ਪਾਰਟੀਆਂ 14 ਸੀਟਾਂ 'ਤੇ ਅੱਗੇ ਹਨ।
11:04 March 10
ਯੂਪੀ: 254 ਸੀਟਾਂ 'ਤੇ ਭਾਜਪਾ, 126 'ਤੇ ਸਪਾ, 7 'ਤੇ ਬਸਪਾ ਅਤੇ 2 ਕਾਂਗਰਸ 'ਤੇ
ਉੱਤਰ ਪ੍ਰਦੇਸ਼ ਵਿੱਚ ਜਿੱਥੇ ਭਾਜਪਾ ਇੱਕ ਵਾਰ ਫਿਰ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ, ਉੱਥੇ ਸਪਾ ਗਠਜੋੜ ਨੂੰ ਉਮੀਦ ਹੈ ਕਿ ਇਸ ਵਾਰ ਜਨਤਾ ਉਨ੍ਹਾਂ ਨੂੰ ਸੱਤਾ ਦੀ ਕੁਰਸੀ ਤੱਕ ਲੈ ਜਾ ਸਕਦੀ ਹੈ।
10:56 March 10
'ਆਪ' ਵਰਕਰ ਮਨਾ ਰਹੇ ਜਸ਼ਨ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਰੁਝਾਨਾਂ ’ਚ ਜਿੱਤ ਨੂੰ ਦੇਖਦੇ ਹੋਏ ਪਾਰਟੀ ਵਰਕਰਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ। ਇਸੇ ਦੇ ਚੱਲਦੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੋਸ਼ਾਕ ਵਿੱਚ 'ਆਪ' ਸਮਰਥਕ ਦਾ ਬੱਚਾ ਦੇਖਣ ਨੂੰ ਮਿਲਿਆ।
10:50 March 10
ਯੂਪੀ ਵਿਧਾਨ ਸਭਾ ਚੋਣ ਨਤੀਜੇ 2022: 252 ਸੀਟਾਂ 'ਤੇ ਭਾਜਪਾ, 132 'ਤੇ ਸਪਾ, 6 'ਤੇ ਬਸਪਾ ਅਤੇ 3 'ਤੇ ਕਾਂਗਰਸ
ਉੱਤਰ ਪ੍ਰਦੇਸ਼ ਵਿੱਚ ਜਿੱਥੇ ਭਾਜਪਾ ਇੱਕ ਵਾਰ ਫਿਰ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ, ਉੱਥੇ ਸਪਾ ਗਠਜੋੜ ਨੂੰ ਉਮੀਦ ਹੈ ਕਿ ਇਸ ਵਾਰ ਜਨਤਾ ਉਨ੍ਹਾਂ ਨੂੰ ਸੱਤਾ ਦੀ ਕੁਰਸੀ ਤੱਕ ਲੈ ਜਾ ਸਕਦੀ ਹੈ।
10:44 March 10
ਜ਼ਿਲ੍ਹਾ ਹੁਸ਼ਿਆਰਪੁਰ ਦਾ ਰੁਝਾਨ
ਹੁਸ਼ਿਆਰਪੁਰ
- ਕਾਂਗਰਸ 11539
- ਬੀਜੇਪੀ 5533
ਆਮ ਆਦਮੀ ਪਾਰਟੀ 12254
- ਅਕਾਲੀ ਦਲ-ਬਸਪਾ 3914
2.ਚੱਬੇਵਾਲ
- ਕਾਂਗਰਸ 11652
- ਬੀਜੇਪੀ 957
- ਆਮ ਆਦਮੀ ਪਾਰਟੀ 7724
- ਅਕਾਲੀ ਦਲ-ਬਸਪਾ 4215
3. ਮੁਕੇਰੀਆਂ
- ਕਾਂਗਰਸ 8573
- ਬੀਜੇਪੀ 12279
- ਆਮ ਆਦਮੀ ਪਾਰਟੀ 9556
- ਅਕਾਲੀ ਦਲ-ਬਸਪਾ 9400
4. ਉੜਮੁੜ
- ਕਾਂਗਰਸ 8935
- ਬੀਜੇਪੀ 4694
- ਆਮ ਆਦਮੀ ਪਾਰਟੀ 11629
- ਅਕਾਲੀ ਦਲ-ਬਸਪਾ 4505
5. ਦਸੁਹਾ
- ਕਾਂਗਰਸ 6339
- ਬੀਜੇਪੀ 1385
- ਆਮ ਆਦਮੀ ਪਾਰਟੀ 7038
- ਅਕਾਲੀ ਦਲ-ਬਸਪਾ 5055
