ਪੰਜਾਬ

punjab

ETV Bharat / bharat

ਪੰਜਾਬ ਪੁਲਿਸ ਨੇ CBI 'ਤੇ ਭੰਨਿਆ ਠੀਕਰਾ, ਬੋਲੀ CBI ਪਹਿਲਾਂ ਮੰਨ ਜਾਂਦੀ ਤਾਂ ਮੂਸੇਵਾਲਾ ਹੁੰਦਾ ਜ਼ਿੰਦਾ - ਬੋਲੀ CBI ਪਹਿਲਾਂ ਮੰਨ ਜਾਂਦੀ ਤਾਂ ਮੂਸੇਵਾਲਾ ਹੁੰਦਾ ਜ਼ਿੰਦਾ

ਕੇਂਦਰੀ ਜਾਂਚ ਬਿਊਰੋ (CBI) ਪੰਜਾਬ ਪੁਲਿਸ ਦੀ ਸਿਫਾਰਿਸ਼ ਮੰਨ ਲੈਂਦੀ ਤਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿੰਦਾ ਹੁੰਦਾ। ਕੈਨੇਡਾ ਬੈਠਾ ਗੈਂਗਸਟਰ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਨੂੰ ਅੰਜਾਮ ਨਹੀਂ ਦੇ ਸਕਦਾ ਸੀ। ਇਹ ਦਾਅਵਾ ਖੁਦ ਪੰਜਾਬ ਪੁਲਿਸ ਨੇ ਕੀਤਾ ਹੈ।

ਪੰਜਾਬ ਪੁਲਿਸ ਨੇ CBI 'ਤੇ ਭੰਨਿਆ ਠੀਕਰਾ
ਪੰਜਾਬ ਪੁਲਿਸ ਨੇ CBI 'ਤੇ ਭੰਨਿਆ ਠੀਕਰਾ

By

Published : Jun 8, 2022, 8:40 PM IST

Updated : Jun 8, 2022, 10:14 PM IST

ਚੰਡੀਗੜ੍ਹ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ (Sidhu Musewala murder case) ਵਿੱਚ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਜਲਦ ਤੋਂ ਜਲਦ ਕਾਤਲਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪੰਜਾਬ ਪੁਲਿਸ ਨੇ ਕੀਤਾ ਦਾਅਬਾ:ਪੰਜਾਬ ਪੁਲਿਸ ਨੇ ਖੁਦ ਦਾਅਵਾ ਕੀਤਾ ਹੈ ਕੀ ਜੇਕਰ ਕੇਂਦਰੀ ਜਾਂਚ ਬਿਊਰੋ (CBI) ਪੰਜਾਬ ਪੁਲਿਸ ਦੀ ਸਿਫਾਰਿਸ਼ ਮੰਨ ਲੈਂਦੀ ਤਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿੰਦਾ ਹੁੰਦਾ। ਕੈਨੇਡਾ ਬੈਠਾ ਗੈਂਗਸਟਰ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਨੂੰ ਅੰਜਾਮ ਨਹੀਂ ਦੇ ਸਕਦਾ ਸੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ 19 ਮਈ ਨੂੰ ਸੀਬੀਆਈ ਤੋਂ ਗੋਲਡੀ ਬਰਾੜ ਖ਼ਿਲਾਫ਼ ਦੋ ਪੁਰਾਣੇ ਮਾਮਲਿਆਂ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ।

ਗੋਲਡੀ ਬਰਾੜ

ਜੇਕਰ ਇਹ ਨੋਟਿਸ ਜਾਰੀ ਹੁੰਦਾ ਤਾਂ ਪੰਜਾਬ ਪੁਲਿਸ ਪਹਿਲਾਂ ਹਰਕਤ ਵਿੱਚ ਆ ਜਾਂਦੀ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ। ਪੰਜਾਬ ਪੁਲਿਸ ਨੇ ਮੁੜ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਹੈ।