6. ਗੜਸ਼ੰਕਰ
- ਕਾਂਗਰਸ 2393
- ਬੀਜੇਪੀ 803
- ਆਮ ਆਦਮੀ ਪਾਰਟੀ 2007
- ਅਕਾਲੀ ਦਲ-ਬਸਪਾ 1487
7. ਸ਼ਾਮਚੁਰਾਸੀ
- ਕਾਂਗਰਸ- 9336
- ਅਕਾਲੀ ਦਲ-ਬਸਪਾ- 2121
- ਆਮ ਆਦਮੀ ਪਾਰਟੀ- 16288
- ਬੀਜੇਪੀ-ਅਕਾਲੀ ਦਲ ਸੰਯੁਕਤ- 2051
10:44 March 10
ਭਦੌੜ ਤੋਂ ਤੀਜਾ ਰਾਊਂਡ ਚ ਆਪ ਅੱਗੇ
- ਆਪ ਲਾਭ ਸਿੰਘ 8921 ਨਾਲ ਪਹਿਲੇ ਨੰਬਰ ’ਤੇ
- ਕਾਂਗਰਸ ਦੇ ਚਰਨਜੀਤ ਸਿੰਘ ਚੰਨੀ 5460 ਦੂਜੇ
- ਸ਼੍ਰੋਮਣੀ ਅਕਾਲੀ ਦਲ ਦੇ ਸਤਨਾਮ ਰਹੀ 2786 ਨਾਲ ਤੀਜੇ ਤੇ
10:42 March 10
ਉੱਤਰਾਖੰਡ: ਪੁਸ਼ਕਰ ਧਾਮੀ ਇੱਕ ਹਜ਼ਾਰ ਵੋਟਾਂ ਨਾਲ ਪਿੱਛੇ, 7 ਹਜ਼ਾਰ ਵੋਟਾਂ ਨਾਲ ਹਰੀਸ਼ ਰਾਵਤ ਵੀ ਪਿੱਛੇ
ਕਾਂਗਰਸ ਨੇਤਾ ਹਰੀਸ਼ ਰਾਵਤ 7 ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇਸ ਦੇ ਨਾਲ ਹੀ ਖਟੀਮਾ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਇੱਕ ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਲੈਂਸਡਾਊਨ ਤੋਂ ਅਨੁਕ੍ਰਿਤੀ ਗੁਸਾਈਨ ਇਕ ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਗਣੇਸ਼ ਗੋਦਿਆਲ 700 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
10:34 March 10
ਮਣੀਪੁਰ ਵਿਧਾਨ ਸਭਾ ਚੋਣਾਂ: ਗਿਣਤੀ ਜਾਰੀ, 24 'ਤੇ ਭਾਜਪਾ, 12 ਸੀਟਾਂ 'ਤੇ ਕਾਂਗਰਸ ਅੱਗੇ
ਮਨੀਪੁਰ 'ਚ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਤੋਂ ਬਾਅਦ ਭਾਜਪਾ 24 ਸੀਟਾਂ 'ਤੇ ਅਤੇ ਕਾਂਗਰਸ 12 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ NPP 9 ਅਤੇ ਹੋਰ ਪਾਰਟੀਆਂ 13 ਸੀਟਾਂ 'ਤੇ ਅੱਗੇ ਹਨ।
10:31 March 10
ਯੂਪੀ ਵਿਧਾਨ ਸਭਾ ਚੋਣਾਂ 2022: 246 ਸੀਟਾਂ 'ਤੇ ਭਾਜਪਾ, 125 'ਤੇ ਸਪਾ ਅੱਗੇ
ਯੂਪੀ ਦੀਆਂ 403 ਵਿਧਾਨ ਸਭਾ ਸੀਟਾਂ 'ਤੇ ਭਾਜਪਾ 246 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਸਪਾ 125 ਸੀਟਾਂ 'ਤੇ ਅੱਗੇ ਹੈ। ਬਸਪਾ 8 ਸੀਟਾਂ 'ਤੇ ਅੱਗੇ ਹੈ।
10:29 March 10
ਪੰਜਾਬ 'ਤੇ ਦਹਾਕਿਆਂ ਤੋਂ ਰਾਜ ਕਰਨ ਵਾਲੇ ਲੋਕਾਂ ਦਾ ਸਿੰਘਾਸਨ ਹਿੱਲ ਰਿਹਾ- ਰਾਘਵ ਚੱਢਾ
ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਕਿ 'ਆਪ' ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ... ਪੰਜਾਬ 'ਤੇ ਦਹਾਕਿਆਂ ਤੋਂ ਰਾਜ ਕਰਨ ਵਾਲੇ ਲੋਕਾਂ ਦਾ ਸਿੰਘਾਸਨ ਹਿੱਲ ਰਿਹਾ ਹੈ। ਰਾਘਵ ਚੱਢਾ ਨੇ ਕਿਹਾ ਕਿ ਭਵਿੱਖ ਵਿੱਚ ਅਰਵਿੰਦ ਕੇਜਰੀਵਾਲ ਬੀਜੇਪੀ ਦਾ ਮੁੱਖ ਚੈਲੇਂਜਰ ਹੋਵੇਗਾ, 'ਆਪ' ਕਾਂਗਰਸ ਦੀ ਥਾਂ ’ਤੇ ਹੋਵੇਗੀ।
10:24 March 10
ਧੂਰੀ ’ਚ ਭਗਵੰਤ ਮਾਨ ਤੀਜ਼ੇ ਰਾਉਂਡ ’ਚ ਵੀ ਅੱਗੇ, ਆਪ ਵਰਕਰਾਂ ਵੱਲੋਂ ਮਨਾਏ ਜਾ ਰਹੇ ਜਸ਼ਨ
ਹਲਕਾ ਧੂਰੀ ’ਚ ਤੀਜ਼ੇ ਰਾਉਂਡ ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਅਜੇ ਵੀ ਅੱਗੇ ਹਨ।
ਆਪ ਵਰਕਰਾਂ ਵੱਲੋਂ ਮਨਾਏ ਜਾ ਰਹੇ ਜਸ਼ਨ
10:21 March 10
ਮਣੀਪੁਰ ਵਿਧਾਨ ਸਭਾ ਚੋਣਾਂ: ਗਿਣਤੀ ਜਾਰੀ, 24 ਤੇ ਭਾਜਪਾ, 12 ਸੀਟਾਂ 'ਤੇ ਕਾਂਗਰਸ ਅੱਗੇ
ਮਨੀਪੁਰ 'ਚ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਤੋਂ ਬਾਅਦ ਭਾਜਪਾ 24 ਸੀਟਾਂ 'ਤੇ ਅਤੇ ਕਾਂਗਰਸ 12 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ NPP 9 ਅਤੇ ਹੋਰ ਪਾਰਟੀਆਂ 13 ਸੀਟਾਂ 'ਤੇ ਅੱਗੇ ਹਨ। ਦੱਸ ਦੇਈਏ ਕਿ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕੁਝ ਘੰਟੇ ਗਿਣਨ ਤੋਂ ਬਾਅਦ ਤਸਵੀਰਾਂ ਸਾਫ਼ ਹੋਣ ਲੱਗ ਜਾਣਗੀਆਂ।
10:13 March 10
ਯੂਪੀ ਵਿਧਾਨ ਸਭਾ ਚੋਣਾਂ 2022: 229 ਸੀਟਾਂ 'ਤੇ ਭਾਜਪਾ, 122 ਸੀਟਾਂ 'ਤੇ ਸਪਾ ਅੱਗੇ
ਯੂਪੀ ਦੀਆਂ 403 ਵਿਧਾਨ ਸਭਾ ਸੀਟਾਂ 'ਤੇ ਭਾਜਪਾ 229 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਸਪਾ 122 ਸੀਟਾਂ 'ਤੇ ਅੱਗੇ ਹੈ। ਬਸਪਾ 7 ਸੀਟਾਂ 'ਤੇ ਅੱਗੇ ਹੈ।
10:12 March 10
ਵਿਧਾਨ ਸਭਾ ਦੀ ਹੌਟ ਸੀਟ ਭਦੌੜ
- ਸ਼੍ਰੋਮਣੀ ਅਕਾਲੀ ਦਲ-1835