8 ਸ਼ਾਰਪ ਸ਼ੂਟਰਾਂ ਦੀ ਕੀਤੀ ਗਈ ਪਛਾਣ:ਇਸੇ ਦੌਰਾਨ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਪਹਿਲੇ ਸ਼ਾਰਪ ਸ਼ੂਟਰ ਸੌਰਵ ਮਹਾਕਾਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਮੁੰਬਈ ਪੁਲਿਸ ਨੇ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਮੂਸੇਵਾਲਾ ਨੂੰ ਮਾਰਨ ਲਈ ਅੰਡਰਵਰਲਡ ਡਾਨ ਅਰੁਣ ਗਵਲੀ ਗੈਂਗ ਦੇ ਸ਼ੂਟਰ ਸੰਤੋਸ਼ ਜਾਧਵ ਨਾਲ ਪੰਜਾਬ ਆਇਆ ਹੈ। ਪੁਲਿਸ ਨੇ ਇਸ ਮਾਮਲੇ 'ਚ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਜਿਸ ਵਿੱਚ 4 ਦੇ ਕਤਲ ਵਿੱਚ ਸ਼ਾਮਲ ਹੋਣ ਦੇ ਪੁਖਤਾ ਸਬੂਤ ਮਿਲੇ ਹਨ।

8 ਸ਼ਾਰਪ ਸ਼ੂਟਰਾਂ ਦੀ ਕੀਤੀ ਗਈ ਪਛਾਣ

ਵਿਦੇਸ਼ਾਂ ਵਿੱਚ ਬੈਠ ਕੇ ਗਿਰੋਹ ਪੰਜਾਬ ਵਿੱਚ ਕਰ ਰਿਹਾ ਹੈ ਕ੍ਰਾਇਮ: ਦੱਸ ਦੇਇਏ ਕਿ ਪੰਜਾਬ ਪੁਲਿਸ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ 10 ਦਿਨ ਪਹਿਲਾਂ ਸੀਬੀਆਈ ਨੂੰ ਰੈੱਡ ਕਾਰਨਰ ਨੋਟਿਸ ਭੇਜਣ ਦਾ ਪ੍ਰਸਤਾਵ ਭੇਜਿਆ ਗਿਆ ਸੀ। ਇਸ ਦੇ ਲਈ ਫਰੀਦਕੋਟ ਦੇ ਥਾਣਾ ਸਿਟੀ ਵਿੱਚ 12 ਨਵੰਬਰ 2020 ਨੂੰ ਦਰਜ ਹੋਏ ਕਾਤਲਾਨਾ ਹਮਲੇ ਅਤੇ ਅਸਲਾ ਐਕਟ ਤਹਿਤ 18 ਫਰਵਰੀ 2021 ਨੂੰ ਹੋਏ ਕਤਲ ਅਤੇ ਅਸਲਾ ਐਕਟ ਤਹਿਤ ਦਰਜ ਹੋਏ ਕੇਸ ਦਾ ਹਵਾਲਾ ਦਿੱਤਾ ਗਿਆ ਸੀ।

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ 19 ਮਈ ਨੂੰ ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਜਾਰੀ ਹੋਣਾ ਸੀ। ਫਿਰ ਜੇਕਰ ਨੋਡਲ ਏਜੰਸੀ ਸੀਬੀਆਈ ਨੇ ਇੰਟਰਪੋਲ ਨਾਲ ਸੰਪਰਕ ਕਰਕੇ ਉਸ ਨੂੰ ਪਿਛਲੇ ਮਾਮਲੇ ਵਿੱਚ ਭਾਰਤ ਲਿਆਉਣ ਲਈ ਕਾਰਵਾਈ ਕੀਤੀ ਹੁੰਦੀ ਤਾਂ ਉਸ ਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਸੀ। ਗੋਲਡੀ ਬਰਾੜ 2017 'ਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਹੁਣ ਉਥੇ ਬੈਠ ਕੇ ਉਹ ਗਰੋਹ ਰਾਹੀਂ ਪੰਜਾਬ ਵਿਚ ਕ੍ਰਾਇਮ ਕਰ ਰਿਹਾ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ:ਲਾਰੈਂਸ ਗੈਂਗ ਦਾ ਗੈਂਗਸਟਰ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਹੈ। ਪੁਲਿਸ ਨੇ ਕਤਲ ਮਾਮਲੇ ਵਿੱਚ 8 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਸਿੱਧੂ ਦੀ ਜੀਪ