- ਆਮ ਆਦਮੀ ਪਾਰਟੀ-4727
- ਭਾਜਪਾ + ਕੈਪਟਨ- 29
- ਕਾਂਗਰਸ- 2532
- ਸ਼੍ਰੋਮਣੀ ਅਕਾਲੀ ਦਲ ਮਾਨ-613
10:11 March 10
ਖਰੜ ਤੀਜਾ ਰਾਊਂਡ: ਆਪ ਅੱਗੇ
- ਖਰੜ ਤੀਜਾ ਰਾਊਂਡ: ਆਪ ਅੱਗੇ
- ਅਨਮੋਲ ਗਗਨ ਮਾਨ(ਆਪ) -9177
- ਕਮਲਦੀਪ ਸੈਣੀ(ਬੀਜੇਪੀ)- 2584
- ਰਣਜੀਤ ਗਿੱਲ (ਅਕਾਲੀ ਦਲ)-5576
- ਵਿਜੇ ਟਿੰਕੂ (ਕਾਂਗਰਸ)-3046
10:08 March 10
ਯੂਪੀ: 191 ਸੀਟਾਂ 'ਤੇ ਭਾਜਪਾ, 106 'ਤੇ ਸਪਾ, 9 'ਤੇ ਬਸਪਾ ਅਤੇ 6 'ਤੇ ਕਾਂਗਰਸ
ਉੱਤਰ ਪ੍ਰਦੇਸ਼ ਵਿੱਚ ਜਿੱਥੇ ਭਾਜਪਾ ਇੱਕ ਵਾਰ ਫਿਰ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ, ਉੱਥੇ ਸਪਾ ਗਠਜੋੜ ਨੂੰ ਉਮੀਦ ਹੈ ਕਿ ਇਸ ਵਾਰ ਜਨਤਾ ਉਨ੍ਹਾਂ ਨੂੰ ਸੱਤਾ ਦੀ ਕੁਰਸੀ ਤੱਕ ਲੈ ਜਾ ਸਕਦੀ ਹੈ।
10:08 March 10
ਵਿਧਾਨ ਸਭਾ ਦੀ ਹੌਟ ਸੀਟ ਭਦੌੜ ’ਚ 'ਆਪ' ਅੱਗੇ
- ਵਿਧਾਨ ਸਭਾ ਦੀ ਹੌਟ ਸੀਟ ਭਦੌੜ ’ਚ 'ਆਪ' ਅੱਗੇ
- ਵਿਧਾਨ ਸਭਾ ਦੀ ਹੌਟ ਸੀਟ ਭਦੌੜ
- ਸ਼੍ਰੋਮਣੀ ਅਕਾਲੀ ਦਲ-1835
- ਆਮ ਆਦਮੀ ਪਾਰਟੀ-4727
- ਭਾਜਪਾ + ਕੈਪਟਨ- 29
- ਕਾਂਗਰਸ- 2532
- ਸ਼੍ਰੋਮਣੀ ਅਕਾਲੀ ਦਲ ਮਾਨ-613
09:58 March 10
ਯੂਪੀ ਵਿਧਾਨ ਸਭਾ ਚੋਣ ਨਤੀਜੇ 2022: 206 ਸੀਟਾਂ 'ਤੇ ਭਾਜਪਾ , 116 'ਤੇ ਸਪਾ, 9 'ਤੇ ਬਸਪਾ ਅਤੇ 5 ਕਾਂਗਰਸ 'ਤੇ
ਯੂਪੀ ਵਿਧਾਨ ਸਭਾ ਚੋਣ ਨਤੀਜੇ 2022: 206 ਸੀਟਾਂ 'ਤੇ ਭਾਜਪਾ , 116 'ਤੇ ਸਪਾ, 9 'ਤੇ ਬਸਪਾ ਅਤੇ 5 ਕਾਂਗਰਸ 'ਤੇ
09:54 March 10
ਹਲਕਾ ਗਿੱਦੜਬਾਹਾ ’ਚ ਅਕਾਲੀ ਦਲ ਦਾ ਉਮੀਦਵਾਰ ਅੱਗੇ
ਹਲਕਾ ਗਿੱਦੜਬਾਹਾ ਤੋਂ ਪਹਿਲੇ ਰਾਊਂਡ ਮੁਤਾਬਿਕ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਗੇ ਅਕਾਲੀ ਦਲ 4010 ਨਾਲ ਅੱਗੇ ਹੈ ਜਦਕਿ ਕਾਂਗਰਸ 3848 ਅਤੇ ਆਮ ਆਦਮੀ ਪਾਰਟੀ 3724 ’ਤੇ ਹੈ।
09:53 March 10
ਮਹਰਾਜਗੰਜ 'ਚ ਗਿਣਤੀ ਕੇਂਦਰ ਦੇ ਬਾਹਰ ਵਾਹਨਾਂ ਦੀ ਚੈਕਿੰਗ ਕਰਨ ਦੌਰਾਨ ਪੁਲਿਸ ਨਾਲ ਝੜਪ
ਮਹਰਾਜਗੰਜ 'ਚ ਗਿਣਤੀ ਕੇਂਦਰ ਦੇ ਬਾਹਰ ਵਾਹਨਾਂ ਦੀ ਚੈਕਿੰਗ ਕਰਨ ਦੌਰਾਨ ਪੁਲਿਸ ਨਾਲ ਝੜਪ