ਜਿਨ੍ਹਾਂ ਨੇ ਕਿਹਾ ਕਿ ਗੋਲਡੀ ਬਰਾੜ ਜਨਵਰੀ ਤੋਂ ਸਾਜ਼ਿਸ਼ ਰਚ ਰਿਹਾ ਸੀ। ਉਸ ਨੇ ਫਿਰ 2 ਸ਼ਾਰਪ ਸ਼ੂਟਰ ਹਰਿਆਣਾ ਭੇਜ ਦਿੱਤੇ। ਹਾਲਾਂਕਿ, ਫਿਰ ਉਹ ਮੂਸੇਵਾਲਾ ਦੀ ਸੁਰੱਖਿਆ ਵਿੱਚ ਏ.ਕੇ.47 ਕਮਾਂਡਾਂ ਦੇਖ ਕੇ ਵਾਪਸ ਪਰਤ ਗਿਆ। ਇਹ ਖੁਲਾਸਾ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਸ਼ਾਹਰੁਖ ਨੇ ਵੀ ਕੀਤਾ ਸੀ। ਇਸ ਤੋਂ ਬਾਅਦ ਗੋਲਡੀ ਬਰਾੜ ਨੇ ਸਾਰੀ ਸਾਜ਼ਿਸ਼ ਨੂੰ ਨਵੇਂ ਸਿਰੇ ਤੋਂ ਅੰਜਾਮ ਦਿੱਤਾ।

ਗੋਲਡੀ ਬਰਾੜ ਨੇ ਲਈ ਸੀ ਕਤਲ ਦੀ ਜ਼ਿੰਮੇਵਾਰੀ:ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕਰੀਬ ਡੇਢ ਘੰਟੇ ਬਾਅਦ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਉਨ੍ਹਾਂ ਕਿਹਾ ਕਿ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦਾ ਮੋਹਾਲੀ ਵਿੱਚ ਕਤਲ ਹੋ ਗਿਆ ਸੀ। ਜਿਸ ਵਿੱਚ ਸਿੱਧੂ ਮੂਸੇਵਾਲਾ ਦਾ ਨਾਮ ਆਇਆ ਸੀ। ਦਿੱਲੀ ਪੁਲਿਸ ਨੇ ਉਸਦਾ ਨਾਮ ਵੀ ਲਿਆ ਸੀ। ਇਸ ਦੇ ਬਾਵਜੂਦ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਉਸ ਨੇ ਖੁਦ ਮੂਸੇਵਾਲਾ ਦਾ ਕਤਲ ਕਰ ਦਿੱਤਾ।

ਗੋਲਡੀ ਬਰਾੜ ਦਾ ਟਵੀਟ

ਸ਼ਾਰਪ ਸ਼ੂਟਰਾਂ ਨੂੰ ਕਰਵਾਏ ਗਏ ਆਧੁਨਿਕ ਹਥਿਆਰ ਮੁਹੱਈਆ:ਦੱਸ ਦੇਈਏ ਕਿ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗੋਲਡੀ ਬਰਾੜ ਨੇ ਮੂਸੇਵਾਲਾ ਨੂੰ ਮਾਰਨ ਲਈ ਆਏ ਸ਼ਾਰਪ ਸ਼ੂਟਰਾਂ ਨੂੰ ਆਧੁਨਿਕ ਹਥਿਆਰ ਵੀ ਮੁਹੱਈਆ ਕਰਵਾਏ ਸਨ। ਦਿੱਲੀ ਪੁਲਿਸ ਦੇ ਗ੍ਰਿਫਤਾਰ ਗੈਂਗਸਟਰ ਸ਼ਾਹਰੁਖ ਨੇ ਇਹ ਵੀ ਕਿਹਾ ਸੀ ਕਿ ਜਦੋਂ ਉਸ ਨੇ ਮੂਸੇਵਾਲਾ ਦੇ ਘਰ ਏ.ਕੇ.47 ਕਮਾਂਡੋਜ਼ ਦੇਖੇ ਤਾਂ ਉਸ ਨੇ ਗੋਲਡੀ ਬਰਾੜ ਨੂੰ ਆਧੁਨਿਕ ਹਥਿਆਰ ਦੇਣ ਲਈ ਕਿਹਾ। ਫਿਰ ਸ਼ਾਹਰੁਖ ਇਸ ਸਾਜ਼ਿਸ਼ ਤੋਂ ਬਚ ਗਏ ਪਰ ਮੂਸੇਵਾਲਾ ਦੇ ਕਤਲ 'ਚ ਤਿੰਨ ਤਰ੍ਹਾਂ ਦੇ ਹਥਿਆਰ ਸਾਹਮਣੇ ਆਏ, ਜਿਸ ਵਿੱਚ ਰੂਸੀ AN94 ਵੀ ਸ਼ਾਮਲ ਹੈ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲ ਕਤਲਕਾਂਡ: ਭਗੌੜੇ ਮੁਲਜ਼ ਸੌਰਭ ਮਹਾਕਾਲ ਨੂੰ ਪੁਣੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Last Updated : Jun 8, 2022, 10:14 PM IST

ABOUT THE AUTHOR

...view details