09:48 March 10
ਹਲਕਾ ਅੰਮ੍ਰਿਤਸਰ ਪੂਰਬੀ ’ਚ 'ਆਪ' ਅੱਗੇ
ਹਲਕਾ ਅੰਮ੍ਰਿਤਸਰ ਪੂਰਬੀ ਤੋਂ ਰੁਝਾਨ ਇਸ ਪ੍ਰਕਾਰ ਹਨ:-
- ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ- 5005
- ਕਾਂਗਰਸੀ ਉਮੀਦਵਾਰ- 3551
- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ- 4048
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ- 435
09:46 March 10
ਮਣੀਪੁਰ ਵਿਧਾਨ ਸਭਾ ਚੋਣਾਂ: ਗਿਣਤੀ ਜਾਰੀ, 17 'ਤੇ ਭਾਜਪਾ, 14 ਸੀਟਾਂ 'ਤੇ ਕਾਂਗਰਸ ਅੱਗੇ
ਮਣੀਪੁਰ 'ਚ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਤੋਂ ਬਾਅਦ ਭਾਜਪਾ 17 ਸੀਟਾਂ 'ਤੇ ਅਤੇ ਕਾਂਗਰਸ 14 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਐਨਪੀਪੀ ਅਤੇ ਹੋਰ ਪਾਰਟੀਆਂ 2-2 ਸੀਟਾਂ ਨਾਲ ਅੱਗੇ ਚਲ ਰਹੇ ਹਨ।
09:42 March 10
ਉੱਤਰਾਖੰਡ: ਖਾਤਿਮਾ ਤੋਂ CM ਸਿੰਘ ਧਾਮੀ ਅੱਗੇ, ਹਰੀਸ਼ ਰਾਵਤ ਲਾਲਕੁਆਂ ਪਿੱਛੇ
ਉੱਤਰਾਖੰਡ ਦੇ ਖਟੀਮਾ ਸੀਟ ਤੋਂ ਸੀਐਮ ਪੁਸ਼ਕਰ ਸਿੰਘ ਧਾਮੀ ਅੱਗੇ ਚੱਲ ਰਹੇ ਹਨ। ਉੱਥੇ ਹੀ ਕਾਂਗਰਸ ਦੇ ਦਿੱਗਜ ਨੇਤਾ ਹਰੀਸ਼ ਰਾਵਤ ਲਾਲਕੁਆਂ ਸੀਟ ਤੋਂ ਪਿੱਛੇ ਚੱਲ ਰਹੇ ਹਨ। ਬੰਸ਼ੀਧਰ ਭਗਤ ਕਾਲਾਧੁੰਗੀ ਤੋਂ, ਧਨ ਸਿੰਘ ਰਾਵਤ ਸ਼੍ਰੀਨਗਰ ਤੋਂ ਅਤੇ ਕੁੰਵਰ ਦੇਵਯਾਨੀ ਖਾਨਪੁਰ ਸੀਟ ਤੋਂ ਪਿੱਛੇ ਚੱਲ ਰਹੇ ਹਨ।
09:35 March 10
ਉੱਤਰਾਖੰਡ: ਸ਼ੁਰੂਆਤੀ ਰੁਝਾਨਾਂ 'ਚ ਅਨੁਕ੍ਰਿਤੀ ਪਿੱਛੇ, ਗਣੇਸ਼ ਜੋਸ਼ੀ ਅਤੇ ਸੰਜੀਵ ਆਰੀਆ ਅੱਗੇ
ਉੱਤਰਾਖੰਡ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨ 'ਚ ਭਾਜਪਾ ਦੇ ਮਦਨ ਕੌਸ਼ਿਕ ਪਿੱਛੇ ਸਨ। ਹੁਣ ਮਦਨ ਕੌਸ਼ਿਕ ਨੇ ਵਾਪਸੀ ਕੀਤੀ ਹੈ। ਕੌਸ਼ਿਕ ਹੁਣ ਅੱਗੇ ਹੈ। ਚਕਰਤਾ ਸੀਟ ਤੋਂ ਭਾਜਪਾ ਦੇ ਰਾਮਸ਼ਰਨ ਨੌਟਿਆਲ ਪਿੱਛੇ ਚੱਲ ਰਹੇ ਹਨ। ਕਾਂਗਰਸ ਦੀ ਅਨੁਕ੍ਰਿਤੀ ਗੁਸਾਈਂ ਵੀ ਪਿੱਛੇ ਹੈ।
09:32 March 10
ਮੋਹਾਲੀ ’ਚ ਤਿੰਨੋਂ ਵਿਧਾਨਸਭਾ ਸੀਟਾਂ ਚ ਆਪ ਦੇ ਉਮੀਦਵਾਰ ਅੱਗੇ
ਮੋਹਾਲੀ ਤੋਂ ਕੁਲਵੰਤ ਸਿੰਘ, ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਅਤੇ ਤੀਜੇ ਵਿਧਾਨ ਸਭਾ ਹਲਕੇ ਖਰੜ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਅੱਗੇ ਚੱਲ ਰਹੇ ਹਨ।
09:29 March 10
ਯੂਪੀ ਵਿਧਾਨ ਸਭਾ ਚੋਣ ਨਤੀਜੇ 2022: 155 ਸੀਟਾਂ 'ਤੇ ਭਾਜਪਾ, 85 'ਤੇ ਸਪਾ, 7 'ਤੇ ਬਸਪਾ ਅਤੇ 3 'ਤੇ ਕਾਂਗਰਸ ਅੱਗੇ
ਉੱਤਰ ਪ੍ਰਦੇਸ਼ ਵਿੱਚ, ਜਿੱਥੇ ਭਾਜਪਾ ਇੱਕ ਵਾਰ ਫਿਰ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ, ਉੱਥੇ ਸਪਾ ਗਠਜੋੜ ਨੂੰ ਉਮੀਦ ਹੈ ਕਿ ਇਸ ਵਾਰ ਜਨਤਾ ਉਨ੍ਹਾਂ ਨੂੰ ਸੱਤਾ ਦੀ ਕੁਰਸੀ ਤੱਕ ਲੈ ਜਾ ਸਕਦੀ ਹੈ।
09:24 March 10
ਮੋਹਾਲੀ ’ਚ ਤਿੰਨੋਂ ਵਿਧਾਨਸਭਾ ਸੀਟਾਂ ਚ ਆਪ ਦੇ ਉਮੀਦਵਾਰ ਅੱਗੇ
ਮੋਹਾਲੀ ਤੋਂ ਕੁਲਵੰਤ ਸਿੰਘ, ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਅਤੇ ਤੀਜੇ ਵਿਧਾਨ ਸਭਾ ਹਲਕੇ ਖਰੜ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਅੱਗੇ ਚੱਲ ਰਹੇ ਹਨ।
09:18 March 10
ਉੱਤਰਾਖੰਡ ਵਿਧਾਨ ਸਭਾ ਚੋਣ ਨਤੀਜੇ 2022: ਭਾਜਪਾ 17 ਅਤੇ ਕਾਂਗਰਸ 21 ਸੀਟਾਂ 'ਤੇ ਅੱਗੇ
ਉੱਤਰਾਖੰਡ ਵਿਧਾਨ ਸਭਾ ਚੋਣ ਨਤੀਜੇ 2022: ਭਾਜਪਾ 17 ਅਤੇ ਕਾਂਗਰਸ 21 ਸੀਟਾਂ 'ਤੇ ਅੱਗੇ
09:14 March 10
ਮਨੀਪੁਰ ਵਿਧਾਨ ਸਭਾ ਚੋਣਾਂ: ਗਿਣਤੀ ਜਾਰੀ - ਕਾਂਗਰਸ 5 ਅਤੇ ਭਾਜਪਾ 3 ਸੀਟਾਂ 'ਤੇ ਅੱਗੇ
ਇੰਫਾਲ: ਮਣੀਪੁਰ 'ਚ ਭਾਜਪਾ 3 ਅਤੇ ਕਾਂਗਰਸ 5 ਸੀਟਾਂ 'ਤੇ ਅੱਗੇ ਹੈ। ਮਨੀਪੁਰ ਵਿੱਚ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਦੇ ਨਾਲ ਇੰਫਾਲ ਵਿੱਚ ਪਾਰਟੀ ਦੇ ਸੂਬਾਈ ਦਫ਼ਤਰ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਵਰਕਰ ਚਾਰਦੀਵਾਰੀ 'ਤੇ ਪਾਰਟੀ ਦੇ ਨਵੇਂ ਝੰਡੇ ਲਗਾਉਣ ਵਿੱਚ ਰੁੱਝੇ ਹੋਏ ਹਨ। ਪਾਰਟੀ ਨੇ ਸਾਰੀਆਂ 60 ਸੀਟਾਂ 'ਤੇ ਚੋਣ ਲੜੀ ਹੈ।
09:07 March 10
ਵੋਟਾਂ ਦੀ ਗਿਣਤੀ ਦੌਰਾਨ ਅਖਿਲੇਸ਼ ਯਾਦਵ ਦਾ ਟਵੀਟ
ਵੋਟਾਂ ਦੀ ਗਿਣਤੀ ਦੌਰਾਨ ਅਖਿਲੇਸ਼ ਯਾਦਵ ਦਾ ਟਵੀਟ, ਪ੍ਰੀਖਿਆ ਅਜੇ ਹੋਣੀ ਬਾਕੀ ਹੈ, ਫੈਸਲਿਆਂ ਦਾ ਸਮਾਂ ਆ ਗਿਆ ਹੈ।
09:07 March 10
ਆਤਮ ਨਗਰ ਅਤੇ ਲੁਧਿਆਣਾ ਪੱਛਮ ਤੋਂ ਆਪ ਦੇ ਉਮੀਦਵਾਰ ਅੱਗੇ
ਆਤਮਨਗਰ ਹਲਕੇ ’ਚ ਪਹਿਲੇ ਰਾਉਂਡ ਦੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ ਲੀਡ ਕਰ ਰਹੇ ਹਨ। ਲੁਧਿਆਣਾ ਪੱਛਮ ਤੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਅੱਗੇ ਹਨ।
09:01 March 10
ਯੂਪੀ ਵਿਧਾਨ ਸਭਾ ਚੋਣਾਂ 2022: ਝਾਂਸੀ, ਬਬੀਨਾ ਸੀਟਾਂ 'ਤੇ ਭਾਜਪਾ ਅੱਗੇ
ਯੂਪੀ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਜਿੱਥੇ ਝਾਂਸੀ ਬਬੀਨਾ ਸੀਟ 'ਤੇ ਭਾਜਪਾ ਉਮੀਦਵਾਰ ਅੱਗੇ ਹੈ।
09:01 March 10
ਬਸਪਾ ਦਫ਼ਤਰ ਦੇ ਬਾਹਰ ਸੰਨਾਟਾ, ਸਿਰਫ਼ 2 ਸੀਟਾਂ 'ਤੇ ਹੀ ਅੱਗੇ
ਯੂਪੀ ਦੀਆਂ 403 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਜਿਸ 'ਚ ਭਾਜਪਾ 89 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਸਪਾ 67 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਬਸਪਾ ਸਿਰਫ਼ 2 ਸੀਟਾਂ 'ਤੇ ਅੱਗੇ ਹੈ। ਬਸਪਾ ਦੀ ਇਸ ਮਾੜੀ ਕਾਰਗੁਜ਼ਾਰੀ ਕਾਰਨ ਇਸ ਸਮੇਂ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਮੁਕੰਮਲ ਸੰਨਾਟਾ ਛਾਇਆ ਹੋਇਆ ਹੈ। ਦਫ਼ਤਰ ਦਾ ਗੇਟ ਅੰਦਰੋਂ ਬੰਦ ਹੈ।
08:56 March 10
ਬਰਨਾਲਾ ਦੀਆਂ ਤਿੰਨ ਵਿਧਾਨਸਭਾ ਹਲਕਿਆਂ ’ਚ ਵੋਟਿੰਗ ਸ਼ੁਰੂ
ਬਰਨਾਲਾ ਦੀਆਂ ਤਿੰਨ ਵਿਧਾਨ ਸਭਾਵਾਂ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਵਿੱਚ ਬੈਲਟ ਪੇਪਰ ਸਮੇਤ ਈਵੀਐਮ ਮਸ਼ੀਨਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।
08:55 March 10
ਯੂਪੀ ਵਿਧਾਨ ਸਭਾ ਚੋਣਾਂ 2022: ਭਾਜਪਾ 80 ਸੀਟਾਂ 'ਤੇ, ਸਪਾ 63 'ਤੇ ਅੱਗੇ
ਯੂਪੀ ਦੀਆਂ 403 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਜਿਸ 'ਚ ਭਾਜਪਾ 80 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਸਪਾ 63 ਸੀਟਾਂ 'ਤੇ ਅੱਗੇ ਹੈ। ਬਸਪਾ ਸਿਰਫ 2 ਸੀਟਾਂ 'ਤੇ ਅੱਗੇ ਹੈ।
08:44 March 10
ਗੁਰਦਾਸਪੁਰ ’ਚ ਪੋਸਟਲ ਬੈਲਟ ਦੀ ਗਿਣਤੀ ਜਾਰੀ
ਗੁਰਦਾਸਪੁਰ ਦੇ ਇੱਕ ਕਾਊਂਟਿੰਗ ਸੈਂਟਰ ਵਿੱਚ ਪੋਸਟਲ ਬੈਲਟ ਦੀ ਗਿਣਤੀ ਜਾਰੀ ਹੈ।
08:43 March 10
ਯੂਪੀ ਵਿਧਾਨ ਸਭਾ ਚੋਣਾਂ 2022: ਭਾਜਪਾ 66 ਸੀਟਾਂ 'ਤੇ, ਸਪਾ 58 ਸੀਟਾਂ 'ਤੇ ਅੱਗੇ
ਯੂਪੀ ਦੀਆਂ 403 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਜਿਸ 'ਚ ਭਾਜਪਾ 66 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਸਪਾ 58 ਸੀਟਾਂ 'ਤੇ ਅੱਗੇ ਹੈ। ਬਸਪਾ ਸਿਰਫ 2 ਸੀਟਾਂ 'ਤੇ ਅੱਗੇ ਹੈ।
08:12 March 10
ਪੰਜਾਬ, ਯੂਪੀ, ਗੋਆ, ਮਣੀਪੁਰ ਅਤੇ ਉੱਤਰਾਖੰਡ ਦੇ ਨਤੀਜਿਆਂ ਦੀ LIVE ਅਪਡੇਟ
ਚੰਡੀਗੜ੍ਹ: ਪੰਜਾਬ ਦੀ 16ਵੀਂ ਵਿਧਾਨ ਸਭਾ ਅੱਜ ਚੁਣੀ ਜਾਵੇਗੀ। ਜਿਸ ਲਈ ਅੱਜ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਨਤੀਜੇ ਕਿਸ ਦੇ ਪੱਖ ਵਿੱਚ ਆਉਣਗੇ (who will win punjab), ਇਸ ਦਾ ਪਤਾ ਗਿਣਤੀ ਉਪਰੰਤ ਹੀ ਲੱਗੇਗਾ।
ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਨੁਮਾਇੰਦਗੀ ਦੀ ਦੌੜ ਵਿੱਚ ਇਸ ਵਾਰ ਕੁਲ 1304 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਿੱਚ 1209 ਮਰਦ, 93 ਮਹਿਲਾਵਾਂ ਤੇ ਦੋ ਟਰਾਂਸਜੈਂਡਰ ਹਨ। ਸੂਬੇ ਵਿੱਚ 1,02,00,996 ਔਰਤਾਂ ਸਮੇਤ ਕੁੱਲ 2,14,99,804 ਲੋਕ ਵੋਟ ਪਾਉਣ ਦੇ ਯੋਗ ਸਨ। ਇਨ੍ਹਾਂ ਵਿੱਚੋਂ 20 ਫਰਵਰੀ ਨੂੰ 71.95 ਫੀਸਦੀ ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ ਸੀ। ਇਸ ਦੌਰਾਨ ਗਿੱਦੜਬਾਹਾ ਵਿਧਾਨ ਸਭਾ ਹਲਕੇ 'ਚ ਸਭ ਤੋਂ ਵੱਧ 77.80 ਫੀਸਦੀ ਮਤਦਾਨ ਹੋਇਆ ਜਦੋਂਕਿ ਅੰਮ੍ਰਿਤਸਰ ਦੱਖਣੀ ਸੀਟ 'ਤੇ ਸਭ ਤੋਂ ਘੱਟ 48.06 ਫੀਸਦੀ ਮਤਦਾਨ ਹੋਇਆ